News

ਸੰਸਦ ਦੇ ਬਾਹਰ ਰਵਨੀਤ ਬਿੱਟੂ ਹਰਸਿਮਰਤ ਕੌਰ ਬਾਦਲ ਇੱਕ ਦੂਜੇ ਨਾਲ ਹੋਏ ਮਿਹਣੋ ਮਿਹਣੀ

ਮਾਨਸੂਨ ਇਜਲਾਸ਼ ਦਾ ਅੱਜ 12 ਦਿਨ ਹੈ। ਇਸ ਦੌਰਾਨ ਵਿਰੋਧੀ ਧਿਰਾਂ ਖੇਤੀ ਕਾਨੂੰਨਾਂ ਖਿਲਾਫ਼ ਜ਼ਬਰਦਸਤ ਪ੍ਰਦਰਸ਼ਨ ਕਰ ਰਹੀਆਂ ਹਨ। ਅਜਿਹੇ ‘ਚ ਪੰਜਾਬ ਦੇ ਸੰਸਦ ਮੈਂਬਰਾਂ ਵੱਲੋਂ ਲੋਕ ਸਭਾ ਦੇ ਅੰਦਰ ਅਤੇ ਬਾਹਰ ਖੇਤੀ ਕਾਨੂੰਨਾਂ ਲੈ ਕੇ ਹੰਗਾਮਾ ਕੀਤਾ ਜਾ ਰਿਹਾ ਹੈ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵਿਚਕਾਰ ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਬਹਿਸ ਹੋਈ।

ਦੋਵਾਂ ਵੱਲੋਂ ਇੱਕ ਦੂਜੇ ਨੂੰ ਖੇਤੀ ਕਾਨੂੰਨਾਂ ਨੂੰ ਲੈ ਕੇ ਮਿਹਣੇ ਦਿੱਤੇ ਜਾ ਰਹੇ ਹਨ। ਇੱਕ ਪਾਸੇ ਜਿੱਥੇ ਰਵਨੀਤ ਬਿੱਟੂ ਬਾਦਲ ਪਰਿਵਾਰ ‘ਤੇ ਇਲਜ਼ਾਮ ਲਗਾ ਰਹੇ ਹਨ ਕਿ ਉਹਨਾਂ ਵੱਲੋਂ ਖੇਤੀ ਕਾਨੂੰਨਾਂ ਦਾ ਪਹਿਲ ਸਮਰਥਨ ਕੀਤਾ ਗਿਆ ਉੱਥੇ ਹੀ ਹਰਸਿਮਰਤ ਬਾਦਲ ਆਪਣੇ ‘ਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਨੂੰ ਨਕਾਰ ਰਹੇ ਹਨ। ਦੱਸ ਦਈਏ ਕਿ ਹਾਲਾਂਕਿ ਪੰਜਾਬ ‘ਚ ਸੰਸਦ ਮੈਂਬਰਾਂ ਵੱਲੋਂ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੂੰ ਵੀ ਇੱਕਜੁਟ ਹੋ ਕੇ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਉੱਥੇ ਹੀ ਅਜਿਹੇ ‘ਚ ਅੱਜ ਰਵਨੀਤ ਬਿੱਟੂ ਦੀ ਹਰਸਿਮਰਤ ਬਾਦਲ ਨਾਲ ਤਿੱਖੀ ਬਹਿਸ ਹੁੰਦੀ ਨਜ਼ਰ ਆਈ ਹੈ।

Click to comment

Leave a Reply

Your email address will not be published.

Most Popular

To Top