ਸੋਨਾ ਲੁਕਾਉਣ ਲਈ ਲੱਭੀ ਨਵੀਂ ਤਰਕੀਬ! ਅੰਮ੍ਰਿਤਸਰ ਹਵਾਈ ਅੱਡੇ ‘ਤੇ 21.69 ਲੱਖ ਦਾ ਸੋਨਾ ਕੀਤਾ ਜ਼ਬਤ

 ਸੋਨਾ ਲੁਕਾਉਣ ਲਈ ਲੱਭੀ ਨਵੀਂ ਤਰਕੀਬ! ਅੰਮ੍ਰਿਤਸਰ ਹਵਾਈ ਅੱਡੇ ‘ਤੇ 21.69 ਲੱਖ ਦਾ ਸੋਨਾ ਕੀਤਾ ਜ਼ਬਤ

ਅੰਮ੍ਰਿਤਸਰ ਹਵਾਈ ਅੱਡੇ ਤੇ ਕਸਟਮ ਵਿਭਾਗ ਨੇ 21.69 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਦੱਸ ਦਈਏ ਕਿ ਇਸ ਦੌਰਾਨ ਦਿੱਲੀ ਦੇ ਇੱਕ ਨੌਜਵਾਨ ਨੂੰ ਵੀ ਕਸਟਮ ਵਿਭਾਗ ਨੇ ਫੜਿਆ ਹੈ ਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਕਸਟਮ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਕਾਬੂ ਕੀਤਾ ਗਿਆ ਨੌਜਵਾਨ ਐਲਐਨਜੇਪੀ ਕਲੋਨੀ ਮਹਾਰਾਜ ਰਣਜੀਤ ਸਿੰਘ ਰੋਡ ਦਾ ਵਸਨੀਕ ਬੰਧੂ ਖਾਨ ਪੁੱਤਰ ਫਿਰਦੌਸ਼ ਹੈ।

Customs crackdown on gold: Declare all jewellery at IGI | India News –  India TV

ਬੁੱਧਵਾਰ ਨੂੰ ਮੁਲਜ਼ਮ ਸਪਾਈਸ ਜੈੱਟ ਦੇ ਐਸਜੀ 56 ਤੋਂ ਅੰਮ੍ਰਿਤਸਰ ਹਵਾਈ ਅੱਡੇ ਤੇ ਲੈਂਡ ਹੋਇਆ ਸੀ। ਜਦੋਂ ਕਸਟਮ ਵਿਭਾਗ ਨੇ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਤਾਂ ਉਸ ਦੀ ਅੰਡਰ-ਸ਼ਰਟ ਕੁਝ ਤੰਗ ਸੀ। ਜਾਂਚ ਦੌਰਾਨ ਉਸ ਦੀ ਅੰਡਰ-ਸ਼ਰਟ ਨਾਲ ਚਿਪਕਾਇਆ ਹੋਇਆ ਸੋਨਾ ਫੜਿਆ ਗਿਆ। ਮੁਲਜ਼ਮ ਨੇ ਸੋਨੇ ਦੀ ਪੇਸਟ ਬਣਾ ਕੇ ਰੱਖੀ ਸੀ ਤਾਂ ਕਿ ਮੈਟਲ ਡਿਟੈਕਟਰ ਟੈਸਟ ਪਾਸ ਕੀਤਾ ਜਾ ਸਕੇ।

ਜਦੋਂ ਮੁਲਜ਼ਮ ਦੀ ਕਮੀਜ਼ ਵਿੱਚੋਂ ਸੋਨਾ ਕੱਢ ਕੇ ਜਾਂਚ ਕੀਤੀ ਗਈ ਤਾਂ ਕੁੱਲ ਵਜ਼ਨ 410 ਗ੍ਰਾਮ ਨਿਕਲਿਆ। ਇਸ ਦੀ ਅੰਤਰਰਾਸ਼ਟਰੀ ਕੀਮਤ 21.69 ਲੱਖ ਰੁਪਏ ਦੱਸੀ ਗਈ ਹੈ। ਫਿਲਹਾਲ ਮੁਲਜ਼ਮ ਪੁਲਿਸ ਦੀ ਹਿਰਾਸਤ ਵਿੱਚ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

 

Leave a Reply

Your email address will not be published.