ਸੌਂਫ ਤੇ ਮਿਸ਼ਰੀ ਖਾਣ ਨਾਲ ਪਾਚਨ ਤੰਤਰ ਰਹਿੰਦਾ ਹੈ ਮਜ਼ਬੂਤ, ਅੱਖਾਂ ਦੀ ਰੋਸ਼ਨੀ ਲਈ ਵੀ ਲਾਹੇਵੰਦ

 ਸੌਂਫ ਤੇ ਮਿਸ਼ਰੀ ਖਾਣ ਨਾਲ ਪਾਚਨ ਤੰਤਰ ਰਹਿੰਦਾ ਹੈ ਮਜ਼ਬੂਤ, ਅੱਖਾਂ ਦੀ ਰੋਸ਼ਨੀ ਲਈ ਵੀ ਲਾਹੇਵੰਦ

ਸੌਂਫ ਤੇ ਮਿਸ਼ਰੀ ਚੰਗੇ ਮਾਊਥ ਫ੍ਰੇਸ਼ਨਰ ਦੀ ਤਰ੍ਹਾਂ ਕੰਮ ਕਰਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਸੌਂਫ ਤੇ ਮਿਸ਼ਰੀ ਖਾਣ ਨਾਲ ਕਈ ਲਾਭ ਹੁੰਦੇ ਹਨ। ਸੌਂਫ ਤੇ ਮਿਸ਼ਰੀ ਨੂੰ ਇਕੱਠੇ ਖਾਣ ਨਾਲ ਤੁਸੀਂ ਲੰਬੇ ਸਮੇਂ ਤੱਕ ਸਿਹਤਮੰਦ ਰਹੋਗੇ।

10,827 Fennel Seeds Stock Photos, Pictures & Royalty-Free Images - iStock

ਇਸ ‘ਚ ਜ਼ਿੰਕ, ਐਂਟੀ-ਇੰਫਲੇਮੇਟਰੀ, ਐਂਟੀਆਕਸੀਡੈਂਟ, ਕੈਲਸ਼ੀਅਮ, ਪੋਟਾਸ਼ੀਅਮ ਵਰਗੇ ਪੋਸ਼ਕ ਤੱਤ ਹੁੰਦੇ ਹਨ ਜੋ ਤੁਹਾਡੀ ਸਿਹਤ ਨੂੰ ਸੁਧਾਰਦੇ ਹਨ। ਗਰਮੀਆਂ ਵਿੱਚ ਸੌਂਫ ਤੇ ਮਿਸ਼ਰੂੀ ਖਾਣ ਨਾਲ ਪੇਟ ਨੂੰ ਠੰਢਕ ਮਿਲਦੀ ਹੈ। ਇਹ ਦੋਵੇਂ ਚੀਜ਼ਾਂ ਅੱਖਾਂ ਲਈ ਵਰਦਾਨ ਹਨ। ਆਓ ਜਾਣਦੇ ਹਾਂ ਸੌਂਫ ਤੇ ਮਿਸ਼ਰੀ ਨੂੰ ਇਕੱਠੇ ਖਾਣ ਦੇ ਕੀ ਫਾਇਦੇ ਹਨ?

Fennel seeds: Heart health to weight loss; amazing benefits of saunf |  Health - Hindustan Times

ਪਾਚਨ ਤੰਤਰ ਮਜ਼ਬੂਤ

ਸੌਂਫ ਅਤੇ ਮਿਸ਼ਰੀ ਖਾਣ ਨਾਲ ਨਾ ਸਿਰਫ ਮੂੰਹ ‘ਚ ਤਾਜ਼ਗੀ ਆਉਂਦੀ ਹੈ, ਸਗੋਂ ਇਹ ਭੋਜਨ ਨੂੰ ਪਚਾਉਣ ‘ਚ ਵੀ ਮਦਦ ਮਿਲਦੀ ਹੈ। ਸੌਂਫ ਵਿੱਚ ਕਈ ਅਜਿਹੇ ਪਾਚਨ ਗੁਣ ਹੁੰਦੇ ਹਨ, ਜਿਸ ਕਾਰਨ ਪਾਚਨ ਕਿਰਿਆ ਤੁਰੰਤ ਐਕਟਿਵ ਹੋ ਜਾਂਦੀ ਹੈ। ਸੌਂਫ ਤੇ ਮਿਸ਼ਰੀ ਖਾਣ ਨਾਲ ਭੋਜਨ ਜਲਦੀ ਪਚ ਜਾਂਦਾ ਹੈ।

ਹੀਮੋਗਲੋਬਿਨ

ਜੇਕਰ ਤੁਹਾਡਾ ਹੀਮੋਗਲੋਬਿਨ ਘੱਟ ਹੈ ਤਾਂ ਤੁਸੀਂ ਸੌਂਫ ਤੇ ਮਿਸ਼ਰੀ ਦਾ ਸੇਵਨ ਜ਼ਰੂਰ ਕਰੋ। ਇਸ ਨਾਲ ਸਰੀਰ ‘ਚ ਆਇਰਨ ਦੀ ਕਮੀ ਦੂਰ ਹੁੰਦੀ ਹੈ। ਸੌਂਫ ਤੇ ਮਿਸ਼ਰੀ ਖਾਣ ਨਾਲ ਹੀਮੋਗਲੋਬਿਨ ਦਾ ਪੱਧਰ ਵਧਦਾ ਹੈ।

ਅੱਖਾਂ ਲਈ ਲਾਹੇਵੰਦ

ਸੌਂਫ ਤੇ ਮਿਸ਼ਰੀ ਖਾਣ ਨਾਲ ਨਜ਼ਰ ਵਿੱਚ ਸੁਧਾਰ ਹੁੰਦਾ ਹੈ। ਜੇਕਰ ਤੁਸੀਂ ਸੌਂਫ ਤੇ ਮਿਸ਼ਰੀ ਨੂੰ ਇਕੱਠੇ ਖਾਂਦੇ ਹੋ, ਤਾਂ ਇਹ ਤੁਹਾਡੀ ਨਜ਼ਰ ਨੂੰ ਸੁਧਾਰੇਗਾ ਤੇ ਹੌਲੀ-ਹੌਲੀ ਇਹ ਤੁਹਾਡੀ ਐਨਕਾਂ ਨੂੰ ਹਟਾਉਣ ਵਿੱਚ ਵੀ ਮਦਦ ਕਰੇਗਾ।

ਖਾਂਸੀ ਅਤੇ ਜ਼ੁਕਾਮ ਤੋਂ ਰਾਹਤ

ਜੇ ਤੁਹਾਨੂੰ ਖਾਂਸੀ ਤੇ ਗਲੇ ‘ਚ ਖਰਾਸ਼ ਹੈ ਤਾਂ ਸੌਂਫ ਅਤੇ ਮਿਸ਼ਰੀ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਵਿੱਚ ਮੌਜੂਦ ਔਸ਼ਧੀ ਗੁਣ ਤੁਹਾਨੂੰ ਜ਼ੁਕਾਮ ਤੇ ਖਾਂਸੀ ਤੋਂ ਛੁਟਕਾਰਾ ਦਿਵਾਉਣਗੇ

Leave a Reply

Your email address will not be published.