News

ਸੋਮਵਾਰ ਨੂੰ ਖੁੱਲ੍ਹਣਗੇ ਪੰਜਾਬ ਯੂਨੀਵਰਸਿਟੀ ਦੇ ਮੁੱਖ ਦਫ਼ਤਰ, ਤਿਆਰੀਆਂ ਜ਼ੀਰੋ!

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਤੋਂ ਬਾਅਦ ਪ੍ਰਸ਼ਾਸਨਿਕ ਬਲਾਕ ਸਮੇਤ ਕਈ ਦਫ਼ਤਰਾਂ ਨੂੰ ਬੰਦ ਕੀਤਾ ਗਿਆ ਸੀ। ਹੁਣ ਇਹ ਸੋਮਵਾਰ ਨੂੰ ਖੁੱਲ੍ਹਣ ਵਾਲੇ ਹਨ। ਇਹਨਾਂ ਵਿੱਚੋਂ ਡੀਨ ਯੂਨੀਵਰਸਿਟੀ ਇੰਸਟ੍ਰਕਸ਼ਨ ਆਫ਼ਿਸ ਵੀ ਸ਼ਾਮਲ ਹਨ।

ਡੀਯੂਆਈ ਆਫ਼ਿਸ ਬੰਦ ਹੋਣ ਕਾਰਨ ਦਾਖਲੇ ਤੇ ਵੀ ਅਸਰ ਪਿਆ ਹੈ। ਬੀਤੇ ਬੁੱਧਵਾਰ ਨੂੰ ਡੀਯੂਆਈ ਆਫ਼ਿਸ ਅਤੇ ਪ੍ਰਸ਼ਾਸਨਿਕ ਬਲਾਕ ਵਿਚ ਬਣੀਆਂ ਵਿਭਿੰਨ ਬ੍ਰਾਂਚਾਂ ਵਿਚ ਕੋਵਿਡ-19 ਕੇਸ ਆਏ ਸਨ। ਸੋਮਵਾਰ ਨੂੰ ਇਹ ਸਾਰੇ ਆਫ਼ਿਸ ਤਾਂ ਖੁੱਲ੍ਹ ਜਾਣਗੇ ਪਰ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਪੀਯੂ ਵਿਚ ਨਿਯਮਾਂ ਨੂੰ ਲੈ ਕੇ ਸਖ਼ਤੀ ਕਿਉਂ ਨਹੀਂ ਹੋ ਰਹੀ?

ਕਰਮਚਾਰੀ, ਵਿਦਿਆਰਥੀਆਂ ਸਮੇਤ ਹਰ ਇਕ ਵਿਅਕਤੀ ਐਮਐਚਏ ਦੀਆਂ ਗਾਈਡਲਾਈਨਜ਼ ਦੀਆਂ ਧੱਜੀਆਂ ਉੱਡਾ ਰਹੇ ਹਨ ਅਤੇ ਪੀਯੂ ਅਧਿਕਾਰੀ ਅੱਖਾਂ ਤੇ ਪੱਟੀ ਬੰਨ੍ਹੀ ਬੈਠੇ ਹਨ। ਕੈਂਪਸ ਵਿਚ ਆਏ ਸ਼ੁਰੂਆਤੀ ਕੋਰੋਨਾ ਕੇਸਾਂ ਤੋਂ ਬਾਅਦ ਵੀ ਪੀਯੂ ਪ੍ਰਸ਼ਾਸਨ ਨੇ ਸਬਕ ਨਹੀਂ ਲਿਆ ਸੀ। ਉਸ ਤੋਂ ਬਾਅਦ ਵੀ ਕੈਂਪਸ ਵਿਚ ਬਾਹਰੀ ਲੋਕਾਂ ਦਾ ਆਉਣਾ ਜਾਣਾ ਲੱਗਿਆ ਹੋਇਆ ਹੈ।

ਇਸ ਦੇ ਨਾਲ ਹੀ ਵਿਦਿਆਰਥੀਆਂ ਦਾ ਵੀ ਧਰਨਾ ਚਲਦਾ ਰਿਹਾ ਜਿਸ ਤੋਂ ਬਾਅਦ ਇਹ ਕੋਰੋਨਾ ਕੇਸ ਆਏ। ਕੈਂਪਸ ਵਿਚ ਐਸਓਪੀ ਦਾ ਵੀ ਪਾਲਣ ਨਹੀਂ ਹੋ ਰਿਹਾ। ਪੀਯੂ ਅਥਾਰਿਟੀ ਨੇ 33 ਫ਼ੀਸਦ ਸਟਾਫ ਦੇ ਨਾਲ ਕੰਮ ਕਰਨ ਲਈ ਐਸਓਪੀ ਵਿਚ ਜ਼ਿਕਰ ਕੀਤਾ ਹੋਇਆ ਸੀ। ਪਰ ਪ੍ਰਸ਼ਾਸਨਿਕ ਬਲਾਕ ਵਿਚ ਕਈ ਬ੍ਰਾਂਚ ਅਜਿਹੀਆਂ ਹਨ ਜਿੱਥੇ 50 ਫ਼ੀਸਦ ਤੋਂ ਜ਼ਿਆਦਾ ਕਰਮਚਾਰੀ ਆ ਰਹੇ ਹਨ।  

Click to comment

Leave a Reply

Your email address will not be published.

Most Popular

To Top