News

ਹਰਿਆਣਾ ਦੀਆਂ 30 ਖਾਪਾਂ ਦੀ ‘ਕਿਸਾਨਾਂ’ ਨੂੰ ਹਮਾਇਤ

ਕਿਸਾਨਾਂ ਨੇ ਵੱਡੇ ਪੱਧਰ ਤੇ ਅਪਣਾ ਸੰਘਰਸ਼ ਵਿੱਢ ਦਿੱਤਾ ਹੈ। ਉੱਥੇ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕਿਸਾਨ ਸੰਘਰਸ਼ ਬਾਰੇ ਅਪਣੇ ਹੀ ਬਿਆਨ ਕਰ ਕੇ ਕਸੂਤੇ ਘਿਰ ਗਏ ਹਨ। ਉਹ ਪਿਛਲੇ ਦਿਨਾਂ ਤੋਂ ਇਲਜ਼ਾਮ ਲਗਾਉਂਦੇ ਆ ਰਹੇ ਹਨ ਕਿ ਸੰਘਰਸ਼ ਪਿੱਛੇ ਖਾਲਿਸਤਾਨੀ ਤੱਤਾਂ ਤੇ ਪੰਜਾਬ ਸਰਕਾਰ ਦਾ ਹੱਥ ਹੈ।

ਹੁਣ ਹਰਿਆਣਾ ਦੀਆਂ 30 ਖਾਪਾਂ ਨੇ ਵੀ ਦਿੱਲੀ ਕੂਚ ਦਾ ਐਲਾਨ ਕਰ ਦਿੱਤਾ ਹੈ। ਇਸ ਲਈ ਸਵਾਲ ਉੱਠ ਰਹੇ ਹਨ ਕਿ ਕੀ ਹੁਣ ਖਾਪਾਂ ਨੇ ਖਾਲਿਸਤਾਨ ਪੱਖੀਆਂ ਦੀ ਹਮਾਇਤ ਕੀਤੀ ਹੈ? ਬੀਜੇਪੀ ਲੀਡਰ ਕਸੂਤੇ ਘਿਰ ਗਏ ਹਨ। ਤਾਜ਼ਾ ਹਾਲਾਤ ਮਗਰੋਂ ਅਮਿਤ ਸ਼ਾਹ ਨੇ ਬੈਕਫੁੱਟ ਉੱਪਰ ਆਉਂਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਕਦੇ ਵੀ ਨਹੀਂ ਕਿਹਾ ਕਿ ਕਿਸਾਨ ਅੰਦੋਲਨ ਸਿਆਸਤ ਤੋਂ ਪ੍ਰੇਰਿਤ ਹੈ।

ਹਰਿਆਣਾ ਦੀਆਂ 30 ਖਾਪਾਂ ਦਾ ਪਿੰਡਾਂ ਵਿੱਚ ਵੱਡਾ ਆਧਾਰ ਹੈ। ਇਨ੍ਹਾਂ ਦਾ ਅਸਰ ਹਰਿਆਣਾ ਹੀ ਨਹੀਂ ਸਗੋਂ ਯੂਪੀ ਤੇ ਰਾਜਸਥਾਨ ਤੱਕ ਹੈ। ਇਸ ਲਈ ਕਿਸਾਨ ਸੰਘਰਸ਼ ਹੁਣ ਵੱਡਾ ਰੂਪ ਲੈਣ ਜਾ ਰਿਹਾ ਹੈ। ਇਸ ਮਗਰੋਂ ਬੀਜੇਪੀ ਨੂੰ ਕੁਝ ਨਹੀਂ ਸੁੱਝ ਰਿਹਾ ਕਿ ਹੁਣ ਉਹ ਕੀ ਕਰਨ।

ਦੱਸਣਯੋਗ ਹੈ ਕਿ ਹਰਿਆਣਾ ਦੇ ਜੀਂਦ ਦੀਆਂ ਖਾਪਾਂ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਆ ਗਈਆਂ ਹਨ। ਸੋਮਵਾਰ ਨੂੰ ਜੀਂਦ ‘ਚ ਚਹਿਲ ਖਾਪ ਨੇ ਮੀਟਿੰਗ ਕਰਕੇ ਕਿਹਾ, ਪੂਰੇ ਸਾਜੋ ਸਾਮਾਨ ਨਾਲ ਦਿੱਲੀ ਕੂਚ ਕਰਨਗੇ। ਮੀਟਿੰਗ ਵਿੱਚ ਕਿਹਾ ਗਿਆ ਕਿ, ਜਦ ਤੱਕ ਦਿੱਲੀ ‘ਚ ਕਿਸਾਨ ਅੰਦੋਲਨ ਰਹੇਗਾ ਉਦੋਂ ਤੱਕ ਉਹ ਵੀ ਦਿੱਲੀ ਵਿੱਚ ਕਿਸਾਨਾਂ ਨਾਲ ਡਟੇ ਰਹਿਣਗੇ।

ਇਨ੍ਹਾਂ ਖਾਪਾਂ ਦਾ ਟੀਚਾ ਦੋ ਦਿਨਾਂ ਦੇ ਅੰਦਰ ਅੰਦਰ ਦੋ ਲੱਖ ਤੋਂ ਵੱਧ ਲੋਕਾਂ ਨੂੰ ਦਿੱਲੀ ਲੈ ਜਾਣ ਦਾ ਹੈ। ਕਿਸਾਨਾਂ ਦੇ ਦਿੱਲੀ ਕੂਚ ਕਰਨ ਤੋਂ ਪਹਿਲਾਂ ਵੀ ਕਈ ਖਾਪਾਂ ਕਿਸਾਨਾਂ ਦੇ ਹੱਕ ‘ਚ ਡਟੀਆਂ ਸੀ। ਦੱਸ ਦੇਈਏ ਕਿ ਕਿਸਾਨ ਲਗਾਤਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪ੍ਰਦਰਸ਼ਨ ਕਰ ਰਹੇ ਹਨ। ਹੁਣ ਕਿਸਾਨਾਂ ਨੂੰ ਵੱਖ ਵੱਖ ਵਰਗ ਦਾ ਸਮਰਥਨ ਵੀ ਮਿਲ ਰਿਹਾ ਹੈ।

Click to comment

Leave a Reply

Your email address will not be published. Required fields are marked *

Most Popular

To Top