Business

ਸੋਨੇ-ਚਾਂਦੀ ਦੀਆਂ ਫਿਰ ਵਧੀਆਂ ਕੀਮਤਾਂ

ਸੋਨੇ ਚਾਂਦੀ ਦੀ ਕੀਮਤ ਵਿੱਚ ਫਿਰ ਵਾਧਾ ਹੋਇਆ ਹੈ। ਡਿਲਵਰੀ ਫਿਊਚਰਜ਼ ਸੋਨਾ 0.40% ਦੀ ਤੇਜ਼ੀ ਨਾਲ 45,530 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ’ਤੇ ਕਾਰੋਬਾਰ ਕਰ ਰਿਹਾ ਸੀ। ਮਈ ਡਿਲਵਰੀ ਵਾਲੀ ਫਿਊਚਰ ਚਾਂਦੀ 0.68% ਦੀ ਤੇਜ਼ੀ ਨਾਲ 65,003 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ।

Silver jewellery to fetch gold returns for investors

ਪਿਛਲੇ ਸੈਸ਼ਨ ਵਿੱਚ ਸੋਨੇ ਅਤੇ ਚਾਂਦੀ ਵਿੱਚ ਕ੍ਰਮਵਾਰ 0.15% ਅਤੇ 0.9% ਦੀ ਗਿਰਾਵਟ ਦਰਜ ਕੀਤੀ ਗਈ ਹੈ। ਪਿਛਲੇ ਇਕ ਮਹੀਨੇ ਤੋਂ ਸੋਨਾ 45,700 ਤੋਂ 44,100 ਰੁਪਏ ਦੇ ਵਿਚਾਲੇ ਕਾਰੋਬਾਰ ਕਰ ਰਿਹਾ ਹੈ। ਅੱਜ ਦਿੱਲੀ ਸਰਾਫਾ ਬਜ਼ਾਰ ਵਿੱਚ ਸੋਨੇ ਦੀ ਕੀਮਤ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਹੈ।

ਅੱਜ ਸੋਨਾ 0.40% ਚੜ੍ਹ ਕੇ 45,530 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨਾ 0.3% ਦੀ ਤੇਜ਼ੀ ਨਾਲ 1,733.31 ਡਾਲਰ ਪ੍ਰਤੀ ਔਂਸ ‘ਤੇ ਪਹੁੰਚ ਗਿਆ। ਐਮਸੀਐਕਸ ’ਤੇ ਵੀ ਸਿਲਵਰ ਦੀ ਕੀਮਤ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ।

ਚਾਂਦੀ 0.68% ਚੜ੍ਹ ਕੇ 65,003 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਚਾਂਦੀ 0.3% ਦੀ ਤੇਜ਼ੀ ਨਾਲ 24.96 ਡਾਲਰ ਪਹੁੰਚ ਗਈ, ਜਦਕਿ ਪੈਲੇਡੀਅਮ 0.3% ਦੀ ਗਿਰਾਵਟ ਦੇ ਨਾਲ 2657.66 ਡਾਲਰ ਪ੍ਰਤੀ ਔਂਸ ਤੇ ਰਿਹਾ।

ਅਗਸਤ 2020 ਵਿੱਚ ਦਿੱਲੀ ਸਰਾਫਾ ਬਾਜ਼ਾਰ ਵਿੱਚ ਸੋਨੇ ਦੀ ਸਪਾਟ ਕੀਮਤ 57008 ਰੁਪਏ ਪ੍ਰਤੀ 10% ਗ੍ਰਾਮ ਦੇ ਪੱਧਰ ’ਤੇ ਪਹੁੰਚ ਗਈ ਸੀ। ਐਚਡੀਐਫਸੀ ਸਿਕਿਓਰਟੀਜ਼ ਦੇ ਸੀਨੀਅਰ  ਐਨਾਲਿਸਟ ਤਪਨ ਪਟੇਲ ਮੁਤਾਬਕ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਚੱਲ ਰਹੇ ਸੋਨੇ ਦੀਆਂ ਕੀਮਤਾਂ ਦੇ ਉਤਰਾਅ-ਚੜ੍ਹਾਅ ਦਾ ਅਸਰ ਭਾਰਤੀ ਸਰਾਫਾ ਬਾਜ਼ਾਰਾਂ ’ਤੇ ਵੀ ਦਿਖਾਈ ਦੇ ਰਿਹਾ ਹੈ।  

Click to comment

Leave a Reply

Your email address will not be published. Required fields are marked *

Most Popular

To Top