News

ਸੋਨੀਆ ਗਾਂਧੀ ਨੇ ਕੀਤੀ ਸਰਬ ਪਾਰਟੀ ਮੀਟਿੰਗ ਬੁਲਾਉਣ ਦੀ ਮੰਗ, ਮੋਦੀ ਸਰਕਾਰ ’ਤੇ ਚੁੱਕੇ ਸਵਾਲ

ਕੋਰੋਨਾ ਵਾਇਰਸ ਦਾ ਕਹਿਰ ਜਿਵੇਂ-ਜਿਵੇਂ ਵਧਦਾ ਜਾ ਰਿਹਾ ਹੈ ਭਾਰਤ ਸਰਕਾਰ ਠੋਸ ਕਦਮ ਚੁੱਕਣ ਵਿੱਚ ਅਸਫ਼ਲ ਨਜ਼ਰ ਆ ਰਹੀ ਹੈ। ਉੱਥੇ ਹੀ ਵਿਰੋਧੀ ਧਿਰ ਵੀ ਸੁਣਾਉਣ ਦਾ ਕੋਈ ਮੌਕਾ ਨਹੀਂ ਛੱਡ ਰਿਹਾ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੋਦੀ ਸਰਕਾਰ ਤੇ ਕੋਰੋਨਾ ਵਾਇਰਸ ਮਹਾਂਮਾਰੀ ਸਬੰਧੀ ਅਪਣੀਆਂ ਜ਼ਿੰਮੇਵਾਰੀਆਂ ਤੋਂ ਪਿੱਛੇ ਹਟਣ ਦਾ ਦੋਸ਼ ਲਾਇਆ ਹੈ।

ਉਹਨਾਂ ਕਿਹਾ ਕਿ, ‘ਮੌਜੂਦਾ ਸਰਕਾਰ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੈ।’ ਇਸ ਦੌਰਾਨ ਉਹਨਾਂ ਕਿਹਾ ਕਿ, “ਮੌਜੂਦਾ ਸਥਿਤੀ ਬਾਰੇ ਵਿਚਾਰ-ਵਟਾਂਦਰੇ ਲਈ ਤੁਰੰਤ ਸਰਬ ਪਾਰਟੀ ਬੈਠਕ ਬੁਲਾਈ ਜਾਣੀ ਚਾਹੀਦੀ ਹੈ।” ਸੋਨੀਆ ਗਾਂਧੀ ਨੇ ਅੱਗੇ ਕਿਹਾ ਕਿ, “ਕੋਰੋਨਾ ਦਾ ਸੰਕਟ ਸਰਕਾਰ ਬਨਾਮ ਅਸੀਂ ਦੀ ਲੜਾਈ ਨਹੀਂ, ਬਲਕਿ ਅਸੀਂ ਬਨਾਮ ਕੋਰੋਨਾ ਦੀ ਲੜਾਈ ਹੈ। ਸਾਨੂੰ ਇਕ ਰਾਸ਼ਟਰ ਵਜੋਂ ਇਹ ਲੜਾਈ ਲੜਨੀ ਪਵੇਗੀ।

ਮੇਰਾ ਮੰਨਣਾ ਹੈ ਕਿ ਮੋਦੀ ਸਰਕਾਰ ਨੂੰ ਕੋਰੋਨਾ ਦੀ ਸਥਿਤੀ ਤੇ ਤੁਰੰਤ ਇੱਕ ਸਰਬ ਪਾਰਟੀ ਬੈਠਕ ਬੁਲਾਉਣੀ ਚਾਹੀਦੀ ਹੈ।” ਸੋਨੀਆ ਗਾਂਧੀ ਨੇ ਕਿਹਾ ਕਿ, “ਕਾਂਗਰਸ ਇਹ ਵੀ ਮੰਗ ਕਰਦੀ ਹੈ ਕਿ ਸੰਸਦ ਦੀ ਸਥਾਈ ਕਮੇਟੀ ਦੀ ਬੈਠਕ ਬੁਲਾਈ ਜਾਵੇ ਤਾਂ ਜੋ ਮਹਾਂਮਾਰੀ ਦੇ ਬਿਹਤਰ ਨਜਿੱਠਣ ਲਈ ਸਮੂਹਕ ਕਾਰਵਾਈ ਤੇ ਜਵਾਬਦੇਹੀ ਨੂੰ ਯਕੀਨੀ ਬਣਾਇਆ ਜਾ ਸਕੇ।”

ਉਹਨਾਂ ਅੱਗੇ ਕਿਹਾ ਕਿ, “ਦੇਸ਼ ਇਕ ਭਿਆਨਕ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਲੋਕਾਂ ਦੀ ਮੌਤ ਹੋ ਰਹੀ ਹੈ ਇਹ ਵੇਖ ਕੇ ਦੁੱਖ ਹੋਇਆ ਹੈ ਕਿ ਲੋਕ ਹਸਪਤਾਲਾਂ ਤੇ ਸੜਕਾਂ ਤੇ ਅਪਣੀ ਜ਼ਿੰਦਗੀ ਲਈ ਸੰਘਰਸ਼ ਕਰ ਰਹੇ ਹਨ ਤੇ ਕਿਸੇ ਵੀ ਤਰੀਕੇ ਨਾਲ ਡਾਕਟਰੀ ਇਲਾਜ ਚਾਹੁੰਦੇ ਹਨ।” ਉਹਨਾਂ ਨੇ ਮੋਦੀ ਸਰਕਾਰ ਨੂੰ ਸਵਾਲ ਕੀਤਾ ਹੈ ਕਿ, “ਮੋਦੀ ਸਰਕਾਰ ਕੀ ਰਹੀ ਹੈ।

ਲੋਕਾਂ ਦੇ ਦੁੱਖ ਦੇ ਤਕਲੀਫ਼ਾ ਨੂੰ ਘਟਾਉਣ ਦੀ ਬਜਾਏ, ਉਹਨਾਂ ਨੇ ਲੋਕਾਂ ਪ੍ਰਤੀ ਅਪਣੀਆਂ ਜ਼ਿੰਮੇਵਾਰੀਆਂ ਤੇ ਫਰਜ਼ ਨਿਭਾਉਣ ਤੋਂ ਪਾਸਾ ਵੱਟ ਲਿਆ ਹੈ।” ਸੋਨੀਆ ਨੇ ਦਾਅਵਾ ਕੀਤਾ, “ਮਾਹਰ ਦੀ ਸਲਾਹ ਦੀ ਅਣਦੇਖੀ ਕਰਦਿਆਂ, ਮੋਦੀ ਸਰਕਾਰ ਨੇ ਆਕਸੀਜਨ, ਦਵਾਈਆਂ ਤੇ ਵੈਂਟੀਲੇਟਰਾਂ ਦੀ ਸਪਲਾਈ ਨੂੰ ਮਜ਼ਬੂਤ ਨਹੀਂ ਕੀਤਾ। ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਰਕਾਰ ਟੀਕਿਆਂ ਦੇ ਸਮੇਂ ਸਿਰ ਆਰਡਰ ਦੇਣ ਵਿੱਚ ਅਸਫਲ ਰਹੀ।

ਇਸ ਦੇ ਨਾਲ ਹੀ ਉਨ੍ਹਾਂ ਨੇ ਉਨ੍ਹਾਂ ਪ੍ਰਾਜੈਕਟਾਂ ਲਈ ਹਜ਼ਾਰਾਂ ਕਰੋੜਾਂ ਰੁਪਏ ਜਾਰੀ ਕੀਤੇ ਜਿਨ੍ਹਾਂ ਦਾ ਜਨਤਾ ਦੀ ਭਲਾਈ ਨਾਲ ਕੋਈ ਲੈਣਾ ਦੇਣਾ ਨਹੀਂ। ਹੋਰ ਤੋ ਹੋਰ ਸੋਨੀਆ ਗਾਂਧੀ ਨੇ ਕਿਹਾ ਕਿ  “ਤੁਸੀਂ ਜਾਣਦੇ ਹੋ ਕਿ ਸੰਸਦ ਨੇ ਕੋਰੋਨਾ ਦੇ ਮੁਫਤ ਟੀਕਾਕਰਨ ਲਈ 35000 ਰੁਪਏ ਦੀ ਵਿਵਸਥਾ ਕੀਤੀ, ਪਰ ਮੋਦੀ ਸਰਕਾਰ ਆਪਣਾ ਭਾਰ ਸੂਬਾ ਸਰਕਾਰਾਂ ‘ਤੇ ਪਾ ਰਹੀ ਹੈ।

ਉਨ੍ਹਾਂ ਨੇ ਟੀਕਿਆਂ ਦੀਆਂ ਵੱਖ-ਵੱਖ ਕੀਮਤਾਂ ਨੂੰ ਮਨਜ਼ੂਰੀ ਦਿੱਤੀ ਤੇ ਟੀਕਿਆਂ ਦਾ ਨਿਰਮਾਣ ਵਧਾਉਣ ਲਈ ਜ਼ਰੂਰੀ ਲਾਇਸੈਂਸ ਨਹੀਂ ਦਿੱਤੇ।” ਕੇਂਦਰ ਸਰਕਾਰ ‘ਤੇ ਵਰ੍ਹਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ, “ਇਹ ਸਪੱਸ਼ਟ ਕਰਨ ਦੀ ਜ਼ਰੂਰਤ ਹੈ ਕਿ ਸਿਸਟਮ ਅਸਫਲ ਨਹੀਂ ਹੋਇਆ ਹੈ।

ਮੋਦੀ ਸਰਕਾਰ ਭਾਰਤ ਦੀਆਂ ਬਹੁਤ ਸਾਰੀਆਂ ਯੋਗਤਾਵਾਂ ਅਤੇ ਸਰੋਤਾਂ ਦੀ ਵਰਤੋਂ ਕਰਨ ਵਿੱਚ ਅਸਮਰਥ ਰਹੀ ਹੈ। “ਮੈਂ ਸਪੱਸ਼ਟ ਤੌਰ ‘ਤੇ ਕਹਿਣਾ ਚਾਹੁੰਦੀ ਹਾਂ ਕਿ ਅੱਜ ਭਾਰਤ ਨੂੰ ਰਾਜਨੀਤਿਕ ਲੀਡਰਸ਼ਿਪ ਨੇ ਕਮਜ਼ੋਰ ਬਣਾ ਦਿੱਤਾ ਹੈ ਜਿਸ ਨੂੰ ਲੋਕਾਂ ਪ੍ਰਤੀ ਕੋਈ ਹਮਦਰਦੀ ਨਹੀਂ ਹੈ। ਮੋਦੀ ਸਰਕਾਰ ਨੇ ਸਾਡੇ ਦੇਸ਼ ਦੇ ਲੋਕਾਂ ਨੂੰ ਨਿਰਾਸ਼ ਕੀਤਾ ਹੈ।”

Click to comment

Leave a Reply

Your email address will not be published.

Most Popular

To Top