ਸੰਗਰੂਰ ਦੇ ਇਸ ਪਿੰਡ ਦੀ ਪੰਚਾਇਤ ਦਾ ਸ਼ਲਾਘਯੋਗ ਕਦਮ, 1 ਜਨਵਰੀ ਤੋਂ ਦੁਕਾਨਾਂ ‘ਤੇ ਨਹੀਂ ਵਿਕੇਗਾ ਤੰਬਾਕੂ

 ਸੰਗਰੂਰ ਦੇ ਇਸ ਪਿੰਡ ਦੀ ਪੰਚਾਇਤ ਦਾ ਸ਼ਲਾਘਯੋਗ ਕਦਮ, 1 ਜਨਵਰੀ ਤੋਂ ਦੁਕਾਨਾਂ ‘ਤੇ ਨਹੀਂ ਵਿਕੇਗਾ ਤੰਬਾਕੂ

ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੇ ਤਾਂ ਨਸ਼ਾ ਰੋਕਣ ਦਾ ਬੀੜਾ ਚੁੱਕਿਆ ਹੀ ਹੋਇਆ ਹੈ। ਨਾਲ ਹੀ ਹੁਣ ਲੋਕ ਵੀ ਇਸ ਮੁਹਿੰਮ ਵਿੱਚ ਪੁਲਿਸ ਦਾ ਸਾਥ ਦੇ ਰਹੇ ਹਨ। ਇਸੇ ਕੜੀ ਤਹਿਤ ਸੰਗਰੂਰ ਦੇ ਪਿੰਡ ਝਾੜੋ ਵਿੱਚ ਨਵੇਂ ਸਾਲ ਤੋਂ ਦੁਕਾਨਾਂ ਤੇ ਤੰਬਾਕੂ ਦੀ ਵਿਕਰੀ ਤੇ ਪਾਬੰਦੀ ਲਾ ਦਿੱਤੀ ਗਈ ਹੈ। ਪਿੰਡ ਦੇ ਨੌਜਵਾਨਾਂ ਅਤੇ ਪੰਚਾਇਤ ਨੇ ਸਾਂਝੇ ਤੌਰ ਤੇ ਪਿੰਡ ਵਿੱਚ ਤੰਬਾਕੂ, ਬੀੜੀ, ਸਿਗਰਟ ਤੇ ਜਰਦੇ ਦੀ ਵਿਕਰੀ ਤੇ ਮੁਕੰਮਲ ਤੌਰ ਤੇ ਪਾਬੰਦੀ ਲਾ ਦਿੱਤੀ ਹੈ।

ਇਸ ਮਾਮਲੇ ਨੂੰ ਲੈ ਕੇ ਬਾਕਾਇਦਾ ਪਿੰਡ ਦੀ ਪੰਚਾਇਤ ਅਤੇ ਨੌਜਵਾਨ ਕਲੱਬ ਵੱਲੋਂ ਲਿਖਤੀ ਤੌਰ ਤੇ ਮਤਾ ਪਾਸ ਕੀਤਾ ਗਿਆ ਹੈ। ਸੰਗਰੂਰ ਦੇ ਪਿੰਡ ਦੀ ਪੰਚਾਇਤ ਅਤੇ ਕਲੱਬ ਦੇ ਨੌਜਵਾਨਾਂ ਨੇ ਇੱਕ ਪਹਿਲਕਦਮੀ ਕੀਤੀ ਹੈ। ਪਿੰਡ ਵਿੱਚ ਨਸ਼ਾ ਕਰਨ ਅਤੇ ਵੇਚਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਫ਼ੈਸਲਾ 1 ਜਨਵਰੀ ਤੋਂ ਪਿੰਡਾਂ ਦੀਆਂ ਦੁਕਾਨਾਂ ਤੇ ਸਿੰਥੇਟਿਕ ਨਸ਼ੇ ਦੇ ਨਾਲ-ਨਾਲ ਬੀੜੀ, ਸਿਗਰੇਟ, ਤੰਬਾਕੂ ਦਾ ਨਸ਼ਾ ਜੇ ਕੋਈ ਦੁਕਾਨਦਾਰ ਵੇਚੇਗਾ ਤਾਂ ਉਸ ਦੇ ਵਿਰੋਧ 5000 ਰੁਪਏ ਜੁਰਮਾਨਾ ਅਤੇ 7 ਦਿਨਾਂ ਤੱਕ ਦੁਕਾਨ ਬੰਦ ਰੱਖਣ ਦੀ ਸਜ਼ਾ ਦਿੱਤੀ ਜਾਵੇਗੀ।

ਇਸ ਸਬੰਧੀ ਨੌਜਵਾਨ ਵੈਲਫੇਅਰ ਸਪੋਰਟਸ ਕਲੱਬ ਦੇ ਪ੍ਰਧਾਨ, ਸਰਪੰਚ ਅਤੇ ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਨਸ਼ਿਆਂ ਦੇ ਵੱਧ ਰਹੇ ਕਹਿਰ ਦੇ ਚੱਲਦਿਆਂ ਪਿੰਡ ਦੀਆਂ ਦੁਕਾਨਾਂ ਉੱਤੇ ਤੰਬਾਕੂ, ਬੀੜੀ, ਸਿਗਰਟ, ਜਰਦੇ ਦੀ ਵਿਕਰੀ ਉੱਤੇ 1 ਜਨਵਰੀ 2023 ਤੋਂ ਪਾਬੰਦੀ ਲਗਾ ਦਿੱਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਜਿਹੜਾ ਵੀ ਦੁਕਾਨਦਾਰ ਇਸ ਦੀ ਉਲੰਘਣਾ ਕਰੇਗਾ ਉਸ ਨੂੰ 5000 ਰੁਪਏ ਜੁਰਮਾਨਾ ਅਤੇ 7 ਦਿਨਾਂ ਲਈ ਦੁਕਾਨ ਬੰਦ ਰਖਵਾਈ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਪਿੰਡ ਦੀਆਂ ਸਾਂਝੀਆਂ ਥਾਵਾਂ ਅਤੇ ਸਕੂਲ ਨੇੜੇ ਤੰਬਾਕੂਨੋਸ਼ੀ ਕਰਨ ਵਾਲਿਆਂ ਖ਼ਿਲਾਫ਼ ਦੀ ਕਾਰਵਾਈ ਕੀਤੀ ਜਾਵੇਗੀ। ਪੰਚਾਇਤ ਅਤੇ ਕਲੱਬ ਦੇ ਆਗੂਆਂ ਵੱਲੋਂ ਲਏ ਗਏ ਇਸ ਫ਼ੈਸਲੇ ਦੀ ਆਮ ਲੋਕਾਂ ਵੱਲੋਂ ਭਰਵੀਂ ਪ੍ਰਸੰਸਾ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *