ਸੋਸ਼ਲ ਮੀਡੀਆ ’ਤੇ ਹਥਿਆਰਾਂ ਦੀ ਆਨਲਾਈਨ ਤਸਕਰੀ, ਇੰਝ ਹੋ ਰਿਹਾ ਕਾਲਾ ਕਾਰੋਬਾਰ

 ਸੋਸ਼ਲ ਮੀਡੀਆ ’ਤੇ ਹਥਿਆਰਾਂ ਦੀ ਆਨਲਾਈਨ ਤਸਕਰੀ, ਇੰਝ ਹੋ ਰਿਹਾ ਕਾਲਾ ਕਾਰੋਬਾਰ

ਪੰਜਾਬ ਵਿੱਚ ਨਜਾਇਜ਼ ਹਥਿਆਰਾਂ ਦੀ ਤਸਕਰੀ ਦਾ ਕਾਰੋਬਾਰ ਵੀ ਧੜੱਲੇ ਨਾਲ ਚੱਲ ਰਿਹਾ ਹੈ। ਸਿੱਧੂ ਮੂਸੇਵਾਲਾ ਮਾਮਲੇ ਦੇ ਮਾਸਟਰਮਾਈਂਡ ਲਾਰੈਂਸ ਬਿਸ਼ਨੋਈ ਦੀ ਤਸਵੀਰ ਲਗਾ ਕੇ ਇੱਕ ਪੇਜ਼ ਵੀ ਸੋਪੂ ਦਾ ਸੋਸ਼ਲ ਮੀਡੀਆ ਤੇ ਚਰਚਾ ਵਿੱਚ ਛਾਇਆ ਹੋਇਆ ਹੈ। ਇਸ ਪੇਜ਼ ਰਾਹੀਂ ਸ਼ਰੇਆਮ ਨਜਾਇਜ਼ ਹਥਿਆਰਾਂ ਦੀ ਆਨਲਾਈਨ ਤਸਕਰੀ ਹੋ ਰਹੀ ਹੈ।

PunjabKesari

ਦੂਜੇ ਪਾਸੇ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲਾ ਸਾਈਬਰ ਆਈਟੀ ਸੈਲ ਵੀ ਇਸ ਨੂੰ ਨਜ਼ਰ-ਅੰਦਾਜ ਕਰੀ ਬੈਠਾ ਹੈ। ਇਸ ਪੇਜ ’ਤੇ ਨਜਾਇਜ਼ ਹਥਿਆਰਾਂ ਦੇ ਤਸਕਰ ਸ਼ਰੇਆਮ ਲਿਖ ਰਹੇ ਹਨ ਕਿ ਜੇ ਕਿਸੇ ਵਿਕਤੀ ਨੂੰ ਹਥਿਆਰ ਚਾਹੀਦੇ ਹਨ ਤਾਂ ਉਹ ਇਨਬਾਕਸ ਵਿਚ ਸੰਦੇਸ਼ ਭੇਜੇ। ਉਥੇ ਇਹ ਵੀ ਲਿਖਿਆ ਜਾ ਰਿਹਾ ਹੈ ਕਿ ਜਿਹੜੇ ਨੌਜਵਾਨ ਉਨ੍ਹਾਂ ਨਾਲ ਹਥਿਆਰਾਂ ਦੀ ਤਸਕਰੀ ਦਾ ਕੰਮ ਕਰਨਾ ਚਾਹੁੰਦੇ ਹਨ, ਉਹ ਵੀ ਮੈਸੇਜ ਕਰ ਸਕਦੇ ਹਨ।

PunjabKesari

ਦੱਸ ਦਈਏ ਕਿ ਲਾਰੈਂਸ ਗੈਂਗ ਦੇ ਗੁਰਗੇ ਸੋਨੂੰ ਕਾਨਪੁਰ ਨਾਜਾਇਜ਼ ਹਥਿਆਰਾਂ ਦੀ ਤਸਕਰੀ ਵਿਚ ਪੂਰਾ ਸਰਗਰਮ ਚੱਲ ਰਿਹਾ ਹੈ। ਬਦਮਾਸ਼ ਲਗਾਤਾਰ ਸੋਸ਼ਲ ਮੀਡੀਆ ਪੇਜ ’ਤੇ ਪੋਸਟ ਪਾ ਰਿਹਾ ਹੈ ਕਿ ਹਥਿਆਰਾਂ ਦੀ ਡਿਲੀਵਰੀ ਲੈਣ ਲਈ ਉਸ ਨਾਲ ਕੋਈ ਵੀ ਸੰਪਰਕ ਕਰ ਸਕਦਾ ਹੈ। ਇਥੇ ਹੀ ਬਸ ਨਹੀਂ ਗੈਂਗਸਟਰਾਂ ਨੇ ਸ਼ਰੇਆਮ ਵਟਸੈਅਪ ਨੰਬਰ ਵੀ ਜਾਰੀ ਕੀਤੇ ਹਨ। ਇਸ ਤਰ੍ਹਾਂ ਸ਼ਰੇਆਮ ਪੋਸਟਾਂ ਪਾ ਕੇ ਹਥਿਆਰਾਂ ਦੀ ਤਸਕਰੀ ਲਈ ਨੌਜਵਾਨਾਂ ਨੂੰ ਉਕਸਾ ਕੇ ਕੁਰਾਹੇ ਪਾਉਣ ਦੀ ਕੋਸ਼ਿਸ਼ ਕਰਨਾ ਚਿੰਤਾ ਦਾ ਵਿਸ਼ਾ ਤਾਂ ਹੈ ਹੀ, ਇਸ ਦੇ ਨਾਲ ਹੀ ਇਹ ਸੁਰੱਖਿਆ ਏਜੰਸੀਆਂ ਲਈ ਵੀ ਵੱਡੀ ਚੁਣੌਤੀ ਹੈ।

Leave a Reply

Your email address will not be published.