News

ਸੋਸ਼ਲ ਮੀਡੀਆ ’ਤੇ ਪੰਜਾਬ ਬੀਜੇਪੀ ਨੇ ਪਾਈ ਹਾਰਪ ਫਾਰਮਰ ਦੀ ਫੋਟੋ, ਹਾਰਪ ਫਾਰਮਰ ਨੇ ਦਿੱਤਾ ਕਰਾਰਾ ਜਵਾਬ

ਹਾਰਪ ਫਾਰਮਰ ਨੇ ਵੀ ਭਾਰਤੀ ਜਨਤਾ ਪਾਰਟੀ ਦੇ ਅੱਜ-ਕੱਲ੍ਹ ਮਾੜੇ ਦਿਨ ਚੱਲਦੇ ਨਜ਼ਰ ਆ ਰਹੇ ਹਨ। ਇੱਕ ਪਾਸੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਲੀਡਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਕਈ ਭਾਜਪਾ ਲੀਡਰ ਪਾਰਟੀ ਨੂੰ ਅਲਵਿਦਾ ਆਖ ਰਹੇ ਹਨ, ਉੱਥੇ ਹੀ ਹੁਣ ਭਾਜਪਾ ਦੀ ਹਰ ਚਾਲ ਵੀ ਪੁੱਠੀ ਪੈ ਰਹੀ ਹੈ।

Protester Calls Out BJP for Using His Photo to Promote Farm Laws

ਬੀਜੇਪੀ ਪੰਜਾਬ ਵੱਲੋਂ ਆਪਣੇ ਆਫ਼ੀਸ਼ੀਅਲ ਫੇਸਬੁੱਕ ਪੇਜ ‘ਤੇ ਖੇਤੀ ਕਾਨੂੰਨਾਂ ਦੇ ਹੱਕ ‘ਚ ਪੋਸਟ ਪਾਈ ਗਈ ਹੈ ਜਿਸ ਵਿੱਚ ਪੰਜਾਬ ਦੇ ਨਾਮਵਰ ਫ਼ੋਟੋਗ੍ਰਾਫ਼ਰ ਅਦਾਕਾਰ ਹਾਰਪ ਫਾਰਮਰ ਦੀ ਫੋਟੋ ਲਾਈ ਗਈ ਹੈ ਅਤੇ ਨਾਲ ਹੀ ਲਿਖਿਆ ਗਿਆ ਕਿ ”ਇਸ ਸਾਉਣੀ ਦੇ ਸੀਜ਼ਨ ‘ਚ ਐਮਐਸਪੀ ਤੇ ਫ਼ਸਲਾਂ ਦੀ ਖ਼ਰੀਦ ਜਾਰੀ ਹੈ ਪਰ ਕੁਝ ਤਾਕਤਾਂ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਹਨ।

ਉੱਥੇ ਹੀ ਇਸ ਬਾਰੇ ਹਾਰਪ ਫਾਰਮਰ ਯਾਨੀ ਕਿ ਹਰਪ੍ਰੀਤ ਸਿੰਘ ਨੇ ਭਾਜਪਾ ਨੂੰ ਰੱਜ ਕੇ ਲਾਹਨਤਾਂ ਪਾਈਆਂ ਅਤੇ ਨਾਲ ਉਹਨਾਂ ਸਪਸ਼ਟ ਕੀਤਾ ਕਿ ਉਸ ਦੀ ਤਸਵੀਰ ਨੂੰ ਬਿਨਾਂ ਪੁੱਛੇ ਵਰਤਿਆ ਗਿਆ ਜਦਕਿ ਉਹ ਇਸ ਵੇਲੇ ਕਿਸਾਨ ਅੰਦੋਲਨ ‘ਚ ਸਿੰਘੂ ਮੋਰਚੇ ‘ਤੇ ਬੈਠੇ ਹਨ।

ਹਾਰਪ ਫਾਰਮਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਾਂਗਰਸ ਅਤੇ ਹੋਰ ਕਈ ਕੰਪਨੀਆਂ ਵੱਲੋਂ ਖ਼ੁਸ਼ਹਾਲ ਕਿਸਾਨ ਦਿਖਾਉਣ ਲਈ ਉਨ੍ਹਾਂ ਦੀ ਫ਼ੋਟੋ ਵਰਤੀ ਜਾ ਚੁੱਕੀ ਹੈ ਅਤੇ ਹੁਣ ਬੀਜੇਪੀ ਪੰਜਾਬ ਵੱਲੋਂ ਆਪਣੇ ਕਾਨੂੰਨਾਂ ਨੂੰ ਸਹੀ ਸਾਬਿਤ ਕਰਨ ਲਈ ਉਹਨਾਂ ਦੀ ਫੋਟੋ ਆਪਣੇ ਫੇਸਬੁੱਕ ਪੇਜ਼ ‘ਤੇ ਪਾਈ ਹੈ ਜਿਸ ਖਿਲਾਫ਼ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ।

ਦੱਸ ਦੇਈਏ ਕਿ ਲੱਖਾਂ ਕਿਸਾਬਨ ਦਿੱਲੀ ਦੇ ਬਾਰਡਰਾਂ ‘ਤੇ ਡੱਟੇ ਹੋਏ ਹਨ। ਉਹਨਾਂ ਵੱਲੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਉੱਥੇ ਹੀ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੇ ਫਾਇਦੇ ਗਿਣਾਏ ਜਾ ਰਹੇ ਨੇ ਅਤੇ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਦੀ ਇੰਨਾਂ ਕਾਨੂੰਨਾਂ ਨਾਲ ਆਮਦਨ ਦੁੱਗਣੀ ਹੋਵੇਗੀ। ਪਰ ਕਿਸਾਨ ਲਗਾਤਾਰ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਗੱਲ ਆਖ ਰਹੇ ਹਨ।

Click to comment

Leave a Reply

Your email address will not be published. Required fields are marked *

Most Popular

To Top