News

ਹਰਿਆਣਾ ਪੁਲਿਸ ਨੇ ਕਿਸਾਨ ਲੀਡਰਾਂ ’ਤੇ ਕੀਤੇ ਪਰਚੇ ਦਰਜ

ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਜਾਣ ਲਈ ਰਾਹ ਵਿੱਚ ਆਉਣ ਵਾਲੀਆਂ ਹਰ ਪ੍ਰਕਾਰ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ। ਉਹਨਾਂ ਨੇ ਪੁਲਿਸ ਵੱਲੋਂ ਲਗਾਏ ਗਏ ਬੈਰੀਕੇਡ ਵਿੱਚ ਤੋੜੇ ਤੇ ਨਾਲ ਹੀ ਪਾਣੀ ਦੀਆਂ ਬੁਛਾੜਾਂ ਦਾ ਵੀ ਸਾਹਮਣਾ ਕੀਤਾ।

ਇਸ ਸਭ ਦੇ ਮੱਦੇਨਜ਼ਰ ਹਰਿਆਣਾ ਪੁਲਿਸ ਨੇ ਕਿਸਾਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਣ ਦੌਰਾਨ ਕਿਸਾਨਾਂ ਨੇ ਪੁਲਸ ਦੇ ਬੈਰੀਕੇਡ ਤੋੜੇ ਹਨ ਅਤੇ ਧਾਰਾ 144 ਦਾ ਉਲੰਘਣ ਕੀਤੀ ਹੈ।ਅੰਬਾਲਾ ਦੇ ਐਸ ਪੀ ਰਾਜੇਸ਼ ਕਾਲੀਆ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੁਲਿਸ ਨੇ ਕਿਸਾਨ ਲੀਡਰਾਂ ਤੇ FIR ਦਰਜ ਕਰ ਲਈ ਹੈ।

ਹਰਿਆਣਾ ਪੁਲਿਸ ਨੇ ਕਿਸਾਨ ਨੇਤਾਵਾਂ ਦੇ ਖਿਲਾਫ ਮਾਮਲੇ ਦਰਜ ਕੀਤੇ ਹਨ।ਕਿਸਾਨ ਨੇਤਾ ਗੁਰਨਾਮ ਸਿੰਘ ਚਢੁਨੀ ਅਤੇ ਹੋਰ ਨੇਤਾਵਾਂ ਦੇ ਖਿਲਾਫ ਵੀ ਮਾਮਲਾ ਦਰਜ ਹੋਇਆ ਹੈ। 25 ਨਵੰਬਰ 2020 ਨੂੰ ਹਰਿਆਣਾ ਦੇ ਕਿਸਾਨ ਅੰਬਾਲਾ ਵਿੱਚ ਪੁਲਿਸ ਦੇ ਬੈਰੀਕੇਡ ਤੋੜ ਕੇ ਦਿੱਲੀ ਵੱਲ ਵਧੇ ਸੀ।

ਬੇਸ਼ੱਕ ਸਮੇਂ ਦੀ ਸਰਕਾਰ ਵੱਲੋਂ ਬਹੁਤ ਸਾਰੀਆਂ ਰੋਕਾਂ ਲਗਾਈਆਂ ਗਈਆਂ ਸਨ ਪਰ ਕਿਸਾਨਾਂ ਨੇ ਇਹਨਾਂ ਮੁਸ਼ਕਿਲਾਂ ਨਾਲ ਲੋਹਾ ਲਿਆ ਹੈ ਤੇ ਦਿੱਲੀ ਪਹੁੰਚੇ ਹਨ। ਪਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਤੋਂ ਅੰਨਦਾਤਾ ਨੂੰ ਨਿਰਾਸ਼ ਕੀਤਾ ਹੈ। ਪ੍ਰਧਾਨ ਮੰਤਰੀ ਕਿਸਾਨ ਮਸਲੇ ਤੇ ਚੁੱਪ ਵੱਟੀ ਬੈਠੇ ਹਨ।

ਕਿਸਾਨਾਂ ਨੇ ਲੰਬਾ ਸੰਘਰਸ਼ ਛੇੜਿਆ ਹੋਇਆ ਹੈ ਪਰ ਪ੍ਰਧਾਨ ਮੰਤਰੀ ਦਾ ਰਵੱਈਆ ਇਸ ਤਰ੍ਹਾ ਦਾ ਹੈ ਜਿਵੇਂ ਉਹ ਸਭ ਕੁੱਝ ਜਾਣਦਿਆਂ ਹੋਇਆ ਵੀ ਅਣਜਾਣ ਬਣ ਰਹੇ ਹੋਣ।  ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਅਖਵਾਉਣ ਵਾਲੇ ਨਰੇਂਦਰ ਮੋਦੀ ਨੇ ਦਿੱਲੀ ਵੱਲ ਵਧੇ ਰਹੇ ਕਿਸਾਨਾਂ ‘ਤੇ ਰਾਹ ‘ਚ ਹੋਏ ਤਸ਼ੱਦਦ ‘ਤੇ ਇਕ ਸ਼ਬਦ ਵੀ ਨਹੀਂ ਬੋਲਿਆ।

ਹਰ ਨਿੱਕੀ ਗੱਲ ‘ਤੇ ਟਵੀਟ ਰਾਹੀਂ ਸੰਚਾਰ ਕਰਨ ਵਾਲੇ ਪੀਐਮ ਤੋਂ ਕਿਸਾਨਾਂ ਲਈ ਦੋ ਬੋਲ ਵੀ ਨਹੀਂ ਸਰੇ। ਪਹਿਲਾਂ ਹਰਿਆਣਾ ਬਾਰਡਰ ਟੱਪਣਾ ਵੱਡੀ ਚੁਣੌਤੀ ਸੀ ਤੇ ਫਿਰ ਦਿੱਲੀ ਦੀ ਸਰਹੱਦ, ਜਿੱਥੇ ਵੱਡੀ ਗਿਣਤੀ ਪੁਲਿਸ ਫੋਰਸ ਤਾਇਨਾਤ ਸੀ। ਪਰ ਕਿਸਾਨ ਹਰ ਅੜਚਨ ਨਾਲ ਲੋਹਾ ਲੈਂਦਿਆਂ ਅੱਗੇ ਵਧਦੇ ਗਏ।

ਇਸ ਦਰਮਿਆਨ ਠੰਡ ਦੀ ਰੁੱਤ ‘ਚ ਕਿਸਾਨਾਂ ‘ਤੇ ਪਾਣੀ ਦੀਆਂ ਬੌਛਾੜਾਂ ਕੀਤੀਆਂ ਗਈਆਂ। ਵੱਡੇ ਬੈਰੀਕੇਡ ਲਾਏ ਗਏ, ਚੱਟਾਨਾਂ ਵਰਗੇ ਪੱਥਰ ਰਾਹ ‘ਚ ਰੱਖੇ ਗਏ, ਮਿੱਟੀ ਦੇ ਢੇਰ ਲਾਏ ਗਏ ਤੇ ਸੜਕਾਂ ਵਿਚਾਲੇ ਕਈ-ਕਈ ਫੁੱਟ ਡੂੰਘੇ ਟੋਏ ਪੱਟ ਦਿੱਤੇ ਗਏ ਤਾਂ ਜੋ ਕਿਸਾਨ ਅੱਗੇ ਨਾ ਲੰਘ ਸਕਣ। ਪਰ ਆਪਣੇ ਦ੍ਰਿੜ ਸੰਕਲਪ ਤਹਿਤ ਕਿਸਾਨਾਂ ਨੇ ਮਿੱਥਿਆ ਸੀ ਕਿ ਹਰ ਹਾਲ ਦਿੱਲੀ ਪਹੁੰਚ ਕੇ ਹੀ ਦਮ ਲੈਣਾ ਹੈ।

Click to comment

Leave a Reply

Your email address will not be published.

Most Popular

To Top