ਹਰਿਆਣਾ ’ਚ ਰਾਹੁਲ ਗਾਂਧੀ ਨੂੰ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ: ਅਨਿਲ ਵਿਜ

ਕਿਸਾਨ ਮਾਰੂ ਖੇਤੀ ਬਿੱਲਾਂ ਨੂੰ ਲੈ ਕੇ ਪੰਜਾਬ ਕਾਂਗਰਸ ਵੱਲੋਂ ਅੱਜ ਪੰਜਾਬ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਰਾਹੁਲ ਪੰਜਾਬ ਵਿਚ 3 ਦਿਨਾਂ ਟਰੈਕਟਰ ਰੈਲੀਆਂ ਕੱਢਣਗੇ। ਓਧਰ ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਰਾਹੁਲ ਦੇ ਪੰਜਾਬ ਦੌਰੇ ‘ਤੇ ਕਿਹਾ ਕਿ ਉਹ ਪੰਜਾਬ ‘ਚ ਜੋ ਮਰਜੀ ਕਰਨ ਪਰ ਹਰਿਆਣਾ ‘ਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ।

ਵਿਜ ਨੇ ਕਿਹਾ ਕਿ ਇਹ ਵਿਰੋਧ ਪੰਜਾਬ ਸਰਕਾਰ ਵਲੋਂ ਕੀਤਾ ਜਾ ਰਿਹਾ ਹੈ। ਵਿਜ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ ਵੀ ਦੋ ਵਾਰ ਭੀੜ ਇਕੱਠਾ ਕਰ ਕੇ ਹਰਿਆਣਾ ‘ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਪਰ ਅਜਿਹਾ ਨਹੀਂ ਕਰਨ ਦਿੱਤਾ ਗਿਆ। ਹੁਣ ਵੀ ਹਰਿਆਣਾ ਵਿਚ ਦਾਖ਼ਲ ਨਹੀਂ ਹੋਣ ਦੇਵਾਂਗੇ।
ਇਹ ਵੀ ਪੜ੍ਹੋ: ਅਕਾਲੀਆਂ (ਬਾਦਲ) ਦੇ ਖੇਤੀ ਬਿੱਲਾਂ ਨੂੰ ਲੈ ਕੇ ਪਹਿਲਾਂ ਸੁਰ ਹੋਰ ਸਨ ਤੇ ਹੁਣ ਹੋਰ: ਕੈਪਟਨ
ਕਾਨੂੰਨ ਸਾਰਿਆਂ ਲਈ ਇਕ ਹੈ, ਅਜਿਹਾ ਨਹੀਂ ਹੈ ਕਿ ਆਮ ਆਦਮੀ ਲਈ ਕਾਨੂੰਨ ਵੱਖ ਹੈ ਅਤੇ ਰਾਹੁਲ ਲਈ ਵੱਖ ਹੈ। ਵਿਜ ਮੁਤਾਬਕ ਕੋਰੋਨਾ ਦਾ ਦੌਰ ਚੱਲ ਰਿਹਾ ਹੈ ਅਤੇ 100 ਤੋਂ ਵਧੇਰੇ ਲੋਕ ਇਕੱਠੇ ਨਹੀਂ ਹੋ ਸਕਦੇ। ਵਿਜ ਨੇ ਕਿਹਾ ਕਿ ਰਾਹੁਲ ਗਾਂਧੀ ਖ਼ੁਦ ਆਉਣਾ ਚਾਹੁੰਦੇ ਹਨ ਤਾਂ ਹਜ਼ਾਰ ਵਾਰ ਆਉਣ, ਇਸ ‘ਤੇ ਕੋਈ ਇਤਰਾਜ਼ ਨਹੀਂ।
ਇਹ ਵੀ ਪੜ੍ਹੋ: ਕੇਂਦਰ ਸਰਕਾਰ ਕਿਸਾਨਾਂ ਨੂੰ ਖ਼ਤਮ ਕਰ ਕੇ ਉਦਯੋਗਪਤੀਆਂ ਨੂੰ ਲਾਭ ਪਹੁੰਚਾਉਣਾ ਚਾਹੁੰਦੇ ਨੇ: ਰਾਹੁਲ ਗਾਂਧੀ
ਜੇਕਰ ਉਹ ਪੰਜਾਬ ਤੋਂ ਰੈਲੀਆਂ ਜਾਂ ਜਲੂਸ ਜ਼ਰੀਏ ਹਰਿਆਣਾ ਦਾ ਦਾਖ਼ਲ ਹੋਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਅਜਿਹਾ ਨਹੀਂ ਕਰਨ ਦਿੱਤਾ ਜਾਵੇਗਾ। ਖੇਤੀ ਕਾਨੂੰਨ ਦੇ ਪੱਖ ‘ਚ ਬੋਲਦਿਆਂ ਵਿਜ ਨੇ ਕਿਹਾ ਕਿ ਹਿੰਦੁਸਤਾਨ 1947 ਵਿਚ ਆਜ਼ਾਦ ਹੋਇਆ ਸੀ ਅਤੇ ਕਿਸਾਨ ਹੁਣ 2020 ਵਿਚ ਆਜ਼ਾਦੀ ਮਿਲੀ ਹੈ। ਕਿਸਾਨ ਹੁਣ ਆਜ਼ਾਦ ਹਨ, ਉਹ ਫ਼ਸਲ ਹਿੰਦੁਸਤਾਨ ‘ਚ ਕਿਤੇ ਵੀ ਵੇਚ ਸਕਦਾ ਹੈ, ਜਿਸ ਨੂੰ ਕਿਸਾਨ ਸਮਝ ਚੁੱਕੇ ਹਨ।
