ਸੰਤ ਸੀਚੇਵਾਲ ਨੇ ਇਤਿਹਾਸਕ ਪਿੰਡ ਡੱਲਾ ਨੂੰ ਲਿਆ ਗੋਦ, ਕਿਹਾ, ਧਾਰਮਿਕ ਸੈਰ ਸਪਾਟੇ ਦੇ ਕੇਂਦਰ ਵਜੋਂ ਹੋਏਗਾ ਵਿਕਸਤ

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਤਿਹਾਸਿਕ ਪਿੰਡ ਡੱਲਾ ਨੂੰ ਗੋਦ ਲਿਆ ਹੈ। ਇਸ ਸਬੰਧੀ ਉਹਨਾਂ ਕਿਹਾ ਕਿ ਪਿੰਡ ਡੱਲਾ ਨੂੰ ਧਾਰਮਿਕ ਸੈਰ ਸਪਾਟੇ ਦੇ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ। ਉਹਨਾਂ ਨੇ ਇਸ ਪਿੰਡ ਨੂੰ ਮਾਡਲ ਪਿੰਡ ਵਜੋਂ ਸਥਾਪਤ ਕਰਨ ਲਈ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ। ਸੰਤ ਸੀਚੇਵਾਲ ਨੇ ਇਸ ਬਾਰੇ ਅਧਿਕਾਰੀਆਂ ਨਾਲ ਬੈਠਕ ਕਰਕੇ ਅਗਲੀ ਪਲਾਨਿੰਗ ਬਾਰੇ ਚਰਚਾ ਕੀਤੀ ਗਈ।
ਇਤਿਹਾਸਿਕ ਪਿੰਡ ਡੱਲਾ ਨੂੰ ਗੋਦ ਲੈਣ ਦਾ ਐਲਾਨ ਕਰਦਿਆ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਉਹ ਪਿੰਡ ਦਾ ਬੁਹ-ਪੱਖੀ ਵਿਕਾਸ ਲਈ ਯੋਜਨਾਵਾਂ ਬਣਾਉਣ। ਅਧਿਕਾਰੀਆਂ ਨਾਲ ਪਹਿਲੀ ਮੀਟਿੰਗ ਕਰਦਿਆ ਕਿਹਾ ਇਹ ਪਿੰਡ 8 ਗੁਰੂ ਸਾਹਿਬਾਨਾਂ ਤੇ 72 ਬ੍ਰਾਹਮ ਗਿਆਨੀਆਂ ਦੀ ਚਰਨਛੋਹ ਪਿੰਡ ਹੈ। ਇਸਨੂੰ ਮਾਡਲ ਪਿੰਡ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣ। pic.twitter.com/haoIzmUfaP
— Sant Balbir Singh Seechewal (@SantSeechewal) January 4, 2023
ਜਾਣਕਾਰੀ ਮੁਤਾਬਕ ਇਤਿਹਾਸਿਕ ਪਿੰਡ ਡੱਲਾ ਨੂੰ ਗੋਦ ਲੈਣ ਦਾ ਐਲਾਨ ਕਰਦਿਆਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਉਹ ਪਿੰਡ ਦੇ ਬਹੁ-ਪੱਖੀ ਵਿਕਾਸ ਲਈ ਯੋਜਨਾਵਾਂ ਬਣਾਉਣ। ਪਿੰਡ ਦੇ ਸਰਕਾਰੀ ਸਕੂਲ ਵਿੱਚ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਸਮੇਤ ਜ਼ਿਲ੍ਹੇ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਇਹ ਪਿੰਡ ਅੱਠ ਗੁਰੂ ਸਾਹਿਬਾਨਾਂ ਤੇ 72 ਬ੍ਰਹਮ ਗਿਆਨੀਆਂ ਦੀ ਚਰਨਛੋਹ ਪ੍ਰਾਪਤ ਥਾਂ ਹੈ।
ਉਹਨਾਂ ਪਿੰਡ ਦੇ ਗੰਦੇ ਪਾਣੀ ਦੇ ਨਿਕਾਸ ਲਈ ਸੀਚੇਵਾਲ ਮਾਡਲ ਤਹਿਤ ਪੜਾਅਵਾਰ ਟਰੀਟਮੈਂਟ ਪਲਾਂਟ ਬਣਾਉਣ ਲਈ 8.50 ਲੱਖ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਪਿੰਡ ਦੀ ਪੰਚਾਇਤ ਵੱਲੋਂ ਦੱਸੀਆਂ ਸਾਰੀਆਂ ਮੰਗਾਂ ਨੂੰ ਪ੍ਰਵਾਨ ਕਰਦਿਆਂ ਉਹਨਾਂ ਕਿਹਾ ਕਿ ਇਸ ਪਿੰਡ ਨੂੰ ਪੰਜਾਬ ਦਾ ਮਾਡਲ ਪਿੰਡ ਬਣਾਉਣ ਲਈ ਯਤਨ ਕੀਤੇ ਜਾਣਗੇ।