ਹਰਿਆਣਾ ’ਚ ਗੱਡੀਆਂ ਵਾਲਿਆਂ ਨੂੰ ਲੱਗੀਆਂ ਮੌਜ਼ਾਂ, ਸ਼ੁਰੂ ਹੋਇਆ ਟੋਲ ਫ੍ਰੀ ਅੰਦੋਲਨ

ਖੇਤੀ ਕਾਨੂੰਨਾਂ ਦਾ ਮਾਮਲਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਕਿਸਾਨਾਂ ਨੇ ਅੱਜ ਸ਼ੁੱਕਰਵਾਰ ਨੂੰ ਟੋਲ ਫ੍ਰੀ ਕਰਾਉਣ ਦਾ ਐਲਾਨ ਕੀਤਾ ਹੈ। ਕਈ ਥਾਵਾਂ ਤੋਂ ਆਈਆਂ ਰਿਪੋਰਟਾਂ ਮੁਤਾਬਕ ਕਿਸਾਨਾਂ ਨੇ ਟੋਲ ਪਲਾਜ਼ੇ ਫ੍ਰੀ ਕੀਤੇ ਹਨ। ਝੱਜਰ ਚ ਝੱਜਰ ਰੋਹਤਕ ਰਾਸ਼ਟਰੀ ਰਾਜ ਮਾਰਗ ਤੇ ਟੋਲ ਕਿਸਾਨਾਂ ਨੇ ਸਵੇਰੇ 9 ਵਜੇ ਹੀ ਫ੍ਰੀ ਕਰਵਾ ਦਿੱਤਾ।

ਟੋਲ ਪਲਾਜ਼ਾ ਦੇ ਮੈਨੇਜਰ ਨਿਤੇਸ਼ ਮਲਿਕ ਨੇ ਦਸਿਆ ਕਿ ਉਹਨਾਂ ਨੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਨਹੀਂ ਮੰਨੇ। ਇਸ ਟੋਲ ਤੋਂ 24 ਘੰਟਿਆਂ ਵਿੱਚ ਲਗਭਗ 18 ਤੋਂ 20 ਹਜ਼ਾਰ ਵਾਹਨ ਲੰਘਦੇ ਹਨ ਤੇ ਉਹਨਾਂ ਤੋਂ 12 ਤੋਂ 5 ਲੱਖ ਰੁਪਏ ਦਾ ਟੈਕਸ ਇਕੱਠਾ ਹੁੰਦਾ ਹੈ।
ਸੋਨੀਪਤ ’ਚ ਰਾਸ਼ਟਰੀ ਰਾਜਮਾਰਗ 44 ਉੱਤੇ ਮੁਰਥਲ ਟੋਲ ਵੀ ਕਿਸਾਨਾਂ ਨੇ ਫ਼੍ਰੀ ਕਰਵਾ ਦਿੱਤਾ ਹੈ। ਕਿਸਾਨ ਅੰਦੋਲਨ ਦੇ ਚੱਲਦਿਆਂ 25, 26 ਤੇ 27 ਦਸੰਬਰ ਨੂੰ ਕਿਸਾਨਾਂ ਵੱਲੋਂ ਟੋਲ-ਫ਼੍ਰੀ ਕਰਨ ਦਾ ਐਲਾਨ ਕੀਤਾ ਗਿਆ ਸੀ। ਇੱਕ ਮਹੀਨੇ ਤੋਂ ਕਿਸਾਨਾਂ ਦੇ ਕਿਸੇ ਵੀ ਜੱਥੇ ਤੋਂ ਕੋਈ ਟੋਲ ਵਸੂਲ ਨਹੀਂ ਕੀਤਾ ਜਾ ਰਿਹਾ।
ਪਾਨੀਪਤ ਤੋਂ ਭਾਰੀ ਵਾਹਨਾਂ ਲਈ ਰੂਟ ਡਾਇਵਰਟ ਕਰਨ ਨਾਲ ਵੀ ਟੋਲ ਪਲਾਜ਼ਾ ਨੂੰ ਭਾਰੀ ਨੁਕਸਾਨ ਭੁਗਤਣਾ ਪੈ ਰਿਹਾ ਹੈ। ਰਾਸ਼ਟਰੀ ਹਾਈਵੇਅ ਅਥਾਰਟੀ ਆੱਫ਼ ਇੰਡੀਆ ਨੂੰ ਇੱਕ ਦਿਨ ਦਾ ਟੋਲ ਕਿਰਾਇਆ ਲਗਪਗ 45 ਲੱਖ ਰੁਪਏ ਦਿੱਤਾ ਜਾਂਦਾ ਹੈ।
