ਹਰਸਿਮਰਤ ਬਾਦਲ ਦਾ ਕਾਂਗਰਸ ਨੂੰ ਸਵਾਲ, ਕੀ ਇੰਦਰਾ ਗਾਂਧੀ ਵੱਲੋਂ ਕਰਵਾਏ ਹਮਲੇ ਦਾ ਬੱਜਰ ਗੁਨਾਹ ਕਬੂਲਣਗੇ ਰਾਹੁਲ ਗਾਂਧੀ?

 ਹਰਸਿਮਰਤ ਬਾਦਲ ਦਾ ਕਾਂਗਰਸ ਨੂੰ ਸਵਾਲ, ਕੀ ਇੰਦਰਾ ਗਾਂਧੀ ਵੱਲੋਂ ਕਰਵਾਏ ਹਮਲੇ ਦਾ ਬੱਜਰ ਗੁਨਾਹ ਕਬੂਲਣਗੇ ਰਾਹੁਲ ਗਾਂਧੀ?

ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਆ ਰਹੀ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦੀ ਅਗਵਾਈ ਕਰ ਰਹੇ ਸੀਨੀਅਰ ਕਾਂਗਰਸੀ ਲੀਡਰ ਨੂੰ ਸਵਾਲ ਕੀਤਾ ਹੈ। ਉਹਨਾਂ ਕਿਹਾ ਕਿ ਕੀ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਕਰਵਾਏ ਗਏ ਹਮਲੇ ਦਾ ਬੱਜਰ ਗੁਨਾਹ ਕਬੂਲਣਗੇ?

ਉਹਨਾਂ ਇਹ ਵੀ ਸਵਾਲ ਕੀਤਾ ਕਿ ਕੀ ਉਹ ਪੰਜਾਬੀਆਂ ਨਾਲ ਐਸਵਾਈਐਲ ਨਹਿਰ ਦੇ ਰੂਪ ਵਿੱਚ ਆਪਣੀ ਦਾਦੀ ਵੱਲੋਂ ਰਚੇ ਛੜਯੰਤਰ ਬਾਰੇ ਕੁੱਝ ਬੋਲਣਗੇ? ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਘੇਰਦਿਆਂ ਕਿਹਾ ਕਿ, ਮੁੱਖ ਮੰਤਰੀ ਭਗਵੰਤ ਮਾਨ ਨੂੰ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੇ ਅਸਤੀਫ਼ੇ ਦੇ ਡਰਾਮੇ ਨਾਲੋਂ ਉਸ ਖਿਲਾਫ਼ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਪਰਚਾ ਦਰਜ ਕਰਵਾ ਕੇ ਗ੍ਰਿਫ਼ਤਾਰੀ ਦੇ ਹੁਕਮ ਦੇਣੇ ਚਾਹੀਦੇ ਹਨ।

 

Leave a Reply

Your email address will not be published. Required fields are marked *