News

ਸੋਨੇ ਦੇ ਸਰਾਫਾ ਬਾਜ਼ਾਰ ਵਿਚ 5 ਦਿਨਾਂ ’ਚ 2044 ਰੁਪਏ ਦੀ ਆਈ ਗਿਰਾਵਟ

ਬਜਟ ਤੋਂ ਬਾਅਦ ਲਗਾਤਾਰ ਸੋਨੇ ਦੀ ਕੀਮਤ ਡਿੱਗੀ ਹੈ। ਇਕ ਪਾਸੇ ਐਮਸੀਐਕਸ ਤੇ ਜਿੱਥੇ ਸੋਨਾ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ ਹੈ। ਉੱਥੇ ਹੀ ਦੇਸ਼ ਦੇ ਸਰਫਰਾ ਬਜ਼ਾਰਾਂ ਵਿੱਚ ਹਾਜ਼ਰ ਸੋਨੇ ਤੇ ਸੋਨੇ ਨਾਲ ਬਣੇ ਗਹਿਣਿਆਂ ਦੀ ਕੀਮਤਾਂ ਵਿੱਚ ਗਿਰਾਵਟ ਆਈ ਹੈ। ਅੱਜ ਯਾਨੀ ਸ਼ੁੱਕਰਵਾਰ ਨੂੰ ਵੀ ਸਰਫਰਾ ਬਜ਼ਾਰਾਂ ਵਿੱਚ ਸੋਨਾ ਸਸਤਾ ਹੋਇਆ ਹੈ। ਦੱਸ ਦਈਏ ਕਿ ਜਦੋਂ ਤੋਂ ਬਜਟ ਵਿੱਚ ਮੋਦੀ ਸਰਕਾਰ ਨੇ ਸੋਨੇ-ਚਾਂਦੀ ਤੇ ਕਸਟਮ ਡਿਊਟੀ ਘਟਾਉਣ ਦਾ ਐਲਾਨ ਕੀਤਾ ਹੈ ਉਦੋਂ ਤੋਂ ਹੀ ਸੋਨੇ ਦੀ ਚਮਕ ਫਿਕੀ ਪੈਣ ਲੱਗੀ ਹੈ।

Image result for gold jewellery

ਅੱਜ 24 ਕੈਰੇਟ ਸੋਨਾ 422 ਰੁਪਏ ਪ੍ਰਤੀ 10 ਗ੍ਰਾਮ ਸਸਤਾ ਹੋ ਗਿਆ। ਉੱਥੇ ਹੀ ਚਾਂਦੀ ਦੇ ਰੇਟ ਵਿੱਚ ਥੋੜੀ ਤੇਜ਼ੀ ਦੇਖੀ ਗਈ ਹੈ। ਚਾਂਦੀ 193 ਰੁਪਏ ਪ੍ਰਤੀ ਕਿਲੋ ਦੀ ਤੇਜ਼ੀ ਨਾਲ 67015 ਰੁਪਏ ਪਹੁੰਚ ਗਈ। ਬਜਟ ਤੋਂ ਲੈ ਕੇ ਹੁਣ ਤਕ ਸੋਨਾ 2044 ਰੁਪਏ ਤਕ ਸਸਤਾ ਹੋ ਚੁੱਕਾ ਹੈ ਜਦਕਿ ਪਿਛਲੇ ਪੰਜ ਦਿਨਾਂ ਵਿੱਚ ਚਾਂਦੀ 2518 ਰੁਪਏ ਕਮਜ਼ੋਰ ਹੋ ਚੁੱਕੀ ਹੈ। ਇਕ ਫਰਵਰੀ ਨੂੰ ਪੇਸ਼ ਬਜਟ ਤੋਂ ਪਹਿਲਾਂ 29 ਜਨਵਰੀ ਨੂੰ ਸੋਨਾ 49393 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ 69726 ਰੁਪਏ ਪ੍ਰਤਾ ਕਿਲੋ ਤੇ ਸਥਿਰ ਹੋ ਗਈ ਹੈ।  

Click to comment

Leave a Reply

Your email address will not be published. Required fields are marked *

Most Popular

To Top