News

ਸੰਯੁਕਤ ਕਿਸਾਨ ਮੋਰਚੇ ਦੇ ਫ਼ੈਸਲੇ ਤੋਂ ਬਾਅਦ ਗੁਰਨਾਮ ਸਿੰਘ ਚੜੂਨੀ ਦਾ ਵੱਡਾ ਬਿਆਨ

ਸੰਯੁਕਤ ਕਿਸਾਨ ਮੋਰਚਾ ਨੇ ਇੱਕ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੂੰ ਕਿਸਾਨ ਮੋਰਚੇ ਤੋਂ 7 ਦਿਨਾਂ ਲਈ ਮੁਅੱਤਲ ਕਰ ਦਿੱਤਾ ਹੈ। ਜਿਸ ਤੋਂ ਬਾਅਦ ਚੜੂਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਚੜੂਨੀ ਨੇ ਕਿਹਾ ਕਿ, “ਮਿਸ਼ਨ ਪੰਜਾਬ ਦੀ ਮੇਰੀ ਵਿਚਾਰਧਾਰਾ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੈਂ ਇਸ ਵਿਚਾਰਧਾਰਾ ਤੇ ਦ੍ਰਿੜ ਹਾਂ।

शुक्रवार को भारत बंद का संयुक्त किसान मोर्चा ने किया समर्थन | Workers Unity

ਨਾਲ ਹੀ ਉਹਨਾਂ ਕਿਹਾ ਕਿ ਉਹ ਸੰਯੁਕਤ ਕਿਸਾਨ ਮੋਰਚੇ ਦੇ ਇਸ ਫ਼ੈਸਲੇ ਦਾ ਵੀ ਸਨਮਾਨ ਕਰਦੇ ਹਨ।” ਉਹਨਾਂ ਕਿਹਾ ਕਿ, “ਸੰਯੁਕਤ ਮੋਰਚਾ ਜੋ ਵੀ ਫ਼ੈਸਲਾ ਲੈਂਦਾ ਹੈ ਉਸ ਫ਼ੈਸਲੇ ਤਹਿਤ ਕੰਮ ਕੀਤਾ ਜਾਵੇਗਾ।” ਕਿਸਾਨਾਂ ਦੀ ਬੈਠਕ ਤੋਂ ਬਾਅਦ ਫ਼ੈਸਲਾ ਲਿਆ ਗਿਆ ਕਿ, “ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੂੰ 7 ਦਿਨਾਂ ਲਈ ਸੰਯੁਕਤ ਕਿਸਾਨ ਮੋਰਚੇ ਤੋਂ ਮੁਅੱਤਲ ਕੀਤਾ ਜਾਵੇ, ਕਿਉਂਕਿ ਉਹਨਾਂ ਵੱਲੋਂ ਲਗਾਤਾਰ ਰਾਜਨੀਤਿਕ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਹਨ।”

ਇਸ ਦੇ ਜਵਾਬ ਵਿੱਚ ਗੁਰਨਾਮ ਚੜੂਨੀ ਨੇ ਕਿਹਾ ਕਿ, “ਮੇਰੀ ਵਿਚਾਰਧਾਰਾ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂ ਕਿ ਮੈਂ ਮਿਸ਼ਨ ਪੰਜਾਬ ਸਬੰਧੀ ਅਪਣੀ ਵਿਚਾਰਧਾਰਾ ਨੂੰ ਸਪੱਸ਼ਟ ਕਰ ਦਿੱਤਾ ਸੀ। ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨ ਮੋਰਚਾ ਫੈਸਲਾ ਲੈ ਰਿਹਾ ਹੈ ਕਿ ਮਿਸ਼ਨ ਉੱਤਰ ਪ੍ਰਦੇਸ਼ ਚਲਾਇਆ ਜਾਵੇਗਾ, ਪਰ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਕੀ ਕਾਂਗਰਸ ਸਾਡੀ ਹਮਾਇਤ ਕਰੇਗੀ? ਕਾਂਗਰਸ ਸਾਡੀਆਂ ਮੰਗਾਂ ਪੂਰੀਆਂ ਕਰੇਗੀ, ਇਹ ਤਿੰਨੋ ਖੇਤੀਬਾੜੀ ਕਾਨੂੰਨ ਵਾਪਸ ਹੋ ਜਾਣਗੇ, ਕੀ ਕਾਂਗਰਸ ਐਮਐਸਪੀ ਦੀ ਗਰੰਟੀ ਦੇਣ ਵਾਲਾ ਬਿੱਲ ਲੈ ਕੇ ਆਵੇਗੀ, ਇਨ੍ਹਾਂ ਗੱਲਾਂ ਦਾ ਜਵਾਬ ਕੋਈ ਨਹੀਂ ਦੇਵੇਗਾ।”

ਕਿਸਾਨ ਆਗੂ ਚੜੂਨੀ ਨੇ ਸਵਾਲ ਕੀਤਾ ਕਿ ਕੀ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਨੂੰ ਵੋਟ ਪਾਉਣਗੇ? ਨਾਲ ਹੀ ਉਹਨਾਂ ਕਿਹਾ ਕਿ ਸਰਕਾਰ ਨੂੰ ਇਹ ਨਹੀਂ ਮੰਨਣਾ ਚਾਹੀਦਾ ਕਿ ਹੁਣ ਗੁਰਨਾਮ ਸਿੰਘ ਕਿਸਾਨ ਅੰਦੋਲਨ ਤੋਂ ਬਾਹਰ ਜਾਣਗੇ ਅਤੇ ਇਸ ਅੰਦੋਲਨ ਨੂੰ ਤੋੜਿਆ ਜਾਵੇਗਾ।

ਉਨ੍ਹਾਂ ਕਿਹਾ ਕਿ, “ਜੋ ਵੀ ਫੈਸਲਾ ਸੰਯੁਕਤ ਕਿਸਾਨ ਮੋਰਚਾ ਲਵੇਗਾ ਮੈਂ ਉਸ ਦਾ ਸਤਿਕਾਰ ਕਰਾਂਗਾ ਅਤੇ ਇਸ ਅੰਦੋਲਨ ਵਿਚ ਵਧੇਰੇ ਸਰਗਰਮੀ ਨਾਲ ਹਿੱਸਾ ਲਵਾਂਗਾ ਕਿਉਂਕਿ ਅਸੀਂ ਉਹ ਹਾਂ ਜਿਨ੍ਹਾਂ ‘ਤੇ ਵੱਧ ਤੋਂ ਵੱਧ ਕੇਸ ਦਰਜ ਹੋਏ ਹਨ ਅਤੇ ਅਸੀਂ ਪੁਲਿਸ ਦੀਆਂ ਲਾਠੀ ਅਤੇ ਵਾਟਰ ਕੈਨਨ ਦਾ ਸਾਹਮਣਾ ਕੀਤਾ ਹੈ।” ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਦਿੱਲੀ ਵਿੱਚ ਲਗਾਤਾਰ ਡਟੇ ਹੋਏ ਹਨ। ਕਿਸਾਨੀ ਅੰਦੋਲਨ ਨੂੰ 7 ਮਹੀਨਿਆਂ ਤੋਂ ਉਪਰ ਦਾ ਸਮਾਂ ਹੋ ਗਿਆ ਹੈ। ਪਰ ਅਜੇ ਕਿਸਾਨਾਂ ਅਤੇ ਸਰਕਾਰ ਵਿਚਕਾਰ ਕੋਈ ਬੈਠਕ ਨਹੀਂ ਹੋਈ।

Click to comment

Leave a Reply

Your email address will not be published.

Most Popular

To Top