Uncategorized

ਸੌਂਫ ਤੇ ਮਿਸ਼ਰੀ ਅੱਖਾਂ ਦੀ ਰੌਸ਼ਨੀ ਲਈ ਲਾਹੇਵੰਦ, ਪੇਟ ਨੂੰ ਵੀ ਮਿਲਦੀ ਹੈ ਠੰਡਕ

ਸੌਂਫ ਤੇ ਮਿਸ਼ਰੀ ਮਾਊਥ ਫ੍ਰੇਸ਼ਨਰ ਦੀ ਤਰ੍ਹਾਂ ਕੰਮ ਕਰਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਸੌਂਫ ਤੇ ਮਿਸ਼ਰੀ ਖਾਣ ਨਾਲ ਕਈ ਲਾਭ ਹੁੰਦੇ ਹਨ। ਸੌਂਫ ਤੇ ਮਿਸ਼ਰੀ ਨੂੰ ਇਕੱਠੇ ਖਾਣ ਨਾਲ ਤੁਸੀਂ ਲੰਬੇ ਸਮੇਂ ਤੱਕ ਸਿਹਤਮੰਦ ਰਹੋਗੇ। ਇਸ ‘ਚ ਜ਼ਿੰਕ, ਐਂਟੀ-ਇੰਫਲੇਮੇਟਰੀ, ਐਂਟੀਆਕਸੀਡੈਂਟ, ਕੈਲਸ਼ੀਅਮ, ਪੋਟਾਸ਼ੀਅਮ ਵਰਗੇ ਪੋਸ਼ਕ ਤੱਤ ਹੁੰਦੇ ਹਨ ਜੋ ਤੁਹਾਡੀ ਸਿਹਤ ਨੂੰ ਸੁਧਾਰਦੇ ਹਨ। ਗਰਮੀਆਂ ਵਿੱਚ ਸੌਂਫ ਤੇ ਮਿਸ਼ਰੂੀ ਖਾਣ ਨਾਲ ਪੇਟ ਨੂੰ ਠੰਢਕ ਮਿਲਦੀ ਹੈ।

ਅੱਖਾਂ ਲਈ ਫਾਇਦੇਮੰਦ- ਸੌਂਫ ਤੇ ਮਿਸ਼ਰੀ ਖਾਣ ਨਾਲ ਅੱਖਾਂ ਨੂੰ ਲੰਬੇ ਸਮੇਂ ਤੱਕ ਸਿਹਤਮੰਦ ਰੱਖਿਆ ਜਾ ਸਕਦਾ ਹੈ। ਇਸ ਨਾਲ ਨਜ਼ਰ ਵਿੱਚ ਸੁਧਾਰ ਹੁੰਦਾ ਹੈ। ਜੇਕਰ ਤੁਸੀਂ ਸੌਂਫ ਤੇ ਮਿਸ਼ਰੀ ਨੂੰ ਇਕੱਠੇ ਖਾਂਦੇ ਹੋ, ਤਾਂ ਇਹ ਤੁਹਾਡੀ ਨਜ਼ਰ ਨੂੰ ਸੁਧਾਰੇਗਾ ਤੇ ਹੌਲੀ-ਹੌਲੀ ਇਹ ਤੁਹਾਡੀ ਐਨਕਾਂ ਨੂੰ ਹਟਾਉਣ ਵਿੱਚ ਵੀ ਮਦਦ ਕਰੇਗਾ।

सौंफ के फायदे और नुकसान - Saunf ke fayde, labh, nuksan in Hindi

ਪਾਚਨ ਤੰਤਰ ਮਜ਼ਬੂਤ- ਸੌਂਫ ਅਤੇ ਮਿਸ਼ਰੀ ਖਾਣ ਨਾਲ ਨਾ ਸਿਰਫ ਮੂੰਹ ‘ਚ ਤਾਜ਼ਗੀ ਆਉਂਦੀ ਹੈ, ਸਗੋਂ ਇਹ ਭੋਜਨ ਨੂੰ ਪਚਾਉਣ ‘ਚ ਵੀ ਮਦਦ ਮਿਲਦੀ ਹੈ। ਸੌਂਫ ਵਿੱਚ ਕਈ ਅਜਿਹੇ ਪਾਚਨ ਗੁਣ ਹੁੰਦੇ ਹਨ, ਜਿਸ ਕਾਰਨ ਪਾਚਨ ਕਿਰਿਆ ਤੁਰੰਤ ਐਕਟਿਵ ਹੋ ਜਾਂਦੀ ਹੈ। ਸੌਂਫ ਤੇ ਮਿਸ਼ਰੀ ਖਾਣ ਨਾਲ ਭੋਜਨ ਜਲਦੀ ਪਚ ਜਾਂਦਾ ਹੈ।

ਖਾਂਸੀ ਤੇ ਜ਼ੁਕਾਮ ‘ਚ ਰਾਹਤ- ਜੇ ਤੁਹਾਨੂੰ ਖਾਂਸੀ ਤੇ ਗਲੇ ‘ਚ ਖਰਾਸ਼ ਹੈ ਤਾਂ ਸੌਂਫ ਅਤੇ ਮਿਸ਼ਰੀ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਵਿੱਚ ਮੌਜੂਦ ਔਸ਼ਧੀ ਗੁਣ ਤੁਹਾਨੂੰ ਜ਼ੁਕਾਮ ਤੇ ਖਾਂਸੀ ਤੋਂ ਰਾਹਤ ਦਿਵਾਉਣਗੇ।

ਹੀਮੋਗਲੋਬਿਨ- ਜੇ ਤੁਹਾਡਾ ਹੀਮੋਗਲੋਬਿਨ ਘੱਟ ਹੈ ਤਾਂ ਤੁਸੀਂ ਸੌਂਫ ਤੇ ਮਿਸ਼ਰੀ ਦਾ ਸੇਵਨ ਜ਼ਰੂਰ ਕਰੋ। ਇਸ ਨਾਲ ਸਰੀਰ ‘ਚ ਆਇਰਨ ਦੀ ਕਮੀ ਦੂਰ ਹੁੰਦੀ ਹੈ। ਸੌਂਫ ਤੇ ਮਿਸ਼ਰੀ ਖਾਣ ਨਾਲ ਹੀਮੋਗਲੋਬਿਨ ਦਾ ਪੱਧਰ ਵਧਦਾ ਹੈ ਤੇ ਸਰੀਰ ਵਿੱਚ ਖੂਨ ਦਾ ਪ੍ਰਵਾਹ ਵੀ ਠੀਕ ਹੁੰਦਾ ਹੈ।

ਮੂੰਹ ਲਈ ਫਾਇਦੇਮੰਦ- ਜੇ ਤੁਸੀਂ ਖਾਣੇ ‘ਚ ਕੁਝ ਅਜਿਹਾ ਖਾ ਲਿਆ ਹੈ, ਜਿਸ ਤੋਂ ਬਾਅਦ ਮੂੰਹ ‘ਚੋਂ ਬਦਬੂ ਆਉਂਦੀ ਹੈ ਤਾਂ ਤੁਸੀਂ ਸੌਂਫ ਅਤੇ ਮਿਸ਼ਰੀ ਮਿਲਾ ਕੇ ਖਾ ਸਕਦੇ ਹੋ। ਇਸ ਕਾਰਨ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ। ਸੌਂਫ ਅਤੇ ਮਿਸ਼ਰੀ ਖਾਣ ਨਾਲ ਸਾਹ ਦੀ ਬਦਬੂ ਦੂਰ ਹੁੰਦੀ ਹੈ। ਇਹ ਮੂੰਹ ਦੇ pH ਪੱਧਰ ਨੂੰ ਬਣਾਈ ਰੱਖਣ ਵਿੱਚ ਵੀ ਮਦਦ ਕਰਦਾ ਹੈ ਅਤੇ ਬੈਕਟੀਰੀਆ ਨੂੰ ਵੀ ਦੂਰ ਰੱਖਦਾ ਹੈ।

Click to comment

Leave a Reply

Your email address will not be published.

Most Popular

To Top