ਸੰਸਦ ਮੈਂਬਰ ਰਾਘਵ ਚੱਢਾ ਨੇ ਸੰਸਦ ‘ਚ ਚੁੱਕਿਆ ਸੀ ਮੁੱਦਾ, ਅੰਮ੍ਰਿਤਸਰ ਤੋਂ ਲੰਡਨ ਜਾਣਗੀਆਂ ਸਿੱਧੀਆਂ ਉਡਾਣਾਂ

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਉਡਾਣਾਂ ਨੂੰ ਲੈ ਕੇ ਨਵਾਂ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਏਅਰ ਇੰਡੀਆ ਅੰਮ੍ਰਿਤਸਰ ਤੋਂ ਲੰਡਨ ਅਤੇ ਇਕ ਬਰਮਿੰਘਮ ਦਰਮਿਆਨ ਵਾਧੂ ਸਿੱਧੀਆਂ ਉਡਾਣਾਂ ਸ਼ੁਰੂ ਕਰ ਰਿਹਾ ਹੈ। ਜਾਣਕਾਰੀ ਮੁਤਾਬਕ 26 ਮਾਰਚ ਤੋਂ ਅੰਮ੍ਰਿਤਸਰ ਤੋਂ ਲੰਡਨ ਲਈ ਸਿੱਧੀ ਉਡਾਣ ਸ਼ੁਰੂ ਹੋਣ ਜਾ ਰਹੀ ਹੈ। ਸੰਸਦ ਮੈਂਬਰ ਚੱਢਾ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।
ਦੱਸ ਦਈਏ ਕਿ ਯਾਤਰੀਆਂ ਨੂੰ ਪਹਿਲਾ ਸਿੱਧੀ ਫਲਾਈਟ ਨਾ ਮਿਲਣ ਕਰਕੇ ਦਿੱਲੀ ਜਾਣਾ ਪੈਂਦਾ ਹੈ। ਐਮਪੀ ਰਾਘਵ ਚੱਢਾ ਨੇ ਦਸੰਬਰ 2022 ‘ਚ ਹੋਏ ਸਰਦ ਰੁੱਤ ਸੈਸ਼ਨ ਦੌਰਾਨ ਸੰਸਦ ‘ਚ ਇਹ ਮੁੱਦਾ ਚੁੱਕਿਆ ਸੀ। ਇਸ ਬਾਰੇ ਸੰਸਦ ਮੈਂਬਰ ਚੱਢਾ ਨੇ ਟਵਿੱਟ ਕੀਤਾ ਹੈ ਕਿ ਪੰਜਾਬੀਆਂ ਨੂੰ ਵਧਾਈ ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲੰਡਨ ਤਕ ਸਿੱਧੀਆਂ ਫਲਾਈਟਾਂ ਸ਼ੁਰੂ ਹੋਣ ਜਾ ਰਹੀਆਂ ਹਨ।
ਪਾਰਲੀਮੈਂਟ ਦੇ ਵਿਚ ਮੈਂ ਮਜ਼ਬੂਤੀ ਨਾਲ ਇਹ ਮੁੱਦਾ ਪਿਛਲੇ 2 ਸੈਸ਼ਨਾਂ ਤੋ ਚੁੱਕ ਰਿਹਾ ਸੀ। ਉਹਨਾਂ ਕਿਹਾ ਕਿ, ਮੇਰਾ ਮਿਸ਼ਨ ਹੈ ਕਿ ਪੰਜਾਬ ਦੀ Air Connectivity ਨੂੰ ਹੋਰ ਵਧੀਆ ਬਣਾਇਆ ਜਾਵੇ। ਇਸ ਤੋਂ ਪਹਿਲਾਂ ਅਗਸਤ 2022 ‘ਚ ਪੰਜਾਬ ਤੋਂ ‘ਆਪ’ ਸੰਸਦ ਮੈਂਬਰ ਨੇ ਵੀ ਸ਼ਹਿਰੀ ਹਵਾਬਾਜ਼ੀ ਮੰਤਰੀ ਅੱਗੇ ਇਹ ਮੁੱਦਾ ਸਵਾਲ ਦੇ ਰੂਪ ‘ਚ ਉਠਾਇਆ ਸੀ।