ਪੰਜਾਬੀ ਲੋਕ · ਪੰਜਾਬੀ ਖ਼ਬਰਾਂਪੁਰਾਣੀਆਂ ਖ਼ਬਰਾਂ ਦਾ ਸੰਗ੍ਰਹਿ
ਹੋਮ › ਪੰਜਾਬ
ਪੰਜਾਬ

ਸੰਨੀ ਦਿਓਲ ਦੀ ਹਲਕੇ ਦੇ ਲੋਕ ਹੋਏ ਦੁਖੀ, ਕੱਢੀ ਭੜਾਸ, ਲਾਏ ‘ਲਾਪਤਾ’ ਦੇ ਪੋਸਟਰ

ਪੰਜਾਬੀ ਲੋਕ · 12 January 2023
ਮੂਲ ਤਸਵੀਰ ਉਪਲਬਧ ਨਹੀਂ

ਸੁਜਾਨਪੁਰ ਪਿੰਡ ਗੁਗਰਾਂ ਤੋਂ ਫਿਰੋਜ਼ਪੁਰ, ਬਹਿੜੀਆ ਆਦਿ ਪਿੰਡਾਂ ਚੋਂ ਸ਼ੁਰੂ ਹੁੰਦੀ ਅਤੇ ਮਾਧੋਪੁਰ ਵਿਖੇ ਖ਼ਤਮ ਹੁੰਦੀ ਸੜਕ ਪਿਛਲੇ ਕਾਫ਼ੀ ਸਮੇਂ ਤੋਂ ਖ਼ਸਤਾ ਹਾਲਤ ਵਿੱਚ ਹੈ ਪਰ ਕੇਂਦਰ ਸਰਕਾਰ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਦੇ ਚਲਦੇ ਸੁਜਾਨਪੁਰ ਦੇ ਲੋਕਾਂ ਨੇ ਸੰਸਦ ਮੈਂਬਰ ਸੰਨੀ ਦਿਓਲ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ।

ਮੂਲ ਤਸਵੀਰ ਸੰਭਾਲੀ ਨਹੀਂ ਗਈ

ਲੋਕਾਂ ਨੇ ਸੰਸਦ ਮੈਂਬਰ ਖਿਲਾਫ਼ ਭੜਾਸ ਕੱਢਦਿਆਂ ਕਿਹਾ ਕਿ, 7.74 ਕਿਲੋਮੀਟਰ ਲੰਬੀ ਸੜਕ ਦਾ ਨਿਰਮਾਣ ਪ੍ਰਧਾਨ ਮੰਤਰੀ ਗ੍ਰਾਮੀਣ ਯੋਜਨਾ ਤਹਿਤ 548.45 ਲੱਖ ਰੁਪਏ ਦੀ ਲਾਗਤ ਨਾਲ ਹੋਣਾ ਸੀ ਅਤੇ 22 ਸਤੰਬਰ 2021 ਨੂੰ ਨੀਂਹ ਪੱਥਰ ਰੱਖ ਕੇ ਸੰਨੀ ਦਿਓਲ ਨੇ ਇਸ ਦਾ ਉਦਘਾਟਨ ਕੀਤਾ ਸੀ। ਇਸ ਨੂੰ ਕਰੀਬ 15 ਮਹੀਨਿਆਂ ਵਿੱਚ ਤਿਆਰ ਕਰਕੇ 21 ਦਸੰਬਰ 2022 ਨੂੰ ਲੋਕਾਂ ਨੂੰ ਸੌਂਪਿਆ ਜਾਣਾ ਸੀ।

ਉਕਤ ਸੜਕ ਨੂੰ ਤਿਆਰ ਕਰਕੇ ਲੋਕਾਂ ਦੇ ਹਵਾਲੇ ਕਰਨਾ ਤਾਂ ਦੂਰ ਦੀ ਗੱਲ ਹੈ, ਇੱਕ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਪਰ ਸੜਕ ਦੇ ਨਿਰਮਾਣ ਦਾ ਕੰਮ ਵੀ ਸ਼ੁਰੂ ਨਹੀਂ ਹੋ ਸਕਿਆ। ਲੋਕਾਂ ਵੱਲੋਂ ਸੰਸਦ ਮੈਂਬਰ ਸੰਨੀ ਦਿਓਲ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।

ਦੁਖੀ ਲੋਕਾਂ ਨੇ ਲਾਪਤਾ ਸੰਸਦ ਮੈਂਬਰ ਸੰਨੀ ਦਿਓਲ ਦੇ ਪੋਸਟਰ ਵੀ ਵੰਡੇ ਅਤੇ ਸੜਕ ਨਿਰਮਾਣ ਸਮੇਂ ਰੱਖੇ ਗਏ ਨੀਂਹ ਪੱਥਰ ਤੇ ਲਾਪਤਾ ਸੰਸਦ ਮੈਂਬਰ ਸੰਨੀ ਦਿਓਲ ਦੇ ਪੋਸਟਰ ਵੀ ਲਾਏ। ਲੋਕਾਂ ਨੇ ਉਕਤ ਸੜਕ ਦਾ ਨਿਰਮਾਣ ਕੇਂਦਰ ਸਰਕਾਰ ਵੱਲੋਂ ਜਲਦੀ ਨਾ ਕੀਤੇ ਜਾਣ ਤੇ ਸਰਕਾਰ ਵਿਰੁਧ ਤਿੱਖਾ ਰੋਸ ਪ੍ਰਦਰਸ਼ਨ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ।

Tags: Firozpur Poster Punjab Sunny Deol

ਇਹ ਮੂਲ ਪ੍ਰਕਾਸ਼ਨ ਸਮੇਂ ਦੀ ਖ਼ਬਰ ਹੈ। ਇਸ ਵਿਚਲੇ ਬਿਆਨ ਅਤੇ ਜਾਣਕਾਰੀ ਨੂੰ ਮੌਜੂਦਾ ਖ਼ਬਰ ਨਾ ਸਮਝੋ।

← ਹੋਰ ਖ਼ਬਰਾਂ