ਸੰਸਦ ‘ਚ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅਨੁਸੂਚਿਤ ਜਨਜਾਤੀਆਂ ਸੋਧ ਬਿੱਲ ਦਾ ਕੀਤਾ ਸਮਰਥਨ

 ਸੰਸਦ ‘ਚ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅਨੁਸੂਚਿਤ ਜਨਜਾਤੀਆਂ ਸੋਧ ਬਿੱਲ ਦਾ ਕੀਤਾ ਸਮਰਥਨ

ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ਵਿੱਚ ਪੇਸ਼ ਹੋਏ ਅਨੁਸੂਚਿਤ ਜਨਜਾਤੀਆਂ ਬਿੱਲ ਦੇ ਸਮਰਥਨ ਵਿੱਚ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ, ਜਲ, ਜੰਗਲ ਅਤੇ ਜ਼ਮੀਨ ਨੂੰ ਬਚਾਉਣ ਲਈ ਲੱਗੇ ਹੋਏ ਲੋਕਾਂ ਲਈ ਲਿਆਂਦੇ ਗਏ ਰਾਖਵੇਂ ਕਰਨ ਦੀ ਉਹ ਹਮਾਇਤ ਕਰਦੇ ਹਨ। ਉਹਨਾਂ ਨੇ ਸੋਧ ਬਿੱਲ ਪੇਸ਼ ਕਰਨ ਵਾਲੇ ਕੇਂਦਰੀ ਮੰਤਰੀ ਅਰਜੁਨ ਮੁੰਡਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਬਿੱਲ ਉਹਨਾਂ ਲੋਕਾਂ ਲਈ ਲੈ ਕੇ ਆਏ ਹਨ ਜਿਹਨਾਂ ਨੂੰ ਅੱਜ ਤੱਕ ਸਮਾਜ ਵਿੱਚ ਸਿਰਫ਼ ਨੀਵੀਆਂ ਨਜ਼ਰ ਨਾਲ ਵੇਖਿਆ ਗਿਆ ਹੈ।

ਦੱਸ ਦਈਏ ਕਿ ਇਸ ਬਿੱਲ ਨਾਲ ਕਰਨਾਟਕਾ ਦੇ ਕਬਾਇਲੀ ਇਲਾਕਿਆਂ ਵਿੱਚ ਰਹਿਣ ਵਾਲੀਆਂ ਅਨੁਸੂਚਿਤ ਜਨਜਾਤੀਆਂ ਨੂੰ ਰਾਂਖਵਾਕਰਨ ਦਾ ਲਾਭ ਮਿਲੇਗਾ। ਉਹਨਾਂ ਕਿਹਾ ਕਿ ਅੱਜ ਜਦੋਂ ਅਸੀਂ ਵਿਗਿਆਨਿਕ ਯੁੱਗ ਵਿੱਚ ਵੀ ਪਹੁੰਚ ਗਏ ਤਦ ਵੀ ਆਪਣੇ ਅੰਦਰੋਂ ਜਾਤਾਂ ਪਾਤਾਂ ਅਤੇ ਹੀਣ ਭਾਵਨਾ ਦੇ ਭੇਦ ਭਾਵ ਨੂੰ ਨਹੀਂ ਖ਼ਤਮ ਕਰ ਸਕੇ। 7 ਦਹਾਕਿਆਂ ਦੇ ਬੀਤੇ ਜਾਣ ਦੇ ਬਾਵਜੂਦ ਵੀ ਗਰੀਬੀ ਨਜ਼ਰ ਆ ਰਹੀ ਕਿਉਂਕਿ ਇਹਨਾਂ ਲੋਕਾਂ ਨੂੰ ਸਦੀਆਂ ਤੋਂ ਅਣਗੋਲਿਆ ਗਿਆ ਹੈ।

ਸੰਤ ਸੀਚੇਵਾਲ ਨੇ ਮੰਗ ਕੀਤੀ ਕਿ ਇਸ ਬਿੱਲ ਨਾਲ ਇਹਨਾਂ ਲੋਕਾਂ ਨੂੰ ਸਮਾਜ ਵਿੱਚ ਬਣਦਾ ਸਨਮਾਨ ਮਿਲਣਾ ਚਾਹੀਦਾ ਹੈ ਅਤੇ ਉਹਨਾਂ ਦੇ ਬੱਚਿਆਂ ਨੂੰ ਸਿੱਖਿਆ ਅਤੇ ਰੋਜ਼ਗਾਰ ਦੇਣ ਦੀ ਪਹਿਲ ਦਿੱਤੀ ਜਾਵੇ, ਕਿਉਂਕਿ ਇਹ ਲੋਕ ਨਾ ਤਾਂ ਅੰਦੋਲਨ ਕਰਦੇ ਹਨ ਅਤੇ ਨਾ ਹੀ ਰੋਸ ਜ਼ਾਹਿਰ ਕਰਦੇ ਹਨ ਕਿਉਂਕਿ ਇਹ ਆਪਣੇ ਪਰਿਵਾਰ ਸਮੇਤ ਉਸੇ ਵਿੱਚ ਖੁਸ਼ ਹਨ, ਜੋ ਇਹਨਾਂ ਨੂੰ ਕੁਦਰਤ ਦਿੰਦੀ ਹੈ ਅਤੇ ਇਹੀ ਲੋਕ ਕੁਦਰਤ ਦੇ ਸਭ ਤੋਂ ਨੇੜੇ ਰਹਿੰਦੇ ਹਨ।

ਸੰਤ ਸੀਚੇਵਾਲ ਨੇ ਕਿਹਾ ਕਿ ਗਰੀਬ ਲੋਕ ਈਮਾਨਦਾਰ ਤੇ ਕਿਰਤ ਕਰਨ ਵਾਲੇ ਹੁੰਦੇ ਹਨ ਪਰ ਅੱਜ ਤੱਕ ਇਨ੍ਹਾਂ ਲੋਕਾਂ ਦਾ ਹਮੇਸ਼ਾ ਹੀ ਪੈਸੇ, ਬਹੁਬਲ ਅਤੇ ਰਾਜਨੀਤੀ ਨਾਲ ਇੰਨ੍ਹਾਂ ਦਾ ਸ਼ੋਸ਼ਣ ਹੁੰਦਾ ਰਿਹਾ ਹੈ।

ਉਨ੍ਹਾਂ ਨੇ ਗੁਰਬਾਣੀ ਦੇ ਹਵਾਲਿਆਂ ਨਾਲ ਕਿਹਾ ਕਿ ਇੰਨ੍ਹਾਂ ਲੋਕਾਂ ਨੂੰ ਬਣਦਾ ਸਤਿਕਾਰ ਦਿੱਤਾ ਜਾਵੇ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਬਰਾਬਰੀ ਦਾ ਹੱਕ ਦਿੰਦਾ ਹੈ। ਉਨ੍ਹਾਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਇਹ ਕਾਨੂੰਨ ਜਿਨ੍ਹਾਂ ਲਈ ਬਣਾਏ ਜਾ ਰਹੇ ਹਨ, ਉਨ੍ਹਾਂ ਤੱਕ ਜ਼ਰੂਰ ਪਹੁੰਚਣਗੇ ਅਤੇ ਸਿਹਤ ਤੇ ਸਿੱਖਿਆ ਸਹੂਲਤਾਂ ਵਿਚ ਉਹ ਵੀ ਸਭ ਦੇ ਨਾਲ ਰਲਣਗੇ।

Leave a Reply

Your email address will not be published. Required fields are marked *