ਸੰਗਰੂਰ ਐਮਪੀ ਸਿਮਰਨਜੀਤ ਮਾਨ ਨੇ PM ਮੋਦੀ ਨੂੰ ਲਿਖੀ ਚਿੱਠੀ, ਬੰਦੀ ਸਿੰਘਾਂ ਦੀ ਰਿਹਾਈ ਦੀ ਕੀਤੀ ਮੰਗ

 ਸੰਗਰੂਰ ਐਮਪੀ ਸਿਮਰਨਜੀਤ ਮਾਨ ਨੇ PM ਮੋਦੀ ਨੂੰ ਲਿਖੀ ਚਿੱਠੀ, ਬੰਦੀ ਸਿੰਘਾਂ ਦੀ ਰਿਹਾਈ ਦੀ ਕੀਤੀ ਮੰਗ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਸੰਸਦ ਮੈਂਬਰ ਮਾਨ ਨੇ ਇੱਕ ਵਾਰ ਫਿਰ ਬੰਦੀ ਸਿੰਘਾਂ ਦੀ ਰਿਆਈ ਦਾ ਮੁੱਦਾ ਚੁੱਕਿਆ ਹੈ। ਉਹਨਾਂ ਨੂੰ ਪੀਐਮ ਨੂੰ ਅਪੀਲ ਕੀਤੀ ਕਿ ਬੰਦੀਛੋੜ ਦਿਵਸ ਮੌਕੇ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਸਜ਼ਾਵਾਂ ਪੂਰੀਆਂ ਕਰ ਚੁਕੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ।

ਮਾਨ ਨੇ ਕਿਹਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਕੇ ਸਰਕਾਰ ਹੁਕਮਰਾਨਾਂ ਤੇ ਸਿੱਖ ਕੌਮ ਵਿਚਕਾਰ ਇਕ ਨਫ਼ਰਤ ਤੇ ਗੁੱਸੇ ਵਾਲਾ ਮਾਹੌਲ ਸਿਰਜ ਰਹੀ ਹੈ। ਉਹਨਾਂ ਕਿਹਾ ਕਿ, ਜੇ ਉਹਨਾਂ ਦੀ ਅਪੀਲ ਸੁਣ ਲੈਂਦੀ ਹੈ ਤਾਂ ਕੇਂਦਰ ਸਰਕਾਰ ਤੇ ਸਿੱਖਾਂ ਵਿਚਾਲੇ ਜੋ ਗੁੱਸੇ ਦੀ ਲਕੀਰ ਪਿਛਲੇ ਸਮੇਂ ਤੋਂ ਖਿੱਚ ਹੋਈ ਹੈ, ਉਹ ਵੀ ਘੱਟ ਹੋ ਸਕਦੀ ਹੈ।

ਮਾਨ ਨੇ ਕਿਹਾ ਕਿ ਜੇਕਰ ਭਾਰਤ ਸਰਕਾਰ ਭਾਰਤ ਨੂੰ ਕੰਨਿਆਕੁਮਾਰੀ ਤੱਕ ਇਕ ਮੁਲਕ ਕਹਿੰਦੀ ਹੈ ਤਾਂ ਇਸ ਮੁਲਕ ਦਾ ਕੋਈ ਵੀ ਵਿਅਕਤੀ ਆਪਣੀ ਮਰਜ਼ੀ ਨਾਲ ਕਿਤੇ ਵੀ ਜਾ ਸਕਦਾ ਹੈ ਪਰ ਬੀਤੀ 17 ਅਕਤੂਬਰ ਨੂੰ ਉਨ੍ਹਾਂ ਦੀ ਅਗਵਾਈ ’ਚ ਜੰਮੂ-ਕਸ਼ਮੀਰ ਜਾ ਰਹੇ ਜੱਥੇ ਨੂੰ ਰੋਕ ਦਿੱਤਾ ਗਿਆ।

PunjabKesari

PunjabKesari

PunjabKesari

ਇਸ ਕਾਰਨ ਸਿੱਖ ਕੌਮ, ਪੰਜਾਬੀਆਂ, ਕਸ਼ਮੀਰੀਆਂ ਤੇ ਘੱਟਗਿਣਤੀ ਵਰਗ ’ਚ ਰੋਸ ਦੀ ਲਹਿਰ ਹੈ ਤੇ ਸਾਡੇ ਸੰਵਿਧਾਨਿਕ ਹੱਕਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਇਸ ਮੌਕੇ ਅੱਗੇ ਬੋਲਦਿਆਂ ਮਾਨ ਨੇ ਕਿਹਾ ਕਿ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਈ ਜਾਵੇ।

Leave a Reply

Your email address will not be published.