ਹਰਿਆਣਾ ਸਰਕਾਰ ਦਾ ਐਲਾਨ, ਹਰਿਆਣਾ ’ਚ ਵੀ ਲੱਗਿਆ ਵੀਕੈਂਡ ਲਾਕਡਾਊਨ

ਕੋਰੋਨਾ ਵਾਇਰਸ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀਕੈਂਡ ਲਾਕਡਾਊਨ ਲਾ ਦਿੱਤਾ ਗਿਆ ਹੈ। ਉੱਥੇ ਹੀ ਹਰਿਆਣਾ ਸਰਕਾਰ ਵੀ ਸਖ਼ਤਾਈ ਵਰਤ ਰਹੀ ਹੈ। ਹਰਿਆਣਾ ਵਿੱਚ ਅੱਜ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਲਾਕਡਾਊਨ ਰਹੇਗਾ। ਇਸ ਵਿੱਚ ਫਰੀਦਾਬਾਦ, ਗੁਰੂਗ੍ਰਾਮ, ਪੰਚਕੂਲਾ, ਸੋਨੀਪਤ, ਰੋਹਤਕ, ਕਰਨਾਲ, ਸਿਰਸਾ ਅਤੇ ਫਤਿਹਾਬਾਦ ਸ਼ਾਮਲ ਹਨ।
ਪਰ ਇਸ ਦਰਮਿਆਨ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰੀਆਂ ਤੇ ਪਾਬੰਦੀ ਲਾਈ ਗਈ ਹੈ। ਇਸ ਵਿੱਚ ਕਰਮਚਾਰੀ ਜੋ ਕਾਨੂੰਨ ਵਿਵਸਥਾ/ਐਮਰਜੈਂਸੀ ਅਤੇ ਮਿਊਂਸਪਲ ਸੇਵਾਵਾਂ/ਡਿਊਟੀਆਂ ਦੇ ਨਾਲ ਕਾਰਜਕਾਰੀ ਮੈਜਿਸਟਰੇਟ, ਪੁਲਿਸ ਕਰਮਚਾਰੀ, ਮਿਲਟਰੀ/ਸੀਏਪੀ ਮੀਡੀਆ ਕਰਮਚਾਰੀ ਅਤੇ ਸਿਹਤ ਕਰਮਚਾਰੀ, ਬਿਜਲੀ ਕਰਮਚਾਰੀ, ਅੱਗ ਬੁਝਾਊ ਕਰਮਚਾਰੀਆਂ ਨੂੰ ਛੋਟ ਦਿੱਤੀ ਗਈ ਹੈ।
ਜ਼ਰੂਰੀ ਚੀਜ਼ਾਂ ਦੇ ਨਿਰਮਾਣ ਵਿੱਚ ਲੱਗੇ ਲੋਕਾਂ ਤੇ ਵੀ ਕੋਈ ਰੋਕ ਨਹੀਂ ਲਾਈ ਗਈ। ਇਸ ਤੋਂ ਇਲਾਵਾ ਵੈਟਰਨਰੀ ਹਸਪਤਾਲਾਂ, ਡਿਸਪੈਂਸਰੀਆਂ, ਮੈਡੀਕਲ ਸੰਸਥਾਵਾਂ ਸਮੇਤ ਜਨਤਕ ਅਤੇ ਨਿਜੀ ਖੇਤਰਾਂ ਵਿੱਚ ਉਹਨਾਂ ਦੇ ਨਿਰਮਾਣ ਅਤੇ ਵੰਡ ਇਕਾਈਆਂ, ਜਿਵੇਂ ਕਿ ਡਿਸਪੈਂਸਰੀਆਂ, ਕੈਮਿਸਟ, ਫਾਰਮਾਸਿਸਟ ਅਤੇ ਮੈਡੀਕਲ ਉਪਕਰਣ ਦੀਆਂ ਦੁਕਾਨਾਂ, ਪ੍ਰਯੋਗਸ਼ਾਲਾਵਾਂ, ਫਾਰਮਾਸਿਊਟੀਕਲ ਖੋਜ ਲੈਬਾਂ, ਕਲੀਨਿਕਾਂ, ਨਰਸਿੰਗ ਘਰ, ਐਂਬੂਲੈਂਸਾਂ ਆਦਿ ਕਾਰਜਸ਼ੀਲ ਰਹਿਣਗੇ।
