ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਵੱਲੋਂ ਧਰਮ ਪ੍ਰਚਾਰ ਕਮੇਟੀ ਦੇ ਫੈਸਲੇ ਦਾ ਵਿਰੋਧ

ਅੱਜ 25 ਮਈ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਦੀ ਮੀਟਿੰਗ ਸਭਾ ਦੇ ਪ੍ਰਧਾਨ ਬਲਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਗਠਿਤ ਤਿੰਨ ਮੈਂਬਰੀ ਕਮੇਟੀ ਵੱਲੋਂ ਜੋ ਫ਼ੈਸਲੇ ਲਏ ਗਏ ਹਨ ਢਾਡੀ ਸਭਾ ਵੱਲੋਂ ਰੱਦ ਕੀਤੇ ਜਾਂਦੇ ਹਨ।


ਢਾਡੀ ਸਭਾ ਵੱਲੋਂ ਕਿਹਾ ਗਿਆ ਕਿ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਕੀਤੇ ਗਏ ਫੈਸਲੇ ਅਨੁਸਾਰ ਦੀਵਾਲੀ ਤੋਂ ਵਿਸਾਖੀ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੱਜਣ ਵਾਲੇ ਢਾਡੀ ਦਰਬਾਰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਸਜਣਗੇ। ਵਿਸਾਖੀ ਤੋਂ ਦੀਵਾਲੀ ਤੱਕ ਸਮਾਂ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਹੋਵੇਗਾ।
ਸਭਾ ਦੇ ਜਿਹੜੇ ਜਥੇ ਅਕਾਲ ਤਖ਼ਤ ਸਾਹਿਬ ਵਿਖੇ ਵਾਰਾਂ ਗਾਇਨ ਕਰਦੇ ਹਨ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਵੱਲੋਂ ਮੱਸਿਆ ਸੰਗਰਾਂਦ ਦੇ ਮੌਕੇ ਕੀਰਤਨ ਭੇਟ ਮਿਲਦੀ ਸੀ ਜੋ ਸਬ ਕਮੇਟੀ ਨੇ ਬੰਦ ਕਰ ਦਿੱਤੀ ਹੈ। ਢਾਡੀ ਸਭਾ ਨੇ ਫ਼ੈਸਲਾ ਕੀਤਾ ਕਿ ਜੇਕਰ 28 ਮਈ ਤੱਕ ਢਾਡੀ ਸਭਾ ਦੇ ਮਸਲੇ ਹੱਲ ਨਾ ਕੀਤੇ ਗਏ ਤਾਂ ਅਗਲੇ ਪ੍ਰੋਗਰਾਮ ਦੀ ਰੂਪ-ਰੇਖਾ ਉਲੀਕੀ ਜਾਵੇਗੀ।

ਜਿਸ ਅਨੁਸਾਰ ਢਾਡੀ ਸਭਾ ਦੇ ਕੁਝ ਜਥੇ 31 ਮਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਵੇਰੇ 11 ਵਜੇ ਅਰਦਾਸ ਕਰਕੇ ਧਰਮ ਪ੍ਰਚਾਰ ਕਮੇਟੀ ਦੀ ਸਬ ਕਮੇਟੀ ਦੇ ਫੈਸਲੇ ਦੇ ਵਿਰੁੱਧ ਵੱਡੇ ਫੈਸਲੇ ਲੈਣਗੇ।
ਅੱਜ ਦੀ ਇਸ ਮੀਟਿੰਗ ਦੇ ਵਿਚ ਗਿਆਨੀ ਲਖਬੀਰ ਸਿੰਘ ਕੋਮਲ ਪੂਰਨ ਸਿੰਘ ਗੁਰਵਿੰਦਰ ਸਿੰਘ ਮੂਸਾ ਗੁਲਜ਼ਾਰ ਸਿੰਘ ਖੇੜਾ ਕੁਲਬੀਰ ਸਿੰਘ ਮੱਦੂਛਾਂਗਾ ਸਤਨਾਮ ਸਿੰਘ ਲਾਲੂ ਘੁੰਮਣ ਜਗਦੀਸ਼ ਸਿੰਘ ਵਡਾਲਾ ਜੌਹਲ ਗੁਰਜੀਤ ਸਿੰਘ ਮਾਨੋਚਾਲ ਸਿੰਘ ਕਿਰਪਾਲ ਸਿੰਘ ਅਜਨਾਲਾ ਸ਼ਰਨਜੀਤ ਸਿੰਘ ਝਬਾਲ ਕਸ਼ਮੀਰ ਸਿੰਘ ਸੁੱਚਾ ਸਿੰਘ ਖੋਖਰ ਪੂਰਨ ਸਿੰਘ ਭੁਪਿੰਦਰ ਸਿੰਘ ਪਰਸਮਣੀ ਭਾਈ ਸੁਖਦੇਵ ਸਿੰਘ ਬੂਹ ਸੁਖਦੇਵ ਸਿੰਘ ਬਾਦਲ ਮਿਲਖਾ ਸਿੰਘ ਮੌਜੀ ਅਮਰਜੀਤ ਸਿੰਘ ਆਦਿ ਤੋਂ ਇਲਾਵਾ ਢਾਡੀ ਸਾਥੀ ਵੀਰਾਂ ਨੇ ਵੀ ਹਾਜ਼ਰੀ ਭਰੀ। ਸਭਾ ਵੱਲੋਂ ਸਰਬ ਸੰਮਤੀ ਨਾਲ ਭਾਈ ਗੁਰਪਰਤਾਪ ਸਿੰਘ ਪਦਮ ਨੂੰ ਸਭਾ ਦਾ ਜਨਰਲ ਸਕੱਤਰ ਬਣਾਇਆ ਗਿਆ।
