News

ਹਰਿਆਣਾ ਦੇ ਸਾਬਕਾ ਸੀਐਮ ਚੌਟਾਲਾ ਨੂੰ 4 ਸਾਲ ਦੀ ਕੈਦ, 50 ਲੱਖ ਦਾ ਜੁਰਮਾਨਾ

ਸਾਬਕਾ ਮੁੱਖ ਮੰਤਰੀ ਓਪੀ ਚੌਟਾਲਾ ਨੂੰ ਦਿੱਲੀ ਦੀ ਰਾਉਜ ਅਵੈਨਿਊ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ। ਕੋਰਟ ਨੇ ਉਹਨਾਂ ਨੂੰ ਚਾਰ ਸਾਲ ਦੀ ਸਜ਼ਾ ਸੁਣਾਈ ਗਈ ਹੈ ਇਸ ਦੇ ਨਾਲ ਹੀ 50 ਲੱਖ ਦਾ ਜ਼ੁਰਮਾਨਾ ਲਾਇਆ ਹੈ ਅਤੇ ਨਾਲ ਹੀ ਚਾਰ ਸੰਪੱਤੀਆਂ ਸੀਜ ਕਰਨ ਲਈ ਕਿਹਾ ਗਿਆ ਹੈ। ਅਸਲ ਵਿੱਚ ਓਪੀ ਚੌਟਾਲਾ ਨੂੰ ਆਮਦਨ ਤੋਂ ਵੱਧ ਸੰਪੱਤੀ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ ਅਤੇ ਹੁਣ ਕੋਰਟ ਨੇ ਸਜ਼ਾ ਸੁਣਾਈ ਹੈ।

How to come up with compelling arguments for your clients in court?

ਚੌਟਾਲਾ ਨੂੰ ਪਹਿਲਾਂ ਵੀਰਵਾਰ ਨੂੰ ਸਜ਼ਾ ਸੁਣਾਈ ਗਈ ਸੀ ਪਰ ਕੋਰਟ ਨੇ ਵਕੀਲਾਂ ਦੀ ਬਹਿਸ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਬਹਿਸ ਦੌਰਾਨ ਸੀਬੀਆਈ ਅਤੇ ਓਪੀ ਚੌਟਾਲਾ ਦੇ ਵਕੀਲਾਂ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਸਨ। ਦੱਸ ਦੇਈਏ ਕਿ ਸ਼ਮਸ਼ੇਰ ਸਿੰਘ ਸੂਰਜੇਵਾਲਾ ਦੀ ਸ਼ਿਕਾਇਤ ‘ਤੇ ਸੀਬੀਆਈ ਨੇ 2005 ‘ਚ ਮਾਮਲਾ ਦਰਜ ਕੀਤਾ ਸੀ।

Transferred money to wrong account? How to get your money back | Business  News

ਸੀਬੀਆਈ ਨੇ ਚਾਰਜਸ਼ੀਟ ਦਾਇਰ ਕੀਤੀ ਸੀ ਕਿ ਓਪੀ ਚੌਟਾਲਾ ਦੀ ਨਿਰਧਾਰਤ ਮਿਆਦ ਦੌਰਾਨ ਆਮਦਨ 3.22 ਕਰੋੜ ਰੁਪਏ ਦੀ ਆਮਦਨ ਤੋਂ 189 ਫੀਸਦੀ ਵੱਧ ਸੀ। ਅਜੇ ਚੌਟਾਲਾ ਕੋਲ ਆਪਣੀ ਜਾਇਜ਼ ਆਮਦਨ ਨਾਲੋਂ 339.27 ਫੀਸਦੀ ਜ਼ਿਆਦਾ ਜਾਇਦਾਦ ਸੀ। ਮਈ 1993 ਤੋਂ ਮਈ 2006 ਦਰਮਿਆਨ ਉਸਦੀ ਕਾਨੂੰਨੀ ਆਮਦਨ 8.17 ਕਰੋੜ ਰੁਪਏ ਸੀ। ਇਸ ਦੇ ਨਾਲ ਹੀ, ਅਭੈ ਚੌਟਾਲਾ ਦੀ ਜਾਇਦਾਦ 2000 ਤੋਂ 2005 ਦਰਮਿਆਨ ਆਮਦਨ ਕਰ ਦੇ ਅੰਕੜਿਆਂ ਅਨੁਸਾਰ 22.89 ਕਰੋੜ ਰੁਪਏ ਦੀ ਆਮਦਨ ਤੋਂ ਪੰਜ ਗੁਣਾ ਵੱਧ ਸੀ।

ਈਡੀ ਨੇ ਇਸ ਮਾਮਲੇ ਵਿੱਚ 6 ਕਰੋੜ ਤੋਂ ਵੱਧ ਦੀ ਜਾਇਦਾਦ ਕੁਰਕ ਕੀਤੀ ਹੈ। 4 ਦਸੰਬਰ 2019 ਨੂੰ ਈਡੀ ਨੇ ਓਪੀ ਚੌਟਾਲਾ ਦੇ ਤੇਜਾਖੇੜਾ ਫਾਰਮ ਹਾਊਸ ਦਾ ਕੁਝ ਹਿੱਸਾ ਜ਼ਬਤ ਕਰ ਲਿਆ ਸੀ। ਉਸ ਸਮੇਂ ਈਡੀ ਦੇ ਨਾਲ ਸੀਆਰਪੀਐਫ ਦੇ ਜਵਾਨ ਸਨ। ਇਹ ਕਾਰਵਾਈ ਸਵੇਰੇ 7 ਵਜੇ ਕੀਤੀ ਗਈ।

ਇਸ ਤੋਂ ਬਾਅਦ ਈਡੀ ਨੇ ਸਾਬਕਾ ਮੁੱਖ ਮੰਤਰੀ ਦੀ ਪਤਨੀ ਸਨੇਹਲਤਾ ਅਤੇ ਨੂੰਹ ਕਾਂਤਾ ਚੌਟਾਲਾ ਦੀਆਂ ਜਾਇਦਾਦਾਂ ਦੇ ਵੇਰਵੇ ਵੀ ਇਕੱਠੇ ਕੀਤੇ। ਹਾਲਾਂਕਿ ਚੌਟਾਲਾ ਪਰਿਵਾਰ ਵੱਲੋਂ ਇਸ ਕਾਰਵਾਈ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਜਾ ਰਿਹਾ ਹੈ। ਚੌਟਾਲਾ ਦੀ ਦਿੱਲੀ ਅਤੇ ਪੰਚਕੂਲਾ ਸਥਿਤ ਜਾਇਦਾਦਾਂ ਨੂੰ ਵੀ ਈਡੀ ਨੇ ਕੁਰਕ ਕਰ ਲਿਆ ਹੈ।

Click to comment

Leave a Reply

Your email address will not be published.

Most Popular

To Top