News

ਸ੍ਰੀ ਹਰਿਮੰਦਰ ਸਾਹਿਬ ’ਚ ਕੱਟੀ ਗਈ ਰਾਹੁਲ ਗਾਂਧੀ ਦੀ ਜੇਬ? ਹਰਮਿਸਰਤ ਦੇ ਇਲਜ਼ਾਮ ਦਾ ਸੁਰਜੇਵਾਲਾ ਦਾ ਦਿੱਤਾ ਜਵਾਬ

ਕਾਂਗਰਸੀ ਆਗੂ ਰਾਹੁਲ ਗਾਂਧੀ 27 ਜਨਵਰੀ ਨੂੰ ਪੰਜਾਬ ਦੇ ਦੌਰੇ ਤੇ ਆਏ ਸਨ। ਉਹਨਾਂ ਨੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਮੱਥਾ ਵੀ ਟੇਕਿਆ। ਅਕਾਲੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਇੱਕ ਟਵੀਟ ਵਿੱਚ ਦੋਸ਼ ਲਾਇਆ ਕਿ ਹਰਿਮੰਦਰ ਸਾਹਿਬ ਵਿੱਚ ਰਾਹੁਲ ਗਾਂਧੀ ਦੀ ਜੇਬ ਕੱਟੀ ਗਈ। ਹਰਸਿਮਰਤ ਨੇ ਟਵੀਟ ਕੀਤਾ ਕਿ ਸ੍ਰੀ ਹਰਿਮੰਦਰ ਸਾਹਿਬ ਵਿੱਚ ਰਾਹੁਲ ਗਾਂਧੀ ਦੀ ਜੇਬ ਕਿਸ ਨੇ ਕੱਟੀ?

ਚਰਨਜੀਤ ਸਿੰਘ ਚੰਨੀ, ਨਵਜੋਤ ਸਿੱਧੂ ਜਾਂ ਸੁਖਜਿੰਦਰ ਰੰਧਾਵਾ? ਤਿੰਨਾਂ ਨੂੰ ਹੀ ਜ਼ੈੱਡ ਸਕਿਓਰਿਟੀ ਨੇ ਰਾਹੁਲ ਗਾਂਧੀ ਦੇ ਨੇੜੇ ਜਾਣ ਦੀ ਇਜਾਜ਼ਤ ਦਿੱਤੀ ਸੀ। ਕਿਤੇ ਬੇਅਦਬੀ ਕਾਂਡ ਤੋਂ ਬਾਅਦ ਇਹ ਸਾਡੇ ਪਵਿੱਤਰ ਅਸਥਾਨ ਹਰਮੰਦਿਰ ਸਾਹਿਬ ਨੂੰ ਦੁਬਾਰਾ ਬਦਨਾਮ ਕਰਨ ਦੀ ਸਾਜਿਸ਼ ਤਾਂ ਨਹੀਂ। ਸੁਰਜੇਵਾਲਾ ਨੇ ਇਸ ਦਾ ਜਵਾਬ ਦਿੰਦਿਆਂ ਟਵੀਟ ਕੀਤਾ।

ਉਹਨਾਂ ਕਿਹਾ ਕਿ, ਹਰਸਿਮਰਤ ਜੀ, ਜਦੋਂ ਅਜਿਹਾ ਕੁਝ ਨਹੀਂ ਹੋਇਆ ਤਾਂ ਅਜਿਹੀਆਂ ਝੂਠੀਆਂ ਖਬਰਾਂ ਫੈਲਾਉਣਾ ਗੁਰੂ ਘਰ ਦਾ ਅਪਮਾਨ ਹੈ। ਚੁਣਾਵੀ ਰੁਕਾਵਟ ਬਣੀ ਰਹੇਗੀ। ਪਰ ਤੁਹਾਨੂੰ ਜ਼ਿੰਮੇਵਾਰੀ ਤੇ ਪਰਿਪੱਕਤਾ ਦਿਖਾਉਣੀ ਚਾਹੀਦੀ ਹੈ। ਹਾਂ, ਮੋਦੀ ਸਰਕਾਰ ਦੇ ਮੰਤਰੀ ਮੰਡਲ ਵਿੱਚ ਬੈਠ ਕੇ ਕਾਲੇ ਕਾਨੂੰਨਾਂ ਤੇ ਮੋਹਰ ਲਾਉਣਾ ਨਿਸ਼ਚਿਤ ਤੌਰ ਤੇ ਮਿਹਨਤੀ ਕਿਸਾਨਾਂ ਦੀਆਂ ਜੇਬਾਂ ਕੱਟਣ ਦੇ ਬਰਾਬਰ ਹੀ ਹੈ।

Click to comment

Leave a Reply

Your email address will not be published.

Most Popular

To Top