ਸੇਬ ਦੇ ਬੀਜ਼ਾਂ ਵਿੱਚ ਹੁੰਦਾ ਹੈ ਜ਼ਹਿਰ? ਗ਼ਲਤੀ ਨਾਲ ਵੀ ਨਾ ਖਾਓ ਸੇਬ ਦੇ ਬੀਜ਼

 ਸੇਬ ਦੇ ਬੀਜ਼ਾਂ ਵਿੱਚ ਹੁੰਦਾ ਹੈ ਜ਼ਹਿਰ? ਗ਼ਲਤੀ ਨਾਲ ਵੀ ਨਾ ਖਾਓ ਸੇਬ ਦੇ ਬੀਜ਼

ਸੇਬ ਦਾ ਬੀਜ਼ ਇਨਸਾਨ ਲਈ ਬਹੁਤ ਹਾਨੀਕਾਰਕ ਹੁੰਦਾ ਹੈ, ਪਰ ਇਹ ਉਸ ਸਮੇਂ ਨੁਕਸਾਨ ਪਹੁੰਚਾਉਂਦੇ ਹਨ ਜਦੋਂ ਕੋਈ ਗਲਤੀ ਨਾਲ ਇਨ੍ਹਾਂ ਦਾ ਜ਼ਿਆਦਾ ਮਾਤਰਾ ‘ਚ ਸੇਵਨ ਕਰ ਲਵੇ। ਸੇਬ ਦੇ ਬੀਜ਼ਾਂ ਵਿੱਚ ਇੱਕ ਐਮੀਗਡਾਲਿਨ ਨਾਮ ਦਾ ਮਿਸ਼ਰਣ ਹੁੰਦਾ ਹੈ ਜੋ ਕਿ ਬਹੁਤ ਜ਼ਹਰੀਲਾ ਹੁੰਦਾ ਹੈ। ਜੇ ਇਹ ਕਿਸੇ ਵਿਅਕਤੀ ਦੇ ਸਰੀਰ ਵਿੱਚ ਜ਼ਿਆਦਾ ਮਾਤਰਾ ਵਿੱਚ ਚਲਿਆ ਜਾਵੇ ਤਾਂ ਉਸ ਦੀ ਜਾਨ ਵੀ ਜਾ ਸਕਦੀ ਹੈ।

ਅਸੀਂ ਸਾਰੇ ਬਚਪਨ ਤੋਂ ਸੁਣਦੇ ਆ ਰਹੇ ਹਾਂ ਕਿ ‘ਇਨ ਐਪਲ ਆ ਡੇ, ਕੀਪਸ ਡਾਕਟਰ ਅਵੇ, ਜਿਸ ਦਾ ਮਤਲਬ ਹੈ ਕਿ ਜੇ ਹਰ ਰੋਜ਼ ਇੱਕ ਸੇਬ ਖਾਂਦੇ ਹਾਂ ਤਾਂ ਅਸੀਂ ਡਾਕਟਰ ਤੋਂ ਦੂਰ ਰਹਿੰਦੇ ਹਾਂ। ਸੇਬ ਸਰੀਰ ਨੂੰ ਸਭ ਤੋਂ ਜ਼ਿਆਦਾ ਫ਼ਾਇਦਾ ਦੇਣ ਵਾਲੀਆਂ ਚੀਜ਼ਾਂ ਵਿੱਚੋਂ ਇੱਕ ਹੈ। ਇਹ ਵਿਟਾਮਿਨ, ਫਾਈਬਰ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ।

ਇਹ ਸਾਡੇ ਸਰੀਰ ਨੂੰ ਕਾਫੀ ਰੋਗਾਂ ਤੋਂ ਬਚਾਉਣ ਵਿੱਚ ਵੀ ਮਦਦ ਕਰਦਾ ਹੈ। ਹਾਲਾਂਕਿ ਸੇਬ ਖਾਣ ਨਾਲ ਸਾਡੇ ਸਰੀਰ ਨੂੰ ਜਿੰਨਾ ਫ਼ਾਇਦਾ ਹੁੰਦਾ ਹੈ, ਇਸ ਦੇ ਬੀਜ਼ ਸਰੀਰ ਲਈ ਉੰਨੇ ਹੀ ਨੁਕਸਾਨਦਾਇਕ ਹੁੰਦੇ ਹਨ। ਬਹੁਤ ਸਾਰੇ ਲੋਕ ਸੇਬ ਵਿੱਚੋਂ ਬੀਜ਼ ਨੂੰ ਕੱਢ ਕੇ ਖਾਂਦੇ ਹਨ ਪਰ ਕਈ ਵਾਰ ਕੁਝ ਲੋਕ ਗਲਤੀ ਨਾਲ ਕੁਝ ਕੁ ਬੀਜ਼ਾਂ ਨੂੰ ਖਾ ਲੈਂਦੇ ਹਨ। ਸੇਬ ਦਾ ਜੂਸ ਪੀਣ ਨਾਲ ਸਾਰੇ ਬੀਜ਼ ਪੇਟ ਅੰਦਰ ਚੱਲੇ ਜਾਂਦੇ ਹਨ।

ਕੀ ਸੇਬ ਦੇ ਬੀਜ਼ ਜਹਿਰੀਲੇ ਹੁੰਦੇ ਹਨ?

ਸੇਬ ਦੇ ਬੀਜਾਂ ਵਿੱਚ ਐਮੀਗਡਾਲਿਨ ਨਾਮਕ ਇੱਕ ਮਿਸ਼ਰਣ ਹੁੰਦਾ ਹੈ ਜੋ ਕਿ ਜ਼ਹਿਰੀਲਾ ਹੁੰਦਾ ਹੈ। ਇਹ ਮਿਸ਼ਰਣ ਬੀਜ ਦੇ ਅੰਦਰ ਮੌਜੂਦ ਹੁੰਦਾ ਹੈ। ਬੀਜ਼ ਨੂੰ ਬਚਾਉਣ ਲਈ ਇਹ ਇੱਕ ਸਖਤ ਪਰਤ ਨਾਲ ਢੱਕਿਆ ਹੁੰਦਾ ਹੈ। ਬੀਜ਼ਾਂ ਨੂੰ ਖਾਣ ਨਾਲ ਪੇਟ ਦੀ ਰਸਾਇਣ ਇਸ ਦੀ ਪਰਤ ਨੂੰ ਤੋੜ ਨਹੀਂ ਸਕਦੇ, ਜਿਸ ਕਾਰਨ ਜ਼ਹਿਰੀਲਾ ਮਿਸ਼ਰਣ ਬਾਹਰ ਨਹੀਂ ਨਿਕਲ ਸਕਦਾ। ਜੇ ਬੀਜ਼ਾਂ ਨੂੰ ਚਬਾ ਕੇ ਖਾਧਾ ਜਾਵੇ ਜਾਂ ਉਹ ਕਿਸੇ ਤਰ੍ਹਾਂ ਟੁੱਟ ਜਾਣ ਤਾਂ ਇਹ ਐਮੀਗਡਾਲਿਨ ਹਾਈਡ੍ਰੋਜਨ ਸਾਇਨਾਈਡ ਵਿੱਚ ਬਦਲ ਜਾਂਦੇ ਹਨ, ਜੋ ਕਿ ਬਹੁਤ ਹਾਨੀਕਾਰਕ ਹੁੰਦੇ ਹਨ। ਇਨ੍ਹਾਂ ਦਾ ਜ਼ਿਆਦਾ ਸੇਵਨ ਕਰਨ ਨਾਲ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ।

ਜ਼ਹਿਰ ਤੋਂ ਬਚਣ ਲਈ ਕਿਵੇਂ ਕਰੀਏ ਸੇਬ ਦਾ ਸੇਵਨ

ਆਮ ਤੌਰ ‘ਤੇ ਰੋਜ਼ੇਸੀ ਪ੍ਰਜਾਤੀ ਦੇ ਫਲਾਂ ਦੇ ਬੀਜਾਂ ਵਿੱਚ ਐਮੀਗਡਾਲਿਨ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਪ੍ਰਜਾਤੀ ਦੇ ਫਲਾਂ ਵਿੱਚ ਸੇਬ, ਬਾਦਾਮ, ਖੁਰਮਾਨੀ, ਆੜੂ ਅਤੇ ਚੈਰੀ ਸ਼ਾਮਿਲ ਹੁੰਦੇ ਹਨ। ਸਾਈਨਾਈਡ ਦਾ ਇਸਤੇਮਾਲ ਜ਼ਹਿਰ ਦੇ ਤੌਰ ‘ਤੇ ਕੀਤਾ ਜਾਂਦਾ ਹੈ। ਇਹ ਸ਼ਰੀਰ ਦੇ ਸੈੱਲਾਂ ਵਿੱਚ ਆਕਸੀਜਨ ਨੂੰ ਜਾਣ ਤੋਂ ਰੋਕ ਦਿੰਦਾ ਹੈ ਅਤੇ ਥੋੜੇ ਹੀ ਸਮੇਂ ‘ਚ ਵਿਅਕਤੀ ਦੀ ਮੌਤ ਹੋ ਜਾਂਦੀ ਹੈ।

ਜੇਕਰ ਸਰੀਰ ਵਿੱਚ ਸਾਈਨਾਈਡ ਦੀ ਮਾਤਰਾ ਜ਼ਿਆਦਾ ਹੋ ਜਾਵੇ ਤਾਂ ਬਲੱਡ ਪ੍ਰੈਸਰ, ਅਦਰੰਗ, ਬੇਹੋਸ਼ੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਬੱਚਿਆਂ ਲਈ ਜਿਆਦਾ ਹਾਨੀਕਾਰਕ ਹੈ। ਸੇਬ ਵਿੱਚ ਐਮੀਗਡਾਲਿਨ ਦੀ ਮਾਤਰਾ ਵੀ ਸੇਬ ਦੀ ਕਿਸਮ ‘ਤੇ ਨਿਰਭਰ ਕਰਦੀ ਹੈ।

ਕੀ ਸੇਬ ਦੇ ਬੀਜ਼ ਖਾਣਾ ਹਾਨੀਕਾਰਕ ਹੈ?

ਜੇ ਕਈ ਵਾਰ ਸੇਬ ਦੇ ਬੀਜ਼ ਸਰੀਰ ਵਿੱਚ ਚੱਲੇ ਜਾਣ ਤਾਂ ਕੋਈ ਪਰੇਸ਼ਾਨੀ ਦੀ ਗੱਲ ਨਹੀਂ ਹੈ ,ਪਰ ਜ਼ਿਆਦਾ ਮਾਤਰਾ ਜਾਂ ਜੂਸ ਨਾਲ ਇਨ੍ਹਾਂ ਦਾ ਜ਼ਿਆਦਾ ਸੇਵਨ ਹਾਨੀਕਾਰਕ ਹੈ। ਸਾਲ 2015 ਦੀ ਖੋਜ਼ ਅਨੁਸਾਰ ਇੱਕ ਗ੍ਰਾਮ ਸੇਬਾਂ ਦੇ ਬੀਜਾਂ ਵਿੱਚ ਐਮੀਗਡਾਲਿਨ ਦੀ ਮਾਤਰਾ ਇੱਕ ਤੋਂ ਚਾਰ ਮਿਲੀਗ੍ਰਾਮ ਦੇ ਵਿਚਕਾਰ ਹੁੰਦੀ ਹੈ, ਇਹ ਸੇਬ ਦੀ ਕਿਸਮ ‘ਤੇ ਨਿਰਭਰ ਕਰਦਾ ਹੈ। ਹਾਲਾਂਕਿ, ਬੀਜਾਂ ਤੋਂ ਨਿਕਲਣ ਵਾਲੀ ਸਾਈਨਾਈਡ ਦੀ ਮਾਤਰਾ ਕਾਫੀ ਘੱਟ ਹੈ। ਮਿਲੀਗ੍ਰਾਮ ਹਾਈਡ੍ਰੋਜਨ ਸਾਇਨਾਈਡ ਦੀ 50-300 ਮਿਲੀਗ੍ਰਾਮ ਮਾਤਰਾ ਘਾਤਕ ਹੋ ਸਕਦੀ ਹੈ।

ਸੇਬ ਦਾ ਜੂਸ ਅਤੇ ਸਮੂਦੀ ਕਿਵੇਂ ਪੀਏ

ਸੇਬ ਦਾ ਜੂਸ ਅਤੇ ਸਮੂਦੀ ਬਣਾਉਣ ਲਈ ਸੇਬ ਦੇ ਨਿੱਕੇ-ਨਿੱਕੇ ਟੁਕੜੇ ਕਰ ਕੇ ਜੂਸਰ ਵਿੱਚ ਪਾਓ। ਜਿਸ ਨਾਲ ਸ਼ੇਕ ਜਾਂ ਜੂਸ ਬਣਾਉਣ ਸਮੇਂ ਸੇਬ ਦੇ ਸਾਰੇ ਬੀਜ਼ ਵੀ ਟੁੱਟ ਜਾਂਦੇ ਹਨ। ਹਾਲਾਂਕਿ ਰਿਸਰਚ ਅਨੁਸਾਰ ਬੰਦ ਜੂਸ ਵਿੱਚ ਐਮੀਗਡਾਲਿਨ ਪ੍ਰਤੀ ਮਿਲੀਲੀਟਰ ਦੀ ਮਾਤਰਾ 0.001 ਤੋਂ 0.007 ਪ੍ਰਤੀ ਮਿਲੀਲੀਟਰ ਪਾਈ ਜਾਂਦੀ ਹੈ ਜੋ ਕਿ ਬਹੁਤ ਘੱਟ ਹੈ। ਸੇਬ ਅਤੇ ਸੇਬ ਦਾ ਛਿਲਕਾ ਸਿਹਤ ਲਈ ਬਹੁਤ ਲਾਭਦਾਇਕ ਹੈ ਅਤੇ ਇਨ੍ਹਾਂ ਨਾਲ ਕੋਈ ਨੁਕਸਾਨ ਨਹੀਂ ਹੁੰਦਾ।

Leave a Reply

Your email address will not be published.