News

ਹਰਿਆਣਾ ਵਿਧਾਨ ਸਭਾ ‘ਚ ਖੱਟਰ ਸਰਕਾਰ ਨੇ ਜਿੱਤਿਆ ਬਹੁਮਤ

ਹਰਿਆਣਾ ਵਿਧਾਨ ਸਭਾ ‘ਚ ਬੁੱਧਵਾਰ ਨੂੰ ਕਾਂਗਰਸ ਵਲੋਂ ਲਿਆਂਦੇ ਬੇਭਰੋਸਗੀ ਮਤਾ ਡਿੱਗ ਗਿਆ। ਮਤੇ ਦੇ ਪੱਖ ‘ਚ ਵਿਰੋਧੀ ਧਿਰ ਦੇ 32 ਵਿਧਾਇਕ ਆਪਣੀਆਂ ਸੀਟਾਂ ‘ਤੇ ਖੜ੍ਹੇ ਹੋਏ, ਜਦਕਿ ਬੇਭਰੋਸਗੀ ਮਤੇ ਦੇ ਵਿਰੁੱਧ ਸੱਤਾ ਧਿਰ ਦੇ 55 ਵਿਧਾਇਕਾਂ ਨੇ ਆਪਣੀਆਂ ਸੀਟਾਂ ‘ਤੇ ਖੜ੍ਹੇ ਹੋ ਕੇ ਵੋਟਾਂ ਪਾਈਆਂ। ਸਪੀਕਰ ਗਿਆਨ ਚੰਦ ਗੁਪਤਾ ਨੇ ਵੋਟਿੰਗ ‘ਚ ਭਾਗ ਨਹੀਂ ਲਿਆ। ਦੱਸਣਯੋਗ ਹੈ ਕਿ 90 ਸੀਟਾਂ ਵਾਲੀ ਹਰਿਆਣਾ ਵਿਧਾਨ ਸਭਾ ‘ਚ 2 ਸੀਟਾਂ ਖ਼ਾਲੀ ਹਨ।

Haryana assembly passes bill to validate land de-licensing | Hindustan Times

ਹਰਿਆਣਾ ਦੀ ਮਨੋਹਰ ਲਾਲ ਖੱਟੜ ਸਰਕਾਰ ਨੇ ਅੱਜ ਯਾਨੀ ਕਿ ਬੁੱਧਵਾਰ ਨੂੰ ਵਿਧਾਨ ਸਭਾ ’ਚ ਬੇਭਰੋਸਗੀ ਮਤੇ ਦਾ ਸਾਹਮਣਾ ਕੀਤਾ। ਬੇਭਰੋਸਗੀ ਮਤੇ ’ਤੇ ਹਰਿਆਣਾ ਵਿਧਾਨ ਸਭਾ ’ਚ ਚਰਚਾ ਹੋਈ ਹੈ ਜਿਸ ਤੋਂ ਬਾਅਦ ਵੋਟਿੰਗ ਕੀਤੀ ਗਈ। ਇਸ ਦੌਰਾਨ ਭਾਜਪਾ ਸਰਕਾਰ ਨੂੰ 55 ਵਿਧਾਇਕਾਂ ਦਾ ਸਮਰਥਨ ਮਿਲਿਆ ਅਤੇ ਵੋਟਿੰਗ ਦੇ ਨਤੀਜੇ ਤੋਂ ਬਾਅਦ ਭਾਜਪਾ ਨੂੰ ਕੋਈ ਮੁਸ਼ਕਲ ਨਹੀਂ ਆਈ।

ਉੱਥੇ ਹੀ ਕਾਂਗਰਸ ਨੂੰ 32 ਵਿਧਾਇਕਾਂ ਦਾ ਸਮਰਥਨ ਮਿਲਿਆ ਅਤੇ ਭਾਜਪਾ ਸਰਕਾਰ 55 ਵਿਧਾਇਕਾਂ ਨਾਲ ਆਪਣਾ ਬਹੁਮਤ ਪ੍ਰਾਪਤ ਕਰਕੇ ਅੱਜ ਡਿੱਗਣ ਤੋਂ ਬੱਚ ਗਈ ਹੈ। ਕਾਂਗਰਸ ਵਲੋਂ ਲਿਆਂਦੇ ਗਏ ਬੇਭਰੋਸਗੀ ਮਤੇ ’ਤੇ ਚਰਚਾ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਬੇਭਰੋਸਗੀ ਮਤਾ ਲਿਆਉਣ ਲਈ ਕਾਂਗਰਸ ਦਾ ਧੰਨਵਾਦ।

ਕਾਂਗਰਸ ਹਰ 6 ਮਹੀਨੇ ਬਾਅਦ ਬੇਭਰੋਸਗੀ ਮਤਾ ਲੈ ਕੇ ਆਏ, ਅਤੇ ਉਹਨਾਂ ਦੀ ਸਰਕਾਰ ਨੂੰ ਕੋਈ ਖ਼ਤਰਾ ਨਹੀਂ ਹੈ ਅਤੇ ਇਸਦੇ ਨਾਲ ਹੀ ਬੇਭਰੋਸਗੀ ਦੀ ਕਾਰਜਸ਼ੈਲੀ ਕਾਂਗਰਸ ਨੂੰ ਫਾਇਦਾ ਨਹੀਂ ਦੇਵੇਗੀ।ਦੱਸ ਦੇਈਏ ਕਿ ਕਾਂਗਰਸ ਨੇ ਹਰਿਆਣਾ ਦੀ ਭਾਜਪਾ-ਜੇ. ਜੇ. ਪੀ. ਗਠਜੋੜ ਵਾਲੀ ਖੱਟਰ ਸਰਕਾਰ ਨੂੰ ਘੇਰਨ ਲਈ ਬੇਭਰੋਸਗੀ ਮਤਾ ਪੇਸ਼ ਕੀਤਾ ਗਿਆ ਜਿਸ ’ਤੇ ਬੁੱਧਵਾਰ ਯਾਨੀ ਕਿ ਅੱਜ ਚਰਚਾ ਹੋਈ। ਇਸ ਦੇ ਨਾਲ ਹੀ ਖੱਟਰ ਸਰਕਾਰ ਨੇ ਵਿਸ਼ਵਾਸ ਮਤ ਜਿੱਤਿਆ ਹੈ।

Click to comment

Leave a Reply

Your email address will not be published. Required fields are marked *

Most Popular

To Top