ਹਥਿਆਰ ਮੰਗਵਾਉਣ ਦੀ ਗੱਲ ਲੀਕ ਹੋਣ ਮਗਰੋਂ ਜੇਲ੍ਹ ਮੰਤਰੀ ਵੱਲੋਂ ਸਖਤ ਐਕਸ਼ਨ, ਹੋ ਰਹੀ 6-6 ਵਾਰ ਚੈਕਿੰਗ

 ਹਥਿਆਰ ਮੰਗਵਾਉਣ ਦੀ ਗੱਲ ਲੀਕ ਹੋਣ ਮਗਰੋਂ ਜੇਲ੍ਹ ਮੰਤਰੀ ਵੱਲੋਂ ਸਖਤ ਐਕਸ਼ਨ, ਹੋ ਰਹੀ 6-6 ਵਾਰ ਚੈਕਿੰਗ

ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਜੇਲ੍ਹਾਂ ਦੇ ਸੁਧਾਰ ਲਈ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਅਜੇ ਤੱਕ ਖ਼ਤਰਨਾਕ ਗੈਂਗਸਟਰਾਂ ਤੇ ਵੱਡੇ ਨਸ਼ਾ ਤਸਕਰਾਂ ਤੇ ਠੱਲ੍ਹ ਨਹੀਂ ਪਾਈ ਗਈ। ਹੈਰਾਨੀ ਦੀ ਗੱਲ ਹੈ ਕਿ ਇਹ ਗੈਂਗਸਟਰ ਤੇ ਨਸ਼ਾ ਤਸਕਰ ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਫੋਨ ਕਰਕੇ ਹਥਿਆਰ ਤੇ ਨਸ਼ੇ ਦੀਆਂ ਖੇਪਾਂ ਮੰਗਵਾ ਰਹੇ ਹਨ।

Viyyur jail superintendent to face action over illicit phone calls by  inmates

ਪਿਛਲੇ ਦਿਨੀਂ ਜੇਲ੍ਹ ਵਿੱਚੋਂ ਇੱਕ ਗੈਂਗਸਟਰ ਵੱਲੋਂ ਪਾਕਿਸਤਾਨ ਵਿੱਚ ਫੋਨ ਕਰਕੇ ਹਥਿਆਰ ਮੰਗਵਾਉਣ ਦੀ ਗੱਲ ਲੀਕ ਹੋਣ ਤੋਂ ਬਾਅਦ ਪੰਜਾਬ ਸਰਕਾਰ ਚੌਕਸ ਹੋ ਗਈ ਹੈ। ਹੁਣ ਗੈਂਗਸਟਰਾਂ ਵਾਲੇ ਜ਼ੋਨਾਂ ਵਿੱਚ 24 ਘੰਟਿਆਂ ਵਿੱਚ 6 ਵਾਰ ਚੈਕਿੰਗ ਕੀਤੀ ਜਾਂਦੀ ਹੈ। ਜਾਣਕਾਰੀ ਮੁਤਾਬਕ ਇਹ ਹੁਕਮ ਜੇਲ੍ਹ ਮੰਤਰ ਹਰਜੋਤ ਬੈਂਸ ਵੱਲੋਂ ਜਾਰੀ ਕੀਤੇ ਗਏ ਹਨ।

ਇਸ ਦੌਰਾਨ ਪੰਜਾਬ ਭਰ ਦੀਆਂ ਸਮੂਹ ਜੇਲ੍ਹਾਂ ਖਾਸ ਕਰਕੇ ਜਿੱਥੇ ਗੈਂਗਸਟਰ ਬੰਦ ਹਨ, ਵਿੱਚ ਸਖ਼ਤ ਚੈਕਿੰਗ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਦੌਰਾਨ ਤਿੰਨ ਵਾਰ ਦਿਨੇ ਤੇ ਤਿੰਨ ਵਾਰ ਰਾਤ ਨੂੰ ਚੈਕਿੰਗ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।

ਇਹਨਾਂ ਵਿੱਚੋਂ ਦੋ ਵਾਰ ਸੁਪਰਡੈਂਟ ਤੇ ਦੋ ਵਾਰ ਐਡੀਸ਼ਨਲ ਸੁਪਰਡੈਂਟ ਦਾ ਨਾਲ ਰਹਿਣਾ ਲਾਜ਼ਮੀ ਕੀਤਾ ਗਿਆ ਹੈ। ਅੰਮ੍ਰਿਤਸਰ ਦੀ ਜੇਲ੍ਹ ’ਚ ਕੁਝ ਕੈਦੀਆਂ ਵੱਲੋਂ ਨਸ਼ੇ ਦਾ ਸੇਵਨ ਕਰਨ ਦੀ ਇੱਕ ਵੀਡੀਓ ਵੀ ਜਾਰੀ ਹੋਈ ਸੀ, ਜਿਸ ਨੂੰ ਜੇਲ੍ਹ ਵਿਭਾਗ ਲਈ ਵੱਡੀ ਚੁਣੌਤੀ ਮੰਨਿਆ ਜਾ ਰਿਹਾ ਹੈ।

Leave a Reply

Your email address will not be published.