ਸੋਨੀਆ ਗਾਂਧੀ ਅਤੇ ਨਵਜੋਤ ਸਿੱਧੂ ਦੀ ਬੈਠਕ ਹੋਈ ਖ਼ਤਮ, ਮੀਡੀਆ ਨਾਲ ਨਹੀਂ ਕੀਤੀ ਕੋਈ ਗੱਲ
By
Posted on

ਕੱਲ੍ਹ ਮੀਡੀਆ ਵਿੱਚ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਦੀਆਂ ਖਬਰਾਂ ਤੋਂ ਬਾਅਦ ਅੱਜ ਮੁੜ ਤੋਂ ਸਿੱਧੂ ਨੁੰ ਦਿੱਲੀ ਤਲਬ ਕੀਤਾ ਗਿਆ ਹੈ। ਨਵਜੋਤ ਸਿੱਧੂ ਨੂੰ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਫੋਨ ਕਰ ਕੇ ਮੁੜ ਤੋਂ ਦਿੱਲੀ ਬੁਲਾਇਆ ਸੀ।

ਰਾਹੁਲ ਗਾਂਧੀ ਸਮੇਤ ਹਰੀਸ਼ ਰਾਵਤ ਵੀ ਮੀਟਿੰਗ ‘ਚ ਮੌਜੂਦ ਸਨ। ਸੋਨੀਆ ਗਾਂਧੀ ਨਾਲ ਸਿੱਧੂ ਦੀ ਬੈਠਕ ਖ਼ਤਮ ਹੋ ਗਈ ਹੈ। ਬੈਠਕ ਤੋਂ ਬਾਅਦ ਹਰੀਸ਼ ਰਾਵਤ ਦਾ ਕਹਿਣਾ ਸੀ ਕਿ ਕਾਂਗਰਸ ਪ੍ਰਧਾਨ ਹੀ ਫ਼ੈਸਲਾ ਲੈਣਗੇ, ਮੈਂ ਰਿਪੋਰਟ ਸੌਂਪਣ ਆਇਆ ਸੀ। ਉਹਨਾਂ ਦਾ ਸਾਫ਼ ਕਿਹਾ ਕਿ ਅਜੇ ਤੱਕ ਕੋਈ ਫ਼ੈਸਲਾ ਨਹੀਂ ਹੋਇਆ।
