News

ਸੌਣ ਤੋਂ ਪਹਿਲਾਂ ਪੀਓ ਖਜੂਰ ਵਾਲਾ ਦੁੱਧ, ਹੋਣਗੇ ਅਨੇਕ ਫ਼ਾਇਦੇ

ਰੋਜ਼ਾਨਾ 2 ਖਜੂਰਾਂ ਦੁੱਧ ‘ਚ ਮਿਲਾ ਕੇ ਪੀਣੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਸ ਦੀ ਵਰਤੋਂ ਨਾਲ ਬਲੱਡ ਪ੍ਰੈੱਸ਼ਰ ਕੰਟਰੋਲ ‘ਚ ਰਹਿਣ ਨਾਲ ਇਮਿਊਨਿਟੀ ਵਧਾਉਣ ‘ਚ ਸਹਾਇਤਾ ਕਰਦਾ ਹੈ। ਨਾਲ ਹੀ ਸਰੀਰ ਨਾਲ ਸਬੰਧਤ ਕਈ ਬੀਮਾਰੀਆਂ ਹੋਣ ਦਾ ਖ਼ਤਰਾ ਕਈ ਗੁਣਾ ਘੱਟ ਜਾਂਦਾ ਹੈ। ਆਓ ਜਾਣਦੇ ਹਾਂ ਖਜੂਰ ਵਾਲਾ ਦੁੱਧ ਪੀਣ ਨਾਲ ਸਰੀਰ ਨੂੰ ਕੀ ਫ਼ਾਇਦੇ ਹੁੰਦੇ ਹਨ:

ਸ਼ੂਗਰ ਹੋਣ ਦਾ ਮੁੱਖ ਕਾਰਨ ਸਰੀਰ ‘ਚ ਬਲੱਡ ਸ਼ੂਗਰ ਲੈਵਲ ਦੀ ਮਾਤਰਾ ਵੱਧਣਾ ਹੈ। ਪਰ ਇਸ ਨੂੰ ਕੰਟਰੋਲ ‘ਚ ਰੱਖਣ ਲਈ ਖਜੂਰ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਸ ਨੂੰ ਹਫ਼ਤੇ ‘ਚ 2 ਤੋਂ 3 ਵਾਰ ਖਾਣ ਨਾਲ ਸ਼ੂਗਰ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ।

ਇਸ ਨਾਲ ਹੀ ਇਸ ਦੀ ਵਰਤੋਂ ਕਰਨ ਨਾਲ ਦਿਮਾਗ਼ ਵਧੀਆ ਢੰਗ ਨਾਲ ਕੰਮ ਕਰਦਾ ਹੈ। ਮਾਹਿਰਾਂ ਮੁਤਾਬਕ ਹਰ ਰੋਜ਼ ਦੁੱਧ ਨਾਲ 2 ਖਜੂਰਾਂ ਖਾਣ ਨਾਲ ਦਿਮਾਗ਼ ‘ਚ ਹੋਣ ਵਾਲੀ ਸੋਜ ਨੂੰ ਘੱਟ ਕਰਨ ‘ਚ ਸਹਾਇਤਾ ਮਿਲਦੀ ਹੈ। ਨਾਲ ਹੀ ਦਿਮਾਗ਼ ਦੀਆਂ ਨਾੜਾਂ ਸਹੀ ਤਰੀਕੇ ਨਾਲ ਕੰਮ ਕਰਨ ਨਾਲ ਯਾਦ ਸ਼ਕਤੀ ਤੇਜ਼ ਹੋਣ ‘ਚ ਮਦਦ ਮਿਲਦੀ ਹੈ।

ਇਸ ‘ਚ ਵਿਟਾਮਿਨ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਦੀ ਜ਼ਿਆਦਾ ਮਾਤਰਾ ਬਲੱਡ ਪ੍ਰੈੱਸ਼ਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦੀ ਹੈ। ਇਸੇ ਤਰ੍ਹਾਂ ਜੋ ਲੋਕ ਰੋਜ਼ਾਨਾ ਸੌਣ ਤੋਂ ਪਹਿਲਾਂ ਦੁੱਧ ਨਾਲ 2 ਖਜੂਰ ਖਾਂਦੇ ਹਨ, ਉਨ੍ਹਾਂ ਨੂੰ ਬਲੱਡ ਪ੍ਰੈੱਸ਼ਰ ਵਧਣ ਦਾ ਖ਼ਤਰਾ ਘੱਟ ਰਹਿੰਦਾ ਹੈ। ਰੋਜ਼ਾਨਾ ਖਜੂਰ ਵਾਲੇ ਦੁੱਧ ਦੀ ਵਰਤੋਂ ਕਰਨ ਨਾਲ ਬਲੱਡ ਪ੍ਰੈੱਸ਼ਰ ਕੰਟਰੋਲ ‘ਚ ਰਹਿੰਦਾ ਹੈ।

ਹਰ ਸਾਲ ਲੱਖਾਂ ਲੋਕਾਂ ਦੀ ਇਸ ਦੀ ਲਪੇਟ ‘ਚ ਆਉਣ ਕਾਰਨ ਮੌਤ ਹੋ ਜਾਂਦੀ ਹੈ। ਪਰ ਖਜੂਰ ‘ਚ ਮੌਜੂਦ ਪੌਸ਼ਟਿਕ ਤੱਤ ਦਿਲ ਨੂੰ ਸਿਹਤਮੰਦ ਰੱਖਦੇ ਹਨ ਅਤੇ ਇਸ ਨਾਲ ਜੁੜੀਆਂ ਬੀਮਾਰੀਆਂ ਦੇ ਖ਼ਤਰੇ ਨੂੰ ਕਈ ਗੁਣਾਂ ਘੱਟ ਕਰਦੇ ਹਨ। ਇਸ ‘ਚ ਮੌਜੂਦ ਕੈਰੋਟਿਨੋਇਡਜ਼ ਅਤੇ ਫ਼ੀਨੋਲੈਕਸ ਐਸਿਡ ਦਿਲ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦੇ ਹਨ। ਅਜਿਹੇ ‘ਚ ਇਸ ਨਾਲ ਸਬੰਧਤ ਬੀਮਾਰੀਆਂ ਹੋਣ ਤੋਂ ਬਚਾਅ ਰਹਿੰਦਾ ਹੈ।

ਮਾਹਿਰਾਂ ਮੁਤਾਬਕ ਖਜੂਰ ‘ਚ ਜ਼ਿਆਦਾ ਮਾਤਰਾ ‘ਚ ਫ਼ਾਈਬਰ ਹੋਣ ਨਾਲ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ‘ਚ ਸਹਾਇਤਾ ਕਰਦਾ ਹੈ। ਇਸ ਤਰੀਕੇ ਨਾਲ ਪਾਚਨ ਪ੍ਰਣਾਲੀ ਵਧੀਆ ਕੰਮ ਕਰਦੀ ਹੈ, ਇਹ ਪੇਟ ਨਾਲ ਸਬੰਧਤ ਸਮੱਸਿਆਵਾਂ ਨੂੰ ਦੂਰ ਰੱਖਦੀ ਹੈ। ਅਜਿਹੇ ‘ਚ ਖੁਰਾਕ ‘ਚ ਖਜੂਰਾਂ ਨੂੰ ਸ਼ਾਮਲ ਕਰਨ ਨਾਲ ਫ਼ਾਈਬਰ ਸਹੀ ਅਤੇ ਭਰਪੂਰ ਮਾਤਰਾ ‘ਚ ਮਿਲਦਾ ਹੈ।

ਖਜੂਰ ‘ਚ ਵਿਟਾਮਿਨ, ਫ਼ਾਈਬਰ, ਆਇਰਨ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ‘ਚ ਰੋਜ਼ਾਨਾ ਐਂਟੀ-ਆਕਸੀਡੈਂਟ ਨਾਲ ਭਰੇ ਖਜੂਰ ਦੇ ਦੁੱਧ ਦੀ ਵਰਤੋਂ ਸਰੀਰ ਦੀ ਇਮਿਊਨਿਟੀ ਨੂੰ ਵਧਾਉਂਦਾ ਹੈ। ਇਸ ਤਰ੍ਹਾਂ ਬੀਮਾਰੀਆਂ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ। ਅਜਿਹੇ ‘ਚ ਇਸ ਨੂੰ ਆਪਣੀ ਖ਼ੁਰਾਕ ‘ਚ ਸ਼ਾਮਲ ਕਰਨਾ ਸਭ ਤੋਂ ਵਧੀਆ ਤਰੀਕਾ ਹੈ।

Click to comment

Leave a Reply

Your email address will not be published.

Most Popular

To Top