News

ਸੋਸ਼ਲ ਮੀਡੀਆ ’ਤੇ ਨਵਜੋਤ ਸਿੱਧੂ ਨੇ ਬਾਦਲਾਂ ਖਿਲਾਫ਼ ਕਹੀ ਵੱਡੀ ਗੱਲ

ਬੇਅਦਬੀ ਗੋਲੀਕਾਂਡ ਦੀ ਐਸਆਈਟੀ ’ਤੇ ਹਾਈਕੋਰਟ ਦੇ ਫ਼ੈਸਲੇ ਮਗਰੋਂ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਬੇਅਦਬੀ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਪੋਸਟ ਅਪਲੋਡ ਕੀਤੀ ਹੈ। ਉਹਨਾਂ ਸੋਸ਼ਲ ਮੀਡੀਆ ’ਤੇ ਬੋਲਦਿਆਂ ਕਿਹਾ ਕਿ, “ਅਦਾਲਤੀ ਨਿਰਣੇ ਦਾ ਅਰਥ ਇਹ ਨਹੀਂ ਕਿ ਬਾਦਲਾਂ ਵਿਰੁੱਧ ਕੋਈ ਸਬੂਤ ਨਹੀਂ ਹੈ। ਇਸ ਦਾ ਮਤਲਬ ਕੇਵਲ ਇੰਨਾ ਹੈ ਕਿ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ, ਕਿਉਂ ?…

SAD chief Sukhbir Badal faces public wrath in Punjab's Jalalabad

ਇਹ ਰਾਹਤ ਬਾਦਲਾਂ ਲਈ ਸਿਰਫ਼ ਉਦੋਂ ਤੱਕ ਹੀ ਹੈ ਜਦ ਤੱਕ ਇੱਕ ਨਿਰਪੱਖ ਜਾਂਚ ਇਨ੍ਹਾਂ ਨੂੰ ਬਣਦੀ ਸਜ਼ਾ ਤੱਕ ਨਹੀਂ ਲੈ ਜਾਂਦੀ…ਅਜੇ ਖ਼ਲਾਸੀ ਨਹੀਂ ਹੋਈ, ਸਿਰਫ਼ ਕੁੱਝ ਸਮਾਂ ਹੋਰ ਮਿਲਿਆ ਹੈ ਬਸ … ਆਓ ਇਨਸਾਫ਼ ਖ਼ਾਤਰ ਲੜੀਏ!!” ਹਾਈਕੋਰਟ ਦੇ ਜਸਟਿਸ ਰਾਜਬੀਰ ਸ਼ੇਖਾਵਤ ਦੇ 90 ਸਫ਼ਿਆਂ ਦੇ ਹੁਕਮਾਂ ਵਿੱਚ ਐਸਆਈਟੀ ਦੇ ਪ੍ਰਮੁੱਖ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਮ ਕੇ ਖਿਚਾਈ ਕੀਤੀ ਸੀ।

ਹੁਕਮਾਂ ਵਿਚ ਸਾਫ ਕਿਹਾ ਗਿਆ ਕਿ ਉਕਤ ਐੱਸ.ਆਈ.ਟੀ. ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਅਕਸ ਨੂੰ ਧੁੰਦਲਾ ਕਰ ਕੇ ਵਿਧਾਨ ਸਭਾ ਚੋਣਾਂ ਵਿਚ ਇਕ ਰਾਜਨੀਤਕ ਪਾਰਟੀ ਨੂੰ ਲਾਭ ਪਹੁੰਚਾਉਣ ਦਾ ਕੰਮ ਕੀਤਾ ਅਤੇ ਚੋਣਾਂ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦਾ ਨਾਮ ਚਾਰਜਸ਼ੀਟ ਤੋਂ ਬਹਾਰ ਕਰ ਦਿੱਤਾ ਗਿਆ ਜੋ ਕਿ ਸਾਜ਼ਿਸ਼ ਵੱਲ ਇਸ਼ਾਰਾ ਕਰਦਾ ਹੈ।

ਕੋਰਟ ਨੇ ਪਟੀਸ਼ਨਰ ਅਤੇ ਕੋਟਕਪੂਰਾ ਗੋਲੀਕਾਂਡ ਦੇ ਸ਼ਿਕਾਇਤਕਰਤਾ ਇੰਸਪੈਕਟਰ ਗੁਰਦੀਪ ਸਿੰਘ ਨੂੰ ਬਾਅਦ ਵਿਚ ਸਾਲ 2018 ਵਿਚ ਦਰਜ ਐੱਫ.ਆਈ.ਆਰ. ਵਿਚ ਮੁਲਜ਼ਮ ਬਣਾ ਕੇ ਦਿਖਾਏ ਜਾਣ ਨੂੰ ਵੀ ਹੈਰਾਨੀ ਭਰਿਆ ਦੱਸਿਆ ਅਤੇ ਸਵਾਲ ਕੀਤਾ ਕਿ ਜੇ ਪਟੀਸ਼ਨਰ ਗੋਲੀਬਾਰੀ ਦਾ ਜ਼ਿੰਮੇਵਾਰ ਸੀ ਤਾਂ ਉਸ ਨੂੰ ਗੋਲੀ ਚਲਾਉਣ ਦੇ ਹੁਕਮ ਦੇਣ ਵਾਲੇ ਐੱਸ.ਡੀ.ਐੱਮ. ਨੂੰ ਮੁਲਜ਼ਮ ਕਿਉਂ ਨਹੀਂ ਬਣਾਇਆ ਗਿਆ।

ਸਾਲ 2015 ਵਿੱਚ ਜਦੋਂ ਇਕ ਧਰਮ ਵਿਸ਼ੇਸ਼ ਦੇ ਲੋਕ ਕੋਟਕਪੂਰਾ ਦੀਆਂ ਸੜਕਾਂ ’ਤੇ ਪ੍ਰਦਰਸ਼ਨ ਕਰ ਕੇ ਵਾਹਨ ਸਾੜ ਰਹੇ ਸਨ, ਸੰਪੱਤੀ ਨੂੰ ਵੀ ਨੁਕਸਾਨ ਪਹੁੰਚਾਇਆ ਜਾ ਰਿਹਾ ਸੀ ਅਤੇ ਪੁਲਿਸ ਦੇ ਹਥਿਆਰ ਖੋਹ ਰਹੇ ਸਨ ਅਤੇ ਉਸ ਸਮੇਂ ਐਸਡੀਐਮ ਅਤੇ  ਕਈ ਵੱਡੇ ਪੁਲਿਸ ਅਧਿਕਾਰੀ ਮੌਕੇ ’ਤੇ ਸਨ ਖੇਤਰ ਦੇ ਐਸਐਚਓ ਗੁਰਦੀਪ ਸਿੰਘ ਨੇ ਮੌਕੇ ’ਤੇ ਐਸਡੀਐਮ ਵੱਲੋਂ ਤਿੰਨ ਵਾਰ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਬਲ ਪ੍ਰਯੋਗ ਦੀ ਆਗਿਆ ਲਈ ਸੀ।

ਲੋਕਾਂ ’ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਅਤੇ ਹੰਝੂ ਗੈਸ ਨਾਲ ਵੀ ਹਮਲਾ ਕੀਤਾ ਗਿਆ ਸੀ। ਦਸਤਾਵੇਜ਼ ਕੋਰਟ ਰਿਕਾਰਡ ਵਿੱਚ ਕੁੰਵਰ ਵਿਜੈ ਪ੍ਰਤਾਪ ਨੇ ਰਿਪੋਰਟ ਵਿੱਚ ਕਿਹਾ ਕਿ ਪੁਲਿਸ ਨੇ ਸ਼ਾਂਤੀ ਨਾਲ ਪਾਠ ਕਰ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ।    

Click to comment

Leave a Reply

Your email address will not be published. Required fields are marked *

Most Popular

To Top