News

ਸੰਸਦ ਦਾ ਬਜਟ ਸੈਸ਼ਨ ਹੋਇਆ ਸ਼ੁਰੂ, ਰਾਸ਼ਟਰਪਤੀ ਨੇ ਭਾਸ਼ਣ ਨਾਲ ਕੀਤੀ ਸ਼ੁਰੂਆਤ

ਸੰਸਦ ਦਾ ਬਜਟ ਸੈਸ਼ਨ ਸੋਮਵਾਰ 31 ਜਨਵਰੀ 2022 ਨੂੰ ਸ਼ੁਰੂ ਹੋ ਗਿਆ ਹੈ। ਅੱਜ ਰਾਸ਼ਟਰਪਤੀ ਦੇ ਭਾਸ਼ਣ ਨਾਲ ਸੈਸ਼ਨ ਦੀ ਸ਼ੁਰੂਆਤ ਹੋਈ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਯੋਜਨਾਵਾਂ ਦੀ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਸੰਸਦ ਦੇ ਸੈਸ਼ਨ ਨੂੰ ਲੈ ਕੇ ਆਪਣਾ ਸੰਬੋਧਨ ਜਾਰੀ ਕੀਤਾ ਹੈ।

ਉਨ੍ਹਾਂ ਕਿਹਾ ਕਿ ਇਸ ਬਜਟ ਸੈਸ਼ਨ ਵਿਚ ਵੀ ਸਾਡੇ ਸੰਸਦ ਮੈਂਬਰਾਂ ਵਲੋਂ ਖੁੱਲ੍ਹੇ ਮਨ ਨਾਲ ਵਿਚਾਰੇ ਜਾਣ ਵਾਲੇ ਮੁੱਦਿਆਂ ਨੂੰ ਵਿਸ਼ਵ ਪੱਧਰ ’ਤੇ ਪ੍ਰਭਾਵ ਪਾਉਣ ਦਾ ਅਹਿਮ ਮੌਕਾ ਬਣ ਸਕਦਾ ਹੈ। ਮੈਂ ਉਮੀਦ ਕਰਦਾ ਹਾਂ ਕਿ ਸਾਰੀਆਂ ਸਿਆਸੀ ਪਾਰਟੀਆਂ ਖੁੱਲ੍ਹੇ ਮਨ ਨਾਲ ਚੰਗੀ ਤਰ੍ਹਾਂ ਵਿਚਾਰ-ਵਟਾਂਦਰਾ ਕਰਕੇ ਦੇਸ਼ ਨੂੰ ਤਰੱਕੀ ਦੇ ਰਾਹ ‘ਤੇ ਲਿਜਾਣਗੀਆਂ।

ਰਾਸ਼ਟਰਪਤੀ ਨੇ ਕਿਹਾ ਕਿ, ਸਰਕਾਰ ਦੇਸ਼ ਦੇ ਪੇਂਡੂ ਅਰਥਚਾਰੇ ਅਤੇ ਕਿਸਾਨਾਂ ਦੇ ਸਸ਼ਕਤੀਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਰਿਕਾਰਡ ਉਤਪਾਦਨ ਨੂੰ ਧਿਆਨ ਵਿੱਚ ਰੱਖਦੇ ਹੋਏ, ਸਰਕਾਰ ਨੇ ਵੀ ਰਿਕਾਰਡ ਖਰੀਦ ਕੀਤੀ ਹੈ।” ਟੈਕਸਟਾਈਲ ਉਦਯੋਗ ਦੇ ਵਿਕਾਸ ਲਈ ਮੇਰੀ ਸਰਕਾਰ ਦੁਆਰਾ ਲਗਭਗ 4500 ਕਰੋੜ ਰੁਪਏ ਦੇ ਨਿਵੇਸ਼ ਨਾਲ 7 ਮੈਗਾ ਏਕੀਕ੍ਰਿਤ ਟੈਕਸਟਾਈਲ ਖੇਤਰ ਅਤੇ ਐਪਰਲ ਪਾਰਕ ਸਥਾਪਿਤ ਕੀਤੇ ਜਾ ਰਹੇ ਹਨ।

ਇਹ ਦੇਸ਼ ਵਿੱਚ ਇੱਕ ਏਕੀਕ੍ਰਿਤ ਟੈਕਸਟਾਈਲ ਵੈਲਿਊ ਚੇਨ ਬਣਾਏਗਾ। ਅਸੀਂ ਜੰਮੂ-ਕਸ਼ਮੀਰ ਦੇ ਉਦਯੋਗਿਕ ਵਿਕਾਸ ਲਈ ਲਗਭਗ 28 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਨਵੀਂ ਸੈਂਟਰਲ ਸੈਕਟਰ ਸਕੀਮ ਸ਼ੁਰੂ ਕੀਤੀ ਹੈ। ਸਾਡਾ ਉਦੇਸ਼ ਹੈ ਕਿ ਸਾਡੇ ਜਵਾਨਾਂ ਦੀਆਂ ਜ਼ਰੂਰਤਾਂ ਦਾ ਸਮਾਨ ਭਾਰਤ ਵਿੱਚ ਵੀ ਵਿਕਸਿਤ ਹੋਵੇ ਅਤੇ ਭਾਰਤ ਵਿੱਚ ਹੀ ਬਣੇ।

Click to comment

Leave a Reply

Your email address will not be published.

Most Popular

To Top