ਸੰਤ ਸੀਚੇਵਾਲ ਦੀ ਮੰਗ ਨੂੰ ਪਿਆ ਬੂਰ, ਹੁਣ ਰਾਜ ਸਭਾ ‘ਚ ਗੂੰਜੀ ‘ਮਾਂ ਬੋਲੀ ਪੰਜਾਬੀ’, ਸੀਚੇਵਾਲ ਨੇ ਕਹੀ ਵੱਡੀ ਗੱਲ

 ਸੰਤ ਸੀਚੇਵਾਲ ਦੀ ਮੰਗ ਨੂੰ ਪਿਆ ਬੂਰ, ਹੁਣ ਰਾਜ ਸਭਾ ‘ਚ ਗੂੰਜੀ ‘ਮਾਂ ਬੋਲੀ ਪੰਜਾਬੀ’, ਸੀਚੇਵਾਲ ਨੇ ਕਹੀ ਵੱਡੀ ਗੱਲ

ਅੱਜ ਸੰਸਦ ਦਾ ਸਰਦ ਰੁੱਤ ਸੈਸ਼ਨ ਸ਼ੁਰੂ ਹੋ ਗਿਆ ਹੈ। ਸੈਸ਼ਨ ਦੇ ਪਹਿਲੇ ਦਿਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮਾਂ ਬੋਲੀ ਪੰਜਾਬੀ ਵਿੱਚ ਭਾਸ਼ਣ ਦਿੱਤਾ ਹੈ। ਇਸ ਦੌਰਾਨ ਉਹਨਾਂ ਨੂੰ ਸੰਸਦ ਵੱਲੋਂ ਪੰਜਾਬੀ ਵਿੱਚ ਦਸਤਾਵੇਜ਼ ਮੁਹੱਈਆ ਕਰਵਾਏ। ਇਸ ਦੌਰਾਨ ਉਹਨਾਂ ਨੇ ਸਾਬਕਾ ਸਪੀਕਰ ਵੈਂਕਈਆ ਨਾਇਡੂ ਦਾ ਧੰਨਵਾਦ ਕੀਤਾ।

ਨਵੰਬਰ ਮਹੀਨੇ ਸੰਤ ਬਲਬੀਰ ਸਿੰਘ ਨੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਕੋਲ ਵੀ ਪੰਜਾਬੀ ਭਾਸ਼ਾ ਦਾ ਮੁੱਦਾ ਚੁੱਕਿਆ ਸੀ। ਸੰਤ ਸੀਚੇਵਾਲ ਸਮੇਤ ਹੋਰ ਸੂਬਿਆਂ ਦੇ ਰਾਜ ਸਭਾ ਮੈਂਬਰਾਂ ਨੂੰ ਉਪ ਰਾਸ਼ਟਰਪਤੀ ਵੱਲੋਂ ਰਾਤ ਦੇ ਭੋਜਨ ਦਾ ਸੱਦਾ ਦਿੱਤਾ ਗਿਆ ਸੀ। ਰਾਤ ਦੇ ਭੋਜਨ ਦੌਰਾਨ ਸੰਤ ਸੀਚੇਵਾਲ ਨੇ ਸੰਸਦ ਦੇ ਸੈਸ਼ਨ ਦੌਰਾਨ ਭਾਸ਼ਾ ਦੀ ਆ ਰਹੀ ਸਮੱਸਿਆ ਬਾਰੇ ਜਗਦੀਪ ਧਨਖੜ ਨਾਲ ਗੱਲਬਾਤ ਕੀਤੀ। ਜਗਦੀਪ ਧਨਖੜ ਉੱਪ ਰਾਸ਼ਟਰਪਤੀ ਦੇ ਨਾਲ-ਨਾਲ ਰਾਜ ਸਭਾ ਦੇ ਸਪੀਕਰ ਵੀ ਹਨ।

ਸੰਤ ਸੀਚੇਵਾਲ ਨੇ ਰਾਜ ਸਭਾ ਦੇ ਸੈਸ਼ਨ ਦੌਰਾਨ ਪੰਜਾਬੀ ਭਾਸ਼ਾ ਦੇ ਦਸਤਾਵੇਜ਼ ਨਾ ਮਿਲਣ ਦਾ ਮੁੱਦਾ ਬਹੁਤ ਗੰਭੀਰਤਾ ਨਾਲ ਉਠਾਇਆ ਸੀ। ਉਸ ਵੇਲੇ ਦੇ ਚੇਅਰਮੈਨ ਵੈਂਕਈਆ ਨਾਇਡੂ ਨੇ ਖੇਤਰੀ ਭਾਸ਼ਾਵਾਂ ਦੀ ਵਕਾਲਤ ਕਰਦਿਆਂ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ‘ਚ ਮਾਂ ਬੋਲੀ ‘ਚ ਕੰਮ ਕਰਨ ਦੀ ਗੱਲ ਕੀਤੀ ਸੀ।

ਹੁਣ ਵੀ ਉਨ੍ਹਾ ਨੇ ਜਗਦੀਪ ਧਨਖੜ ਦੇ ਧਿਆਨ ‘ਚ ਭਾਸ਼ਾ ਦੀ ਸਮੱਸਿਆ ਨੂੰ ਲਿਆਂਦਾ। ਜਿਸ ਦਾ ਜਗਦੀਪ ਧਨਖੜ ਵਲੋਂ ਹਾਂ-ਪੱਖੀ ਹੁੰਗਾਰਾ ਮਿਲਿਆ ਸੀ। ਦੂਜੇ ਪਾਸੇ ਵਿਰੋਧੀ ਦਲਾਂ ਨੇ ਇਹ ਆਸ ਵੀ ਜਤਾਈ ਕਿ ਵਿਰੋਧੀ ਧਿਰ ਨੂੰ ਦੋਹਾਂ ਸਦਨਾਂ ‘ਚ ਆਪਣੀ ਗੱਲ ਰੱਖਣ ਦਾ ਪੂਰਾ ਮੌਕਾ ਮਿਲੇਗਾ ਅਤੇ ਮਹੱਤਵਪੂਰਨ ਬਿੱਲਾਂ ਦੀ ਪੜਤਾਲ ਲਈ ਉਨ੍ਹਾਂ ਨੂੰ ਸੰਸਦੀ ਕਮੇਟੀਆਂ ਕੋਲ ਭੇਜਿਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰ ਨੂੰ ਹਿੱਸੇਦਾਰੀ ਦਾ ਵੱਧ ਮੌਕਾ ਮਿਲਣ ਦੀ ਗੱਲ ਕਹੀ ਹੈ।

 

Leave a Reply

Your email address will not be published. Required fields are marked *