News

ਸੋਨੇ ਦੀ ਕੀਮਤ ’ਚ ਆਈ ਭਾਰੀ ਗਿਰਾਵਟ, ਦੇਖੋ ਨਵੀਆਂ ਕੀਮਤਾਂ

ਪਿਛਲੇ ਹਫ਼ਤੇ ਹੋਈ ਭਾਰੀ ਗਿਰਾਵਟ ਤੋਂ ਬਾਅਦ, ਭਾਰਤੀ ਬਾਜ਼ਾਰਾਂ ਵਿੱਚ ਅੱਜ ਸੋਨੇ ਤੇ ਚਾਂਦੀ ਦੀ ਕੀਮਤ ਵਿੱਚ ਤੇਜ਼ੀ ਦਰਜ ਕੀਤੀ ਗਈ ਹੈ। ਐਮਸੀਐਕਸ ਤੇ ਸੋਨਾ ਤੇਜ਼ ਹੈ। ਅੱਜ ਸੋਨਾ 0.6 ਪ੍ਰਤੀਸ਼ਤ ਦੇ ਵਾਧੇ ਨਾਲ 47004 ਪ੍ਰਤੀ 10 ਗ੍ਰਾਮ ਤੇ ਹੈ। ਜੇ ਚਾਂਦੀ ਦੀ ਗੱਲ ਕਰੀਏ ਤਾਂ ਚਾਂਦੀ 0.6 ਪ੍ਰਤੀਸ਼ਤ ਦੇ ਵਾਧੇ ਨਾਲ 68,789 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।

Budget 2021: Cut customs duty on gold to 4%, withdraw tax at source, urges  gems & jewellery industry

ਅੰਤਰਰਾਸ਼ਟਰੀ ਮਾਰਕਿਟ ਵਿੱਚ ਸਪਾਟ ਸੋਨਾ 1,770.66 ਡਾਲਰ ਪ੍ਰਤੀ ਔਂਸ ਤੇ ਕਾਰੋਬਾਰ ਕਰ ਰਿਹਾ ਸੀ ਜਦਕਿ ਚਾਂਦੀ 25.90 ਡਾਲਰ ਪ੍ਰਤੀ ਔਂਸ ਤੇ ਸਥਿਰ ਰਹੀ।

ਅੱਜ ਮਲਟੀ ਕਮੋਡਿਟੀ ਐਕਸਚੇਂਜ ਤੇ ਜੂਨ ਫਿਊਚਰਜ਼ ਸੋਨੇ ਦੀ ਕੀਮਤ 270 ਰੁਪਏ ਦੇ ਵਾਧੇ ਨਾਲ 47,007 ਰੁਪਏ ਪ੍ਰਤੀ 10 ਗ੍ਰਾਮ ਤੇ ਕਾਰੋਬਾਰ ਕਰ ਰਿਹਾ ਹੈ। ਸਿਲਵਰ ਪ੍ਰਾਈਸ-ਐਮਸੀਐਕਸ ਤੇ ਸਿਲਵਰ ਫਿਊਚਰ 401 ਰੁਪਏ ਦੀ ਤੇਜ਼ੀ ਨਾਲ 67,925 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਕਾਰੋਬਾਰ ਕਰ ਰਿਹਾ ਹੈ।

Click to comment

Leave a Reply

Your email address will not be published. Required fields are marked *

Most Popular

To Top