ਸੜਕ ਵਿਚਾਲੇ ਪੁਲੀ ਲਈ ਪੁੱਟੇ ਟੋਏ ਕਾਰਨ ਕਿਸਾਨ ਦੀ ਗਈ ਜਾਨ, ਲੋਕਾਂ ਨੇ ਲਗਾਇਆ ਧਰਨਾ

 ਸੜਕ ਵਿਚਾਲੇ ਪੁਲੀ ਲਈ ਪੁੱਟੇ ਟੋਏ ਕਾਰਨ ਕਿਸਾਨ ਦੀ ਗਈ ਜਾਨ, ਲੋਕਾਂ ਨੇ ਲਗਾਇਆ ਧਰਨਾ

ਸੜਕ ਤੇ ਮੱਧ ਵਿਚਕਾਰ ਲਟਕੇ ਪੁਲੀ ਵਿੱਚ ਵੱਜਣ ਕਰਕੇ ਕਿਸਾਨ ਦੀ ਮੌਤ ਹੋ ਗਈ। ਇਹ ਘਟਨਾ ਪਟਿਆਲਾ-ਰਾਜਪੁਰਾ ਰੋਡ ਦੀ ਦੱਸੀ ਜਾ ਰਹੀ ਹੈ। ਮ੍ਰਿਤਕ ਕਿਸਾਨ ਪਿੰਡ ਦੌਣ ਕਲਾਂ ਦਾ ਰਹਿਣ ਵਾਲਾ ਸੀ ਅਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਬਹਾਦਰਗੜ੍ਹ ਤੋਂ ਆਪਣੇ ਪਿੰਡ ਵਾਪਸ ਪਰਤ ਰਹੇ ਹਨ।

ਇਸ ਦੌਰਾਨ ਪਿੰਡ ਦੌਣ ਕਲਾਂ ਨੂੰ ਜਾਂਦੀ ਲਿੰਕ ਸੜਕ ਤੇ ਅੱਧ ਵਿਚਕਾਰ ਲਟਕੇ ਪੁਲ਼ ਵਿੱਚ ਪੱਟੇ ਗਏ ਟੋਏ ਵਿੱਚ ਮੋਟਰਸਾਈਕਲ ਸਮੇਤ ਡਿੱਗਣ ਕਾਰਨ ਕਿਸਾਨ ਰਛਪਾਲ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਤੋਂ ਖਫ਼ਾ ਹੋਏ ਕਿਸਾਨਾਂ ਅਤੇ ਪਿੰਡ ਵਾਲਿਆਂ ਨੇ ਪਟਿਆਲਾ-ਰਾਜਪੁਰਾ ਰੋਡ ਨੂੰ ਜਾਮ ਕਰਕੇ ਧਰਨਾ ਲਗਾ ਦਿੱਤਾ।

ਇਸ ਦੌਰਾਨ ਧਰਨਾਕਾਰੀਆਂ ਨੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਪਿੰਡ ਦੀ ਪੰਚਾਇਤ ਕਈ ਵਾਰ ਸਰਕਾਰ ਅਤੇ ਸਬੰਧਤ ਅਧਿਕਾਰੀਆਂ ਨੂੰ ਇਸ ਸਬੰਧੀ ਅਪੀਲ ਕਰ ਚੁੱਕੀ ਹੈ ਪਰ ਉਹਨਾਂ ਦੇ ਕਿਸੇ ਨੇ ਸਾਰ ਨਹੀਂ ਲਈ, ਜਿਸ ਕਾਰਨ ਅੱਜ ਇਹ ਅਣਹੋਣੀ ਵਾਪਰ ਗਈ ਹੈ। ਕਿਸਾਨਾਂ ਨੇ ਕਿਹਾ ਕਿ, ਇਸ ਹਾਦਸੇ ਲਈ ਜਿੰਮੇਵਾਰ ਅਧਿਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਕਰਕੇ ਮ੍ਰਿਤਕ ਦੇ ਪਰਿਵਾਰ ਨੂੰ ਬਣਦਾ ਮੁਆਵਜਾ ਨਹੀਂ ਦਿੱਤਾ ਜਾਂਦਾ, ਓਨਾ ਸਮਾਂ ਓਹਨਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।

 

Leave a Reply

Your email address will not be published.