ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਮਾਨ ਦੀ ਜੰਮੂ-ਕਸ਼ਮੀਰ ‘ਚ ਐਂਟਰੀ ਬੈਨ! ਸੜਕ ’ਤੇ ਲਾਇਆ ਧਰਨਾ

 ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਮਾਨ ਦੀ ਜੰਮੂ-ਕਸ਼ਮੀਰ ‘ਚ ਐਂਟਰੀ ਬੈਨ! ਸੜਕ ’ਤੇ ਲਾਇਆ ਧਰਨਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਮਾਨ ਵੱਲੋਂ ਪੰਜਾਬ ਅਤੇ ਜੰਮੂ-ਕਸ਼ਮੀਰ ਵਿਚਾਲੇ ਲਖ਼ਨਪੁਰ ਬਾਰਡਰ ਤੇ ਬੀਤੀ ਰਾਤ ਤੋਂ ਧਰਨਾ ਸ਼ੁਰੂ ਕੀਤਾ ਗਿਆ। ਮਾਨ ਆਪਣੇ ਸਾਥੀਆਂ ਨਾਲ ਕਠੂਆ ਵਿੱਚ ਦਾਖ਼ਲ ਹੋਣ ਲਈ ਬਾਰਡਰ ਤੱਕ ਪੁੱਜੇ ਤਾਂ ਜੰਮੂ-ਕਸ਼ਮੀਰ ਪੁਲਿਸ ਨੇ ਉਹਨਾਂ ਨੂੰ ਰੋਕ ਕੇ ਦੱਸਿਆ ਕਿ ਉਹਨਾਂ ਨੂੰ ਜੰਮੂ-ਕਸ਼ਮੀਰ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੈ।

Image

ਇਸ ਗੱਲ ਲਈ ਦੋ ਤਰਕ ਦਿੱਤੇ ਗਏ ਕਿ ਇੱਕ ਤਾਂ ਉਹਨਾਂ ਨੇ ਆਪਣੇ ਪ੍ਰੋਗਰਾਮ ਬਾਰੇ ਕੋਈ ਅਗਾਊਂ ਸੂਚਨਾ ਨਹੀਂ ਦਿੱਤੀ, ਕੋਈ ਮਨਜ਼ੂਰੀ ਨਹੀਂ ਲਈ ਅਤੇ ਦੂਜੇ ਉਹਨਾਂ ਦੇ ਰਾਜ ਅੰਦਰ ਦਾਖ਼ਲੇ ਨਾਲ ਸ਼ਾਂਤੀ ਭੰਗ ਹੋਣ ਦਾ ਖ਼ਤਰਾ ਹੈ। ਇਸ ਤੇ ਮਾਨ ਅਤੇ ਉਹਨਾਂ ਦੇ ਸਾਥੀਆਂ ਨੂੰ ਬੈਰੀਕੇਡ ਲਾ ਕੇ ਰੋਕਿਆ ਗਿਆ।

ਇਸ ਮੌਕੇ ਪੁਲਿਸ ਅਤੇ ਮਾਨ ਤੇ ਸਾਥੀਆਂ ਵਿਚਕਾਰ ਬਹਿਸ ਮੁਬਹਿਸਾ ਹੋਇਆ ਸਗੋਂ ਮਾਨ ਦੇ ਸਾਥੀਆਂ ਵੱਲੋਂ ਭਾਰੀ ਨਾਅਰੇਬਾਜ਼ੀ ਕੀਤੀ ਗਈ। ਜਦੋਂ ਕੋਈ ਹੱਲ ਨਾ ਨਿਕਲਿਆ ਤਾਂ ਮਾਨ ਨੇ ਉੱਥੇ ਹੀ ਧਰਨਾ ਲਾ ਦਿੱਤਾ। ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਸਮਝਾ ਕੇ ਧਰਨੇ ਤੋਂ ਉਠਾਉਣ ਦੇ ਯਤਨ ਵੀ ਸਫ਼ਲ ਨਹੀਂ ਹੋਏ ਅਤੇ ਉਹ ਮੰਗਲਵਾਰ ਸਵੇਰ ਤਕ ਸੜਕਾ ਤੇ ਧਰਨਾ ਲਾਈ ਬੈਠੇ ਸਨ।

Leave a Reply

Your email address will not be published.