News

ਲੱਖਾ ਸਿਧਾਣਾ ਦੇ ਭਰਾ ਦੀ ਕੁੱਟਮਾਰ ਦੇ ਇਲਜ਼ਾਮਾਂ ਤੋਂ ਬਾਅਦ ਨਵਜੋਤ ਸਿੱਧੂ ਨੇ ਦਿੱਤਾ ਬਿਆਨ

ਦਿੱਲੀ ਪੁਲਿਸ ਨੇ ਲੱਖਾ ਸਿਧਾਣਾ ਨਾਲ ਕੁੱਟਮਾਰ ਕੀਤੀ ਹੈ। ਬੀਤੀ ਰਾਤ ਲੱਖਾ ਸਿਧਾਣਾ ਦੇ ਭਰਾ ਗੁਰਦੀਪ ਸਿੰਘ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਸੀ ਦਿੱਲੀ ਪੁਲਿਸ ਵੱਲੋਂ ਉਸ ਦੇ ਭਰਾ ਨੂੰ ਬੀਤੇ ਦਿਨੀਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਉਸ ਨੂੰ ਬੇਹੱਦ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ।

ਹੁਣ ਇਸ ਘਟਨਾ ਤੇ ਨਵਜੋਤ ਸਿੱਧੂ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ‘ਇਹ ਸ਼ਰਮਨਾਕ ਹੈ ਕਿ ਦਿੱਲੀ ਪੁਲਿਸ ਸਾਡੇ ਪੰਜਾਬ ਦੇ ਅਧਿਕਾਰ ਖੇਤਰ ਵਿਚ ਆ ਕੇ ਪੰਜਾਬੀਆਂ ’ਤੇ ਤਸ਼ੱਦਦ ਕਰ ਰਹੀ ਹੈ। ਇਹ ਪੰਜਾਬ ਸਰਕਾਰ ਦੇ ਅਧਿਕਾਰਾਂ ਦੀ ਉਲੰਘਣਾ ਹੈ, ਆਖਿਰ ਇਹ ਕਿਸ ਦੀ ਸ਼ੈਅ ‘ਤੇ ਹੋ ਰਿਹਾ ਹੈ?

ਸਿੱਧੂ ਨੇ ਨਸੀਹਤ ਦਿੰਦਿਆਂ ਆਖਿਆ ਹੈ ਕਿ ਸਾਨੂੰ ਮਮਤਾ ਬੈਨਰਜੀ ਤੋਂ ਸਬਕ ਸਿੱਖਣਾ ਚਾਹੀਦਾ ਹੈ, ਜਿਸ ਨੇ ਪੱਛਮੀ ਬੰਗਾਲ ਦੇ ਅਧਿਕਾਰ ਖੇਤਰ ’ਚ ਘੁਸਪੈਠ ਕਰਨ ਸਮੇਂ ਸੀ. ਬੀ. ਆਈ. ਨੂੰ ਸਲਾਖਾਂ ਪਿੱਛੇ ਕਰ ਦਿੱਤਾ ਸੀ। ਇਥੇ ਹੀ ਬਸ ਨਹੀਂ ਫੇਸਬੁੱਕ ’ਤੇ ਅਪਲੋਡ ਕੀਤੇ ਗਏ ਇਸ ਸਟੇਟਸ ਦੇ ਅਖੀਰ ਵਿਚ ਸਿੱਧੂ ਵਲੋਂ ਲੱਖਾ ਸਿਧਾਣਾ ਨੂੰ ਹੈਸ਼ਟੈਗ ਵੀ ਕੀਤਾ ਗਿਆ ਹੈ।

ਇਲਜ਼ਾਮ ਨੇ ਕਿ ਗੁਰਦੀਪ ਸਿੰਘ ਨੂੰ ਦਿੱਲੀ ਪੁਲਿਸ ਨੇ ਪਟਿਆਲਾ ਤੋਂ ਜ਼ਬਰਦਸਤੀ ਚੁੱਕਿਆ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਧਰ ਇਸ ਦੀ ਖਬਰ ਮਿਲਦਿਆਂ ਹੀ ਲੱਖਾ ਸਿਧਾਣਾ ਵੀ ਸਿਵਲ ਹਸਪਤਾਲ ਮੌਕੇ ਤੇ ਪਹੁੰਚੇ। ਲੱਖਾ ਸਿਧਾਣਾ ਨੇ ਪੰਜਾਬ ਸਰਕਾਰ ‘ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਇਹ ਸਭ ਕੁੱਝ ਪੰਜਾਬ ਸਰਕਾਰ  ਦੀ ਨਾਕਾਮੀ ਦਾ ਨਤੀਜਾ ਹੈ, ਜਿਹੜੀ ਕਿ ਦਿੱਲੀ ਪੁਲਿਸ ਮੁੱਖ ਮੰਤਰੀ ਦੇ ਜ਼ਿਲ੍ਹੇ ਵਿੱਚ ਦਾਖਲ ਹੋ ਕੇ ਪੰਜਾਬੀ ਨੌਜਵਾਨਾਂ ਨੂੰ ਚੁੱਕ ਰਹੀ ਹੈ, ਅਤੇ ਉਨ੍ਹਾਂ ਕੁੱਟਮਾਰ ਕਰ ਰਹੀ ਹੈ।

ਸਿਧਾਣਾ ਇਸ ਕਾਰਵਾਈ ਲਈ ਦਿੱਲੀ ਪੁਲਿਸ ਉਪਰ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। ਨਾਲ ਹੀ ਲੋਕਾ ਨੂੰ ਵੀ ਪੰਜਾਬ ਵਿੱਚ ਕਾਰਵਾਈ ਕਰਨ ਆ ਰਹੇ ਦਿੱਲੀ ਪੁਲਿਸ ਮੁਲਾਜ਼ਮਾਂ ਦਾ ਘਿਰਾਓ ਕਰਨ ਦੀ ਅਪੀਲ ਵੀ ਕੀਤੀ ਹੈ?

Click to comment

Leave a Reply

Your email address will not be published. Required fields are marked *

Most Popular

To Top