ਸੰਗਰੂਰ ਵਿੱਚ ਕੱਪੜੇ ਦੀ ਦੁਕਾਨ ਨੂੰ ਅੱਗ ਲੱਗਣ ਨਾਲ ਕਰੋੜਾਂ ਦਾ ਸਮਾਨ ਸੜ੍ਹ ਕੇ ਸੁਆਹ

 ਸੰਗਰੂਰ ਵਿੱਚ ਕੱਪੜੇ ਦੀ ਦੁਕਾਨ ਨੂੰ ਅੱਗ ਲੱਗਣ ਨਾਲ ਕਰੋੜਾਂ ਦਾ ਸਮਾਨ ਸੜ੍ਹ ਕੇ ਸੁਆਹ

ਬੀਤੀ ਰਾਤ ਸੰਗਰੂਰ ਦੇ ਮੱਖਣ ਸਿੰਗਲਾ ਮੋਡੀਸ਼ ਗਾਰਮੈਂਟ ਵਿੱਚ ਭਿਆਨਕ ਅੱਗ ਲੱਗਣ ਨਾਲ ਭਾਰੀ ਨੁਕਸਾਨ ਹੋ ਗਿਆ। ਅੱਗ ਲੱਗਣ ਨਾਲ ਦੁਕਾਨ ਦੀਆਂ ਤਿੰਨ ਮੰਜ਼ਿਲਾਂ ਵਿੱਚ ਪਿਆ 12000000 ਦਾ ਕੱਪੜਾ ਸੜ੍ਹ ਕੇ ਸੁਆਹ ਹੋ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ।

ਪਰ ਉਦੋਂ ਤੱਕ ਦੁਕਾਨ ਦੀਆਂ ਤਿੰਨ ਮੰਜ਼ਿਲਾਂ ਵਿੱਚ ਪਿਆ ਰੈਡੀਮੇਡ ਕੱਪੜਾ ਸੜ ਕੇ ਸੁਆਹ ਹੋ ਚੁੱਕਾ ਸੀ। ਦੱਸ ਦਈਏ ਕਿ ਸੰਗਰੂਰ ਵਿੱਚ ਮੱਖਣ ਸਿੰਗਲਾ ਮੋਡੀਸ ਗਾਰਮੈਂਟ ਦਾ ਤਿੰਨ ਮੰਜ਼ਿਲਾ ਕੱਪੜਿਆਂ ਦਾ ਸ਼ੋਅਰੂਮ ਸੀ।

ਤਿਉਹਾਰਾਂ ਦਾ ਸੀਜ਼ਨ ਹੋਣ ਕਾਰਨ ਇੱਥੇ ਕੱਪੜਿਆਂ ਦੀ ਵੱਡੀ ਪੱਧਰ ਤੇ ਸਟੋਰੇਜ ਹੁੰਦੀ ਸੀ ਪਰ ਰਾਤ ਕਰੀਬ 11.30 ਵਜੇ ਦੇ ਕਰੀਬ ਇੱਕ ਦੁਕਾਨਦਾਰ ਨੇ ਉਹਨਾਂ ਨੂੰ ਫੋਨ ਕਰਕੇ ਦੱਸਿਆ ਕਿ ਧੂੰਆਂ ਉਹਨਾਂ ਦੀ ਦੁਕਾਨ ਤੋਂ ਬਾਹਰ ਆ ਰਿਹਾ ਹੈ। ਜਦੋਂ ਉਹ ਆ ਕੇ ਦੁਕਾਨ ਦਾ ਸ਼ਟਰ ਚੁੱਕਦਾ ਹੈ ਤਾਂ ਉਸ  ਸਮੇਂ ਭਿਆਨਕ ਅੱਗ ਲੱਗ ਗਈ ਸੀ।

Leave a Reply

Your email address will not be published.