News

ਹਰਿਆਣਾ ਸਰਕਾਰ ਨੇ ਬਜਟ ’ਚ ਕੀਤੇ ਵੱਡੇ ਐਲਾਨ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਵਿੱਤੀ ਸਾਲ 2021-22 ਲਈ 1.55 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਹੈ। ਬਜਟ ਟੈਬ ਰਾਹੀਂ ਆਨਲਾਈਨ ਪੇਸ਼ ਕੀਤਾ ਗਿਆ। ਇਸ ਦੇ ਚਲਦੇ ਬਜਟ ਭਾਸ਼ਣ 2 ਘੰਟੇ 34 ਮਿੰਟ ਦਾ ਰਿਹਾ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਉਹ ਅਪਣੀ ਸਰਕਾਰੀ ਦੇ ਵਰਤਮਾਨ ਕਾਰਜਕਾਲ ਦੇ ਇਸ ਦੂਜੇ ਬਜਟ ਨੂੰ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਅਤੇ ਪ੍ਰਦੇਸ਼ ਦੀ ਜਨਤਾ ਨੂੰ ਸਮਰਪਿਤ ਕਰਦੇ ਹਨ।

Haryana Budget 2021: Haryana Cm Manohar Lal To Present Haryana Budget Today  - हरियाणा का बजट आज : बतौर वित्त मंत्री दूसरी बार मनोहर लाल ऑन करेंगे  रियायतों का टैब, अंत्योदय पर

ਬਜਟ ਵਿੱਚ 12ਵੀਂ ਤੱਕ ਦੀ ਸਿੱਖਿਆ ਮੁਫ਼ਤ ਕਰਨ ਦੇ ਨਾਲ ਹੀ ਸਰਕਾਰੀ ਸਕੂਲਾਂ ਵਿੱਚ ਡਿਜ਼ੀਟਲ ਕਲਾਸਾਂ ਬਣਵਾਉਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਿੰਜੌਰ ਤੇ ਗੁਰੂਗ੍ਰਾਮ ਦੋ ਥਾਵਾਂ ਨੂੰ ਫ਼ਿਲਮ ਸਿਟੀ ਵਜੋਂ ਵਿਕਸਤ ਕੀਤਾ ਜਾਵੇਗਾ। ਬਜਟ ਅਨੁਮਾਨ ’ਚ ਕਿਸੇ ਨਵੇਂ ਟੈਕਸ ਦਾ ਕੋਈ ਪ੍ਰਸਤਾਵ ਨਹੀਂ ਰੱਖਿਆ ਗਿਆ ਹੈ। ਵਿੱਤੀ ਸਾਲ 2021–22 ਦਾ ਬਜਟ ਵਧਾ ਕੇ 1,55,645 ਕਰੋੜ ਰੁਪਏ ਕੀਤਾ ਗਿਆ ਹੈ।

ਇਹ ਇਸ ਦੇ ਪਿਛਲੇ ਵਿੱਤੀ ਵਰ੍ਹੇ ਦੇ 1,37,738 ਕਰੋੜ ਰੁਪਏ ਦੇ ਬਜਟ ਤੋਂ 13 ਫ਼ੀ ਸਦੀ ਵੱਧ ਹੈ। ਇਸ ਵਿੱਚੋਂ 2,988 ਕਰੋੜ ਰੁਪਏ ਖੇਤੀ ਤੇ ਕਿਸਾਨ ਭਲਾਈ, 489 ਕਰੋੜ ਰੁਪਏ ਬਾਗ਼ਬਾਨੀ, 1,225 ਕਰੋੜ ਰੁਪਏ ਪਸ਼ੂ ਪਾਲਣ ਤੇ ਡੇਅਰੀ, 125 ਕਰੋੜ ਰੁਪਏ ਮੱਛੀ–ਪਾਲਣ ਤੇ 1,274 ਕਰੋੜ ਰੁਪਏ ਸਹਿਕਾਰਤਾ ਲਈ ਰੱਖੇ ਗਏ ਹਨ। ਮੁੱਖ ਮੰਤਰੀ ਖੱਟਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਹਰਿਆਣਾ ਦੇ ਆਰਥਿਕ ਵਾਧੇ ਲਈ ਕਿਸਾਨਾਂ ਨੂੰ ਹਮਾਇਤ ਜਾਰੀ ਰੱਖੇਗੀ।

ਬਜਟ ’ਚ ਖੇਤਰ ਲਈ 6,110 ਕਰੋੜ ਰੁਪਏ ਦੇ ਖ਼ਰਚ ਦਾ ਪ੍ਰਸਤਾਵ ਕੀਤਾ ਗਿਆ ਹੈ। ਇਹ ਸਾਲ 2020–21 ਦੇ 5,052 ਕਰੋੜ ਰੁਪਏ ਦੇ ਖ਼ਰਚ ਦੇ ਮੁਕਾਬਲੇ 20.9 ਫ਼ੀ ਸਦੀ ਵੱਧ ਹੈ। ਬਜਟ ਖ਼ਰਚ ਵਿੱਚ 25 ਫ਼ੀ ਸਦੀ ਜਾਂ 38,718 ਕਰੋੜ ਰੁਪਏ ਪੂੰਜੀਗਤ ਖ਼ਰਚ ਤੇ 75 ਫ਼ੀਸਦੀ ਜਾਂ 1,16,927 ਕਰੋੜ ਰੁਪਏ ਰੈਵੇਨਿਊ ਖ਼ਰਚ ਹੈ। ਮਨੋਹਰ ਲਾਲ ਖੱਟਰ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਨੇ ਅਸਾਧਾਰਣ ਚੁਣੌਤੀਆਂ ਪੈਦਾ ਹੋਈਆਂ ਹਨ ਤੇ ਕੋਰੋਨਾ ਵਾਇਰਸ ਨੇ ਸਾਨੂੰ ਕਈ ਸਬਕ ਵੀ ਸਿਖਾਏ ਹਨ।

ਇਸ ਤੋਂ ਇਲਾਵਾ ਉਹਨਾਂ ਨੇ ਐਸਵਾਈਐਲ ਨਹਿਰ ਦੇ ਨਿਰਮਾਣ ਲਈ 100 ਕਰੋੜ ਦਾ ਪ੍ਰਸਤਾਵ ਰੱਖਿਆ ਹੈ। ਹਰਿਆਣਾ ਹਾਉਸਿੰਗ ਬੋਰਡ ਦੀ ਜ਼ਮੀਨ ਤੇ ਲਗਭਗ 20,000 ਘਰ ਬਣਾਉਣ ਦੀ ਯੋਜਨਾ ਹੈ। ਡਾਟਾ ਸੈਂਟਰ ਨੀਤੀ ਬਣਾਈ ਜਾ ਰਹੀ ਹੈ ਅਤੇ ਇਕੋ ਸਿਸਟਮ ਸਥਾਪਤ ਕੀਤਾ ਜਾਵੇਗਾ। ਬੋਰਡ, ਨਿਗਮਾਂ ਅਤੇ ਯੂਨੀਵਰਸਿਟੀ ਵਿੱਚ ਈ-ਆਫਿਸ ਦਾ ਪੂਰਾ ਅਮਲ ਹੋਵੇਗਾ।

ਸਰਕਾਰ ਨੇ ਬੁਢਾਪਾ ਪੈਨਸ਼ਨ ਵਿੱਚ 250 ਰੁਪਏ ਦਾ ਵਾਧਾ ਕਰ ਦਿੱਤਾ ਹੈ। ਹੁਣ ਪੈਨਸ਼ਨ 2500 ਰੁਪਏ ਹੋ ਗਈ ਹੈ। ਇਹ ਵਾਧਾ 1 ਅਪ੍ਰੈਲ ਤੋਂ ਲਾਗੂ ਹੋਵੇਗਾ। ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਮਿਲਣ ਵਾਲੀ ਕਾਨੂੰਨੀ ਸਹਾਇਤਾ ਯੋਜਨਾ ਰਾਸ਼ੀ 11 ਹਜ਼ਾਰ ਰੁਪਏ ਤੋਂ ਵਧ ਕੇ 22 ਹਜ਼ਾਰ ਰੁਪਏ ਕਰਨ ਦਾ ਐਲਾਨ ਕੀਤਾ ਗਿਆ ਹੈ।

Click to comment

Leave a Reply

Your email address will not be published. Required fields are marked *

Most Popular

To Top