ਸੜਕਾਂ ’ਤੇ ਉਤਰਿਆ ਈਸਾਈ ਭਾਈਚਾਰਾ, ਕਿਹਾ, ਮੁਲਜ਼ਮਾਂ ਨੂੰ ਕਰੋ ਗ੍ਰਿਫ਼ਤਾਰ, ਭਾਈ ਅੰਮ੍ਰਿਤਪਾਲ ਬਾਰੇ ਵੀ ਆਖੀ ਵੱਡੀ ਗੱਲ

 ਸੜਕਾਂ ’ਤੇ ਉਤਰਿਆ ਈਸਾਈ ਭਾਈਚਾਰਾ, ਕਿਹਾ, ਮੁਲਜ਼ਮਾਂ ਨੂੰ ਕਰੋ ਗ੍ਰਿਫ਼ਤਾਰ, ਭਾਈ ਅੰਮ੍ਰਿਤਪਾਲ ਬਾਰੇ ਵੀ ਆਖੀ ਵੱਡੀ ਗੱਲ

ਅੰਮ੍ਰਿਤਸਰ ਦੇ ਪਿੰਡ ਡੱਡੂਆਂਣਾ ਵਿੱਚ ਕੁੱਝ ਨਿਹੰਗ ਸਿੰਘਾਂ ਵੱਲੋ ਈਸਾਈ ਭਾਈਚਾਰੇ ਦੇ ਚਲਦੇ ਸਮਾਗਮ ਨੂੰ ਰੋਕਿਆ ਗਿਆ ਸੀ। ਨਿਹੰਗ ਸਿੰਘਾਂ ਵੱਲੋਂ ਇਸਾਈ ਧਰਮ ਦੇ ਨਾ ਤੇ ਪਾਖੰਡ ਕਰਨ ਦੀ ਗੱਲ ਕਹੀ ਗਈ ਸੀ। ਇਸ ਮਾਮਲੇ ਤੇ ਕੋਈ ਸਖ਼ਤ ਕਾਰਵਾਈ ਨਾ ਹੁੰਦੀ ਦੇਖ ਈਸਾਈ ਭਾਈਚਾਰੇ ਨੇ ਸੜਕਾਂ ਤੇ ਉੱਤਰ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਹੈ।

ਇਸ ਪ੍ਰਦਰਸ਼ਨ ਬਾਰੇ ਮਸੀਹ ਭਾਈਚਾਰੇ ਨੇ ਦੱਸਿਆ ਕਿ ਕੁੱਝ ਨਿਹੰਗਾਂ ਵੱਲੋ ਓਹਨਾਂ ਦੇ ਚੱਲਦੇ ਸਮਾਗਮ ਨੂੰ ਰੋਕਿਆ ਗਿਆ ਸੀ, ਔਰਤਾਂ ਤੇ ਹਮਲਾ ਕੀਤਾ ਗਿਆ ਤੇ ਸਮਾਗਮ ਕਰਵਾਉਣ ਵਾਲਿਆਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ, ਇਸ ਤੋਂ ਇਲਾਵਾ ਨਿਹੰਗਾਂ ਵੱਲੋਂ ਚਰਚ ਵਿੱਚ ਭੰਨਤੋੜ ਵੀ ਕੀਤੀ ਗਈ, ਪਰ ਪੁਲਿਸ ਵੱਲੋਂ ਹਾਲੇ ਤੱਕ ਕਿਸੇ ਵੀ ਨਿਹੰਗ ਨੂੰ ਗ੍ਰਿਫ਼ਤਾਰ ਨਹੀ ਕੀਤਾ ਗਿਆ।

ਉਹਨਾਂ ਇਲਜ਼ਾਮ ਲਾਉਂਦਿਆਂ ਕਿਹਾ ਕਿ ਜੰਡਿਆਲਾ ਗੁਰੂ ਤੋਂ ਐਮ ਐਲ ਏ ਹਨ ਹਾਲੇ ਤੱਕ ਓਹਨਾਂ ਦੀ ਆਵਾਜ਼ ਨਹੀਂ ਸੁਣੀ। ਇਸ ਦੇ ਨਾਲ ਹੀ ਉਹਨਾਂ ਨੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਖਿਲਾਫ਼ ਬੋਲਦਿਆਂ ਕਿਹਾ ਕਿ, “ਉਹਨਾਂ ਤੇ ਵੀ ਧਾਰਾਵਾਂ ਤਹਿਤ ਮਾਮਲਾ ਦਰਜ ਹੋਣਾ ਚਾਹੀਦਾ ਹੈ ਕਿਉਂ ਕਿ ਲੋਕਾਂ ਨੂੰ ਭੜਕਾਉਣ ਦਾ ਕੰਮ ਕਰ ਰਹੇ ਹਨ।”

ਉਧਰ ਪੁਲਿਸ ਦਾ ਕਹਿਣਾ ਹੈ ਕਿ ਈਸਾਈ ਭਾਈਚਾਰੇ ਵਲੋਂ ਅੱਜ ਦੇ ਸਾਰੇ ਪ੍ਰਦਰਸ਼ਨ ਰੱਦ ਕਰ ਦਿੱਤੇ ਗਏ ਸੀ ਅਤੇ ਉਹਨਾਂ ਵੱਲੋਂ ਇਕੱਠੇ ਹੋ ਕੇ ਪ੍ਰਾਰਥਨਾ ਕਰਨ ਦੀ ਸੂਚਨਾ ਦਿੱਤੀ ਗਈ। ਪਰ ਕੁੱਝ ਨੌਜਵਾਨਾਂ ਵੱਲੋਂ ਸੜਕ ਜਾਮ ਕਰ ਦਿੱਤੀ ਗਈ, ਓਹਨਾਂ ਭਰੋਸਾ ਦਵਾਇਆ ਕਿ ਈਸਾਈ ਭਾਈਚਾਰੇ ਦੇ ਲੋਕਾਂ ਦੀ ਮੁਲਾਕਾਤ ਉੱਚ ਅਧਿਕਾਰੀਆਂ ਨਾਲ ਕਰਵਾਈ ਜਾਵੇਗੀ ਤੇ ਇਸ ਤੋਂ ਬਾਅਦ ਮਾਮਲੇ  ਨੂੰ ਹੱਲ ਕਰਵਾਇਆ ਜਾਵੇਗਾ।

 

Leave a Reply

Your email address will not be published.