ਸੰਸਦ ਮੈਂਬਰ ਰਵਨੀਤ ਬਿੱਟੂ ਦੀ ਐਨਐਚਏਆਈ ਨੂੰ ਸਿੱਧੀ ਚੇਤਾਵਨੀ, ਲਾਡੋਵਾਲ ਟੋਲ ਪਲਾਜ਼ਾ ਨੂੰ ਲੱਗੇਗਾ ਤਾਲਾ?

 ਸੰਸਦ ਮੈਂਬਰ ਰਵਨੀਤ ਬਿੱਟੂ ਦੀ ਐਨਐਚਏਆਈ ਨੂੰ ਸਿੱਧੀ ਚੇਤਾਵਨੀ, ਲਾਡੋਵਾਲ ਟੋਲ ਪਲਾਜ਼ਾ ਨੂੰ ਲੱਗੇਗਾ ਤਾਲਾ?

ਲੁਧਿਆਣਾ ਦੇ ਲਾਡੋਵਾਲ ਰੋਡ ਤੇ ਟੋਲ ਪਲਾਜ਼ਾ ਨੂੰ ਤਾਲਾ ਲਾ ਦਿੱਤਾ ਜਾਵੇਗਾ। ਇਹ ਬਿਆਨ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਦਿੱਤਾ ਹੈ। ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਨੂੰ ਸਾਫ਼ ਚਿਤਾਵਨੀ ਦਿੱਤੀ ਹੈ ਕਿ ਜੇ 31 ਮਾਰਚ ਤੱਕ ਉਹਨਾਂ ਨੇ ਆਪਣੀਆਂ ਅਧੂਰੀਆਂ ਯੋਜਨਾਵਾਂ ਨੂੰ ਪੂਰਾ ਨਾ ਕੀਤਾ ਤਾਂ ਲਾਡੋਵਾਲ ਟੋਲ ਪਲਾਜ਼ਾ ਤੇ ਤਾਲਾ ਲਾ ਦਿੱਤਾ ਜਾਵੇਗਾ।

Toll Tax Hike: जालंधर-लुधियाना का सफर महंगा, लाडोवाल टोल पर अब चुकाना होगा  अधिक टैक्स; यहां देखें पूरी रेट लिस्ट - Jalandhar Ludhiana journey becomes  expensive now Rs 25 more ...

ਇਸ ਦੀ ਜ਼ਿੰਮੇਵਾਰੀ ਅਧਿਕਾਰੀਆਂ ਦੀ ਹੋਵੇਗੀ। ਰਵਨੀਤ ਬਿੱਟੂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹਨਾਂ ਨੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ ਪਰ ਉਸ ਦਾ ਅੱਜ ਤੱਕ ਕੋਈ ਹੱਲ ਨਹੀਂ ਹੋਇਆ। ਇਸ ਵਿੱਚ ਐਨਐਚਏਆਈ ਅਧਿਕਾਰੀਆਂ ਨਾਲ ਅਧੂਰੀਆਂ ਯੋਜਨਾਵਾਂ ਸਬੰਧੀ ਵਿਸਥਾਰ ਨਾਲ ਗੱਲ ਕੀਤੀ ਗਈ ਸੀ। ਸ਼ਹਿਰ ਦੇ ਸਾਰੇ ਹਾਈਵੇਅ ਅਧੂਰੇ ਪਏ ਹਨ।

ਲਾਡੋਵਾਲ ਟੋਲ ਪਲਾਜ਼ਾ ਤੋਂ ਹਰ ਦਿਨ ਕਰੋੜਾਂ ਰੁਪਏ ਇਕੱਠੇ ਕੀਤੇ ਜਾ ਰਹੇ ਹਨ। ਹੁਣ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ। ਐਨਐਚਏਆਈ ਅਧਿਕਾਰੀ ਨੇ ਭਰੋਸਾ ਦਿੱਤਾ ਹੈ ਕਿ 31 ਮਾਰਚ 2023 ਤੱਕ ਉਹ ਆਪਣੇ ਸਾਰੇ ਅਧੂਰੇ ਕੰਮ ਪੂਰੇ ਕਰ ਦੇਣਗੇ। ਦੱਸ ਦਈ ਕਿ ਰਵਨੀਤ ਸਿੰਘ ਬਿੱਟੂ ਨੇ ਪਿਛਲੇ ਦਿਨੀਂ ਬੱਚਤ ਭਵਨ ਵਿੱਚ ਐਨਆਈਏਆਈ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ, ਜਿਥੇ ਉਨ੍ਹਾਂ ਨੇ ਸਾਰੇ ਹੀ ਅਧਿਕਾਰੀਆਂ ਨੂੰ ਹਾਈਵੇਅ ’ਤੇ ਅਧੂਰੇ ਪਏ ਪ੍ਰਾਜੈਕਟਾਂ ਬਾਰੇ ਜਾਣੂ ਕਰਵਾਇਆ ਸੀ।

Leave a Reply

Your email address will not be published.