News

ਸ੍ਰੀ ਕਰਤਾਰਪੁਰ ਲਾਂਘੇ ਬਾਰੇ ਵਿਦੇਸ਼ ਮੰਤਰਾਲਾ ਦਾ ਵੱਡਾ ਬਿਆਨ, ਨਹੀਂ ਖੁੱਲ੍ਹੇਗਾ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ

ਇਸ ਵੇਲੇ ਦੀ ਵੱਡੀ ਖਬਰ ਇੱਕ ਵਾਰ ਫਿਰ ਤੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨਾਲ ਜੁੜੀ ਹੈ। ਜੀ ਹਾਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਤੋਂ ਭਾਰਤ ਸਰਕਾਰ ਨੇ ਕੋਰੀ ਨਾਂਹ ਕਰ ਦਿੱਤੀ ਹੇ, ਜਿਸ ਦਾ ਖੁਲਾਸਾ ਪੰਜਾਬ ਭਾਜਪਾ ਆਗੂ ਵਿਜੇ ਸਾਂਪਲਾ ਨੇ ਕੀਤਾ ਹੈ।

ਹਾਲਾਂਕਿ ਇਸ ਤੋਂ ਪਹਿਲਾਂ ਵਿਜੇ ਸਾਂਪਲਾ ਨੇ ਇੱਕ ਟਵੀਟ ਕਰਕੇ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ 27 ਨਵੰਬਰ ਨੂੰ ਖੁੱਲ੍ਹਣ ਦਾ ਐਲਾਨ ਕੀਤਾ ਸੀ। ਪਰ ਮੀਡੀਆ ਵਿੱਚ ਖਬਰ ਫੈਲਦਿਆਂ ਹੀ ਵਿਜੇ ਸਾਂਪਲਾ ਆਪਣੇ ਐਲਾਨ ਤੋਂ ਮੁੱਕਰ ਗਏ ਅਤੇ ਉਹਨਾਂ ਨੇ ਇੱਕ ਟਵੀਟ ਕਰ ਕੇ ਲਾਂਘਾ ਨਾ ਖੋਲ੍ਹਣ ਦਾ ਐਲਾਨ ਕੀਤਾ ਹੈ।

ਮੀਡੀਆ ਵਿੱਚ ਛਪੀਆਂ ਖਬਰਾਂ ਮੁਤਾਬਕ ਹੀ ਉਨ੍ਹਾਂ ਨੇ ਲਾਂਘਾ ਖੁੱਲ੍ਹਣ ਦਾ ਟਵੀਟ ਕੀਤਾ ਸੀ ਪਰ ਭਾਰਤੀ ਵਿਦੇਸ਼ ਮੰਤਰਾਲਾ ਨਾਲ ਗੱਲਬਾਤ ਕਰਨ ਤੋਂ ਬਾਅਦ ਪਤਾ ਲੱਗਿਆ ਹੈ ਕਿ 27 ਨਵੰਬਰ ਨੂੰ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦਾ ਇੱਕ ਜਥਾ ਪਾਕਿਸਤਾਨ ਜਾਵੇਗਾ ਅਤੇ ਇੱਕ 1 ਤਰੀਕ ਯਾਨੀ 1 ਦਸੰਬਰ ਨੁੰ ਵਾਪਸ ਆਵੇਗਾ।

ਸਾਂਪਲਾ ਦੇ ਇਸ ਟਵੀਟ ਦਾ ਮਤਲਬ ਇਹੀ ਨਿਕਲਦਾ ਹੈ ਕਿ ਫਿਲਹਾਲ ਕਰਤਾਰਪੁਰ ਕੌਰੀਡੋਰ ਨਹੀਂ ਖੋਲ੍ਹਿਆ ਜਾਵੇਗਾ ਅਤੇ ਨਾ ਹੀ ਅਧਿਕਾਰਕ ਤੌਰ ਤੇ ਅਜਿਹਾ ਕੋਈ ਐਲਾਨ ਕੀਤਾ ਗਿਆ ਹੈ।

ਪੰਜਾਬੀ ਲੋਕ ਚੈਨਲ ਵੱਲੋਂ ਪਹਿਲਾਂ ਨਸ਼ਰ ਕੀਤੀ ਗਈ ਖਬਰ ਵਿੱਚ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਸੀ ਕਿ ਭਾਰਤੀ ਵਿਦੇਸ਼ ਮੰਤਰਾਲਾ ਨੇ ਅਧਿਕਾਰਕ ਤੌਰ ਤੇ ਲਾਂਘਾ ਖੁੱਲਣ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਜਿਸ ਤੋਂ ਕੁੱਝ ਹੀ ਘੰਟਿਆਂ ਬਾਅਦ ਹੁਣ ਸਾਂਪਲਾ ਨੇ ਖੁਦ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ। ਦੱਸ ਦਈਏ ਕਿ ਸ੍ਰੀ ਕਰਤਾਰਪੁਰ ਕੌਰੀਡੋਰ 16 ਮਾਰਚ 2020 ਤੋਂ ਕੋਰੋਨਾ ਮਹਾਂਮਾਰੀ ਕਾਰਨ ਬੰਦ ਪਿਆ ਹੈ।  

Click to comment

Leave a Reply

Your email address will not be published. Required fields are marked *

Most Popular

To Top