ਸ੍ਰੀ ਦਰਬਾਰ ਸਾਹਿਬ ਵਿਖੇ ਘੰਟਾ ਘਰ ਬਾਹਰ ਬੱਚੀ ਦੀ ਮਿਲੀ ਲਾਸ਼, ਪ੍ਰਬੰਧਕਾਂ ਨੇ ਕੀਤੀ ਇਹ ਅਪੀਲ

 ਸ੍ਰੀ ਦਰਬਾਰ ਸਾਹਿਬ ਵਿਖੇ ਘੰਟਾ ਘਰ ਬਾਹਰ ਬੱਚੀ ਦੀ ਮਿਲੀ ਲਾਸ਼, ਪ੍ਰਬੰਧਕਾਂ ਨੇ ਕੀਤੀ ਇਹ ਅਪੀਲ

ਸ੍ਰੀ ਦਰਬਾਰ ਸਾਹਿਬ ਵਿਖੇ ਘੰਟਾ ਘਰ ਦੇ ਬਾਹਰ ਪਲਾਜ਼ੇ ਵਿੱਚ ਇੱਕ ਬੱਚੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਔਰਤ ਵੱਲੋਂ ਬੱਚੀ ਦੀ ਲਾਸ਼ ਰੱਖੀ ਗਈ ਸੀ। ਬੱਚੀ ਦੀ ਸ਼ਨਾਖ਼ਤ ਨਹੀਂ ਹੋ ਸਕੀ। ਪੁਲਿਸ ਔਰਤ ਦੀ ਭਾਲ ਕਰ ਰਹੀ ਹੈ। ਜਾਣਕਾਰੀ ਮੁਤਾਬਕ ਅੱਜ ਸ੍ਰੀ ਦਰਬਾਰ ਸਾਹਿਬ ਘੰਟਾ ਘਰ ਦੇ ਬਾਹਰ ਪਲਾਜਾ ਵਿੱਚ ਇੱਕ ਬੱਚੀ ਦੀ ਲਾਸ਼ ਮਿਲੀ ਹੈ।

ਇਸ ਬਾਰੇ ਜਦੋਂ ਪ੍ਰਬੰਧਕਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਲਾਸ਼ ਨੂੰ ਥਾਣਾ ਕੋਤਵਾਲੀ ਗਲਿਆਰਾ ਚੌਕੀ ਨੂੰ ਸਪੁਰਦ ਕਰ ਦਿੱਤਾ। ਪ੍ਰਬੰਧਕਾਂ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਜੇ ਕੋਈ ਵੀ ਇਸ ਬੱਚੀ ਨੂੰ ਜਾਣਦਾ ਹੈ ਤਾਂ ਇਸ ਬੱਚੀ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੋਵੇ ਤਾਂ ਦਫ਼ਤਰ ਸ੍ਰੀ ਦਰਬਾਰ ਸਾਹਿਬ ਜਾਂ ਫਿਰ ਸਥਾਨਕ ਗਲਿਆਰਾ ਚੌਂਕੀ ਵਿਖੇ ਦੱਸਣ ਦੀ ਕ੍ਰਿਪਾਲਤਾ ਕਰਨ। ਐਸਜੀਪੀਸੀ ਨੇ ਟਵੀਟ ਕਰਦਿਆਂ ਕਿਹਾ ਕਿ, ਬੀਤੇ ਕੱਲ੍ਹ ਦੇਰ ਸ਼ਾਮ ਨੂੰ ਸ੍ਰੀ ਦਰਬਾਰ ਸਾਹਿਬ ਘੰਟਾ ਘਰ ਦੇ ਬਾਹਰ ਪਲਾਜੇ ਵਿੱਚ ਇੱਕ ਛੋਟੀ ਬੱਚੀ ਦੀ ਲਾਸ਼ ਮਿਲੀ ਹੈ।

ਇਸ ਬਾਰੇ ਜਿਉਂ ਹੀ ਪ੍ਰਬੰਧਕਾਂ ਨੂੰ ਪਤਾ ਲੱਗਾ ਉਨ੍ਹਾਂ ਲਾਸ਼ ਨੂੰ ਥਾਣਾ ਕੋਤਵਾਲੀ ਗਲਿਆਰਾ ਚੌਂਕੀ ਨੂੰ ਸਪੁਰਦ ਕਰ ਦਿੱਤਾ । ਸੰਗਤ ਨੂੰ ਅਪੀਲ ਹੈ ਕਿ ਜੇਕਰ ਕੋਈ ਵੀ ਇਸ ਬੱਚੀ ਨੂੰ ਜਾਣਦਾ ਹੈ ਜਾਂ ਇਸ ਬੱਚੀ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੋਵੇ ਤਾਂ ਦਫਤਰ ਸ੍ਰੀ ਦਰਬਾਰ ਸਾਹਿਬ (ਸੰ: ਨੰ: 9781130219) ਜਾਂ ਫਿਰ ਸਥਾਨਕ ਗਲਿਆਰਾ ਚੌੰਕੀ ਵਿਖੇ ਦੱਸਣ ਦੀ ਕ੍ਰਿਪਲਾਤਾ ਕਰਨੀ। ਸੀਸੀਟੀਵੀ ਫੁਟੇਜ ‘ਚ ਇਸ ਬੱਚੀ ਨਾਲ ਸ਼ੱਕੀ ਔਰਤ ਦੇਖੀ ਗਈ, ਜੇ ਇਸ ਬਾਰੇ ਵੀ ਕਿਸੇ ਕੋਲ ਜਾਣਕਾਰੀ ਹੋਵੇ ਤਾਂ ਉਕਤ ਨੰਬਰ ਉੱਤੇ ਜਾਂ ਕੋਤਵਾਲੀ ਗਲਿਆਰਾ ਚੌਂਕੀ ਪਾਸ ਸਾਂਝੀ ਕਰਨੀ।

Leave a Reply

Your email address will not be published.