Business

ਸੇਬ ਹੋਏ ਸਸਤੇ, ਇਸ ਕਰ ਕੇ ਸੇਬ ਦੀਆਂ ਕੀਮਤਾਂ ’ਚ ਆਈ ਭਾਰੀ ਗਿਰਾਵਟ

ਥੋਕ ਬਜ਼ਾਰਾਂ ਵਿੱਚ ਸੇਬ ਦੀ ਕੀਮਤ ਡਿੱਗ ਕੇ ਅੱਧੀ ਰਹਿ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਚੰਗੀ ਗੁਣਵੱਤਾ ਵਾਲੇ ਸੇਬ ਦੀ ਕੀਮਤ ਡਿੱਗ ਕੇ 50 ਤੋਂ 40 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ ਹੈ। ਜੰਮੂ ਅਤੇ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਤੋਂ ਵੱਡੀ ਸਪਲਾਈ ਦੀ ਵਜ੍ਹਾ ਕਾਰਨ ਕੀਮਤਾਂ ਡਿੱਗੀਆਂ ਹਨ।

ਉੱਥੇ ਹੀ ਮੰਗ ਵਿੱਚ ਵੀ ਭਾਰੀ ਗਿਰਾਵਟ ਆਈ ਹੈ। ਅੰਗਰੇਜ਼ੀ ਦੇ ਬਿਜ਼ਨੈਸ ਅਖ਼ਬਾਰ ਇਕੋਨਾਮਿਕ ਟਾਈਮਸ ਨੂੰ ਆਲ ਇੰਡੀਆ ਐਪਲ ਗ੍ਰੋਅਰਸ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਚੌਹਾਨ ਨੇ ਦਸਿਆ ਕਿ ਮੌਜੂਦਾ ਕੀਮਤਾਂ ਉਸੇ ਤਰ੍ਹਾਂ ਹੀ ਹਨ ਜਿਵੇਂ 2017 ਵਿਚ ਸਨ। ਹਾਲਾਂਕਿ ਇਨਪੁੱਟ ਅਤੇ ਲੇਬਰ ਕਾਸਟ ਦੁਗਣੀ ਹੋ ਗਈ ਹੈ।

ਇਹ ਵੀ ਪੜ੍ਹੋ: ਭਾਰਤ ਵੱਲੋਂ ਪਿਆਜ਼ਾਂ ਦੇ ਨਿਰਯਾਤ ਤੇ ਪਾਬੰਦੀ ਲਾਉਣ ਕਾਰਨ ਬੰਗਲਾਦੇਸ਼ ਡੁੱਬਿਆ ਚਿੰਤਾ ’ਚ

ਇਸ ਸਾਲ ਫ਼ਸਲ ਘੱਟ ਹੈ ਅਤੇ ਕੀਟਾਂ ਦੇ ਪ੍ਰਕੋਪ ਕਾਰਨ ਗੁਣਵੱਤਾ ਖਰਾਬ ਹੈ। ਨੇਪਾਲ ਤੋਂ ਲੈਬਰ ਦੀ ਕਮੀ ਨੇ ਸਾਡੇ ਸੰਕਟ ਨੂੰ ਵਧਾ ਦਿੱਤਾ ਹੈ ਜਿਸ ਨਾਲ ਦੇਰੀ ਹੋ ਰਹੀ ਹੈ। ਵਪਾਰੀਆਂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਤੋਂ ਲਗਭਗ 4 ਤੋਂ 5 ਲੱਖ ਟਨ ਵਿਚੋਂ ਕਰੀਬ ਅੱਧਾ ਅਤੇ ਘਾਟੀ ਤੋਂ ਅੰਦਾਜ਼ਨ 20 ਲੱਖ ਟਨ ਦਾ ਕਰੀਬ 15 ਫ਼ੀਸਦੀ ਸੇਬ ਦੇਸ਼ ਦੀਆਂ ਮੰਡੀਆਂ ਵਿੱਚ ਪਹੁੰਚ ਚੁੱਕਾ ਹੈ।

ਇਹ ਵੀ ਪੜ੍ਹੋ: ਪੁਲਿਸ ਨੇ ਬੈਂਸ ਨੂੰ ਲਿਆ ਹਿਰਾਸਤ ‘ਚ, ਬੈਂਸ ‘ਤੇ ਲੱਗੇ ਬਿਨਾਂ ਇਜਾਜ਼ਤ ਰੋਸ ਮਾਰਚ ਕੱਢਣ ਦੇ ਇਲਜ਼ਾਮ

ਆਜ਼ਾਦਪੁਰ ਮੰਡੀ ਵਿੱਚ ਸ਼ਿਮਲਾ ਐਪਲ ਮਰਚੈਂਟਸ ਐਸੋਸੀਏਸ਼ਨ ਦੇ ਖਜ਼ਾਨਚੀ ਜਿੰਮੀ ਖਿਲਾਨੀ ਨੇ ਕਿਹਾ ਕਿ ਦਿੱਲੀ ਵਿੱਚ ਆਜ਼ਾਦਪੁਰ ਮੰਡੀ ਵਿੱਚ ਸੇਬ ਦੀ ਔਸਤ ਕੀਮਤ ਲਗਭਗ 40-50 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈ ਹੈ। ਕੀਮਤ ਜ਼ਿਆਦਾ ਸਪਲਾਈ ਅਤੇ ਘੱਟ ਮੰਗ ਕਾਰਨ ਪਿੱਛਲੇ ਇਕ ਪੰਦਰਵਾੜੇ ਵਿੱਚ 50% ਤਕ ਡਿੱਗ ਗਈ ਹੈ।

ਖਿਲਾਨੀ ਨੇ ਕਿਹਾ ਕਿ ਪਿਛਲੇ ਸਾਲ ਦੀ ਤੁਲਨਾ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀਕੈਂਡ ਤੇ ਮੰਗ 25% ਰਹੀ। ਅਗਲੇ ਇਕ ਮਹੀਨੇ ਲਈ ਕੋਈ ਪ੍ਰਮੁੱਖ ਤਿਉਹਾਰੀ ਮੰਗ ਨਹੀਂ ਹੈ। ਉਹਨਾਂ ਕਿਹਾ ਕਿ ਬੰਗਲਾਦੇਸ਼ ਅਤੇ ਨੇਪਾਲ ਤੋਂ ਨਿਰਯਾਤ ਮੰਗ ਪਿਛਲੇ ਸਾਲ ਦਾ ਕੇਵਲ 25% ਸੀ।

ਆਜ਼ਾਦਪੁਰ ਚੇਂਬਰ ਆਫ ਫਰੂਟਸ ਐਂਡ ਵੈਜੀਟੇਬਲਸ ਐਸੋਸੀਏਸ਼ਨ ਦੇ ਪ੍ਰਧਾਨ ਮੇਠਾਰਾਮ ਕ੍ਰਿਪਲਾਨੀ ਨੇ ਕਿਹਾ ਕਿ ਆਜ਼ਾਦਪੁਰ ਮੰਡੀ ਵਿੱਚ ਟਰੱਕਾਂ ਦੀ ਰੋਜ਼ਾਨਾ ਆਮਦ 400 ਦੇ ਕਰੀਬ ਹੁੰਦੀ ਹੈ। ਹਰ ਟਰੱਕ ਵਿਚ 12 ਤੋਂ 15 ਟਨ ਸੇਬ ਹਨ। ਇਥੋਂ ਸੇਬ ਦੇਸ਼ ਭਰ ਦੀਆਂ ਮੰਡੀਆਂ ਵਿਚ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਤੋਂ ਸਪਲਾਈ ਮਹੀਨੇ ਦੇ ਅੰਤ ਤੱਕ ਵਧੇਗੀ ਅਤੇ ਕੀਮਤਾਂ ਉੱਤੇ ਦਬਾਅ ਪਾਏਗੀ। ਸ਼ਿਮਲਾ ਅਤੇ ਕਿਨੌਰ ਐਗਰੀਕਲਚਰਲ ਪ੍ਰੋਡਿਊਸ ਮਾਰਕੀਟਿੰਗ ਕਮੇਟੀ ਦੇ ਚੇਅਰਮੈਨ ਨਰੇਸ਼ ਸ਼ਰਮਾ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਸੇਬ ਦਾ ਉਤਪਾਦਨ ਪਿਛਲੇ ਸਾਲ ਨਾਲੋਂ 33% ਘੱਟ ਰਹਿਣ ਦੀ ਉਮੀਦ ਸੀ ਜੋ ਇਸ ਸਾਲ 24 ਕਿਲੋ ਦੇ 2.5 ਕਰੋੜ ਪੇਟੀ ਦੇ ਬਰਾਬਰ ਹੈ।

Click to comment

Leave a Reply

Your email address will not be published.

Most Popular

To Top