ਸ੍ਰੀਲੰਕਾ ਨੂੰ ਹਰਾ ਕੇ ਭਾਰਤ 7ਵੀਂ ਵਾਰ ਬਣਿਆ ਮਹਿਲਾ ਟੀ-20 ਏਸ਼ੀਆ ਚੈਂਪੀਅਨ

 ਸ੍ਰੀਲੰਕਾ ਨੂੰ ਹਰਾ ਕੇ ਭਾਰਤ 7ਵੀਂ ਵਾਰ ਬਣਿਆ ਮਹਿਲਾ ਟੀ-20 ਏਸ਼ੀਆ ਚੈਂਪੀਅਨ

ਟੀ-20 ਮਹਿਲਾ ਏਸ਼ੀਆ ਕੱਪ ਦੇ ਫਾਈਨਲ ‘ਚ ਭਾਰਤ ਨੇ ਸ੍ਰੀਲੰਕਾ ਨੂੰ 8 ਵਿਕਟਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆ ਸ੍ਰੀਲੰਕਾ ਦੀ ਟੀਮ ਨੇ 20 ਓਵਰਾਂ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 65 ਦੌੜਾਂ ਬਣਾਈਆਂ। ਜਵਾਬ ਵਿਚ ਬੱਲੇਬਾਜ਼ੀ ਕਰਦਿਆ ਭਾਰਤੀ ਟੀਮ ਨੇ ਨਿਰਧਾਰਿਤ ਟੀਚਾ 8.3 ਓਵਰਾਂ ‘ਚ 2 ਵਿਕਟਾਂ ਦੇ ਨੁਕਸਾਨ ‘ਤੇ ਹਾਸਲ ਕਰ ਲਿਆ।

Image

ਭਾਰਤ ਵਲੋਂ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ 25 ਗੇਂਦਾਂ ‘ਚ 51 ਦੌੜਾਂ ਬਣਾ ਕੇ ਨਾਬਾਦ ਰਹੀ। ਹਰਮਨਪ੍ਰੀਤ ਨੇ ਇਸ ਮੈਚ ‘ਚ ਕਈ ਰਿਕਾਰਡ ਬਣਾਏ। ਇਹ ਹਰਮਨਪ੍ਰੀਤ ਦਾ 137ਵਾਂ ਟੀ-20 ਮੈਚ ਸੀ। ਉਹ ਮਹਿਲਾ ਟੀ-20 ਵਿੱਚ ਸਭ ਤੋਂ ਵੱਧ ਮੈਚ ਖੇਡਣ ਵਾਲੀ ਖਿਡਾਰਨ ਬਣ ਗਈ ਹੈ। ਉਸ ਨੇ ਨਿਊਜ਼ੀਲੈਂਡ ਦੀ ਸੂਜ਼ੀ ਬੇਟਸ ਨੂੰ ਪਿੱਛੇ ਛੱਡ ਦਿੱਤਾ।

Image

ਸੂਜ਼ੀ ਨੇ 136 ਮੈਚ ਖੇਡੇ ਹਨ। ਉਸ ਤੋਂ ਬਾਅਦ ਇੰਗਲੈਂਡ ਦੀ ਡੇਨੀਅਲ ਯਾਟ ਤੀਜੇ ਸਥਾਨ ‘ਤੇ ਹੈ। ਯਾਚ ਨੇ 135 ਮੈਚ ਖੇਡੇ ਹਨ। ਆਸਟਰੇਲੀਆ ਦੀ ਐਲਿਸਾ ਹੀਲੀ (132 ਮੈਚ) ਚੌਥੇ ਸਥਾਨ ‘ਤੇ ਅਤੇ 127 ਮੈਚਾਂ ਨਾਲ ਵੈਸਟਇੰਡੀਜ਼ ਦੀ ਡਿਆਂਡਰਾ ਡੌਟਿਨ ਪੰਜਵੇਂ ਸਥਾਨ ‘ਤੇ ਹੈ।

Image

ਭਾਰਤ ਨੇ ਸ੍ਰੀਲੰਕਾ ਦੀ ਪਾਰੀ ਨੂੰ 9 ਵਿਕਟਾਂ ਉਪਰ 65 ਦੌੜਾਂ ਉਤੇ ਰੋਕ ਕੇ 8.3 ਓਵਰਾਂ ਵਿਚ ਦੋ ਵਿਕਟਾਂ ਦੇ ਨੁਕਸਾਨ ਉਤੇ 71 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ 25 ਗੇਂਦਾਂ ‘ਤੇ 51 ਦੌੜਾਂ ਬਣਾ ਕੇ ਅਜੇਤੂ ਰਹੀ। ਇਸ ਤੋਂ ਪਹਿਲਾਂ ਭਾਰਤ ਨੇ ਸ੍ਰੀਲੰਕਾ ਦੀ ਪਾਰੀ ਨੂੰ 20 ਓਵਰਾਂ ‘ਚ 9 ਵਿਕਟਾਂ ‘ਤੇ 65 ਦੌੜਾਂ ‘ਤੇ ਹੀ ਰੋਕ ਦਿੱਤਾ।

Leave a Reply

Your email address will not be published.