ਹਰਿਆਣਾ ਤੋਂ ਬਾਅਦ ਝਾਰਖੰਡ ’ਚ ਵੀ ਸਥਾਨਕ ਲੋਕਾਂ ਲਈ ਪ੍ਰਾਈਵੇਟ ਨੌਕਰੀਆਂ ਰਾਖਵੀਆਂ

ਹਰਿਆਣਾ ਵਿੱਚ 75 ਪ੍ਰਤੀਸ਼ਤ ਨੌਕਰੀਆਂ ਪ੍ਰਾਈਵੇਟ ਖੇਤਰ ਵਿੱਚ ਰਾਖਵੀਆਂ ਕੀਤੀਆਂ ਗਈਆਂ ਹਨ। ਇਸੇ ਤਰਜ਼ ਤਹਿਤ ਝਾਰਖੰਡ ਵਿੱਚ ਵੀ ਪ੍ਰਾਈਵੇਟ ਨੌਕਰੀਆਂ ਵਿੱਚ 75 ਪ੍ਰਤੀਸ਼ਤ ਰਾਖਵੀਆਂ ਕੀਤੀਆਂ ਜਾਣਗੀਆਂ। ਹੇਮੰਤ ਸਰਕਾਰ ਝਾਰਖੰਡ ਵਿਧਾਨ ਸਭਾ ਸੈਸ਼ਨ ਵਿੱਚ 75 ਪ੍ਰਤੀਸ਼ਤ ਸਥਾਨਕ ਲੋਕਾਂ ਦੀ ਨਿਯੁਕਤੀ ਨਾਲ ਸਬੰਧਿਤ ਬਿੱਲ ਲਿਆਵੇਗੀ।

ਹੇਮੰਤ ਕੈਬਨਿਟ ਨੇ ਬੇਰੁਜ਼ਗਾਰਾਂ ਨੂੰ ਭੱਤਾ ਦੇਣ ਅਤੇ ਪ੍ਰਾਈਵੇਟ ਸੈਕਟਰ ਵਿੱਚ 75 ਫ਼ੀਸਦੀ ਰਾਖਵੇਂਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਪ੍ਰਾਈਵੇਟ ਨੌਕਰੀਆਂ ਵਿੱਚ 30 ਹਜ਼ਾਰ ਰੁਪਏ ਤਨਖ਼ਾਹ ਲੈਣ ਵਾਲੇ ਨਿੱਜੀ ਖੇਤਰ ਵਿੱਚ ਅਸਾਮੀਆਂ ਸਥਾਨਕ ਨੌਜਵਾਨਾਂ ਲਈ ਰਾਖਵੀਆਂ ਰਹਿਣਗੀਆਂ। ਇਸ ਤੋਂ ਇਲਾਵਾ ਮੁੱਖ ਮੰਤਰੀ ਪ੍ਰੋਤਸਾਹਨ ਯੋਜਨਾ ਤਹਿਤ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ।
ਜਿਸ ਤਹਿਤ ਤਕਨੀਕੀ ਤੌਰ ’ਤੇ ਸਿੱਖਿਅਤ ਅਤੇ ਪ੍ਰਮਾਣਿਤ ਉਮੀਦਵਾਰ ਜੋ ਕਿਸੇ ਰੁਜ਼ਗਾਰ ਜਾਂ ਸਵੈ-ਰੁਜ਼ਗਾਰ ਨਾਲ ਜੁੜੇ ਨਹੀਂ ਹਨ, ਨੂੰ ਰੁਜ਼ਗਾਰ ਭੱਤਾ ਦਿੱਤਾ ਜਾਵੇਗਾ। ਸੂਬੇ ਦੇ ਮੰਤਰੀਆਂ ਦੀ ਤਨਖ਼ਾਹ ਅਤੇ ਭੱਤੇ ਵਿੱਚ ਸੋਧ ਕੀਤੀ ਗਈ ਹੈ।
ਇਸ ਸੋਧ ਤਹਿਤ ਝਾਰਖੰਡ ਦੇ ਮੰਤਰੀਆਂ ਦਾ ਇਲਾਜ ਸੂਬੇ ਤੋਂ ਬਾਹਰ ਕਿਸੇ ਵੀ ਪ੍ਰਾਈਵੇਟ ਹਸਪਤਾਲ ਵਿੱਚ ਕਰਵਾਇਆ ਜਾ ਸਕਦਾ ਹੈ। ਇਲਾਜ ਦਾ ਖਰਚ ਸੂਬਾ ਸਰਕਾਰ ਚੁੱਕੇਗੀ। ਇਲਾਜ ਲਈ ਏਅਰ ਐਂਬੂਲੈਂਸ ਦੀ ਲੋੜ ਪਈ ਤਾਂ ਉਸ ਦਾ ਖਰਚ ਵੀ ਸੂਬਾ ਸਰਕਾਰ ਹੀ ਚੁੱਕੇਗੀ।
