ਸੂਰਜ ਦੇ ਨੁਕਸਾਨ ਤੋਂ ਵੀ ਬਚਾਵੇਗਾ ਕੇਲੇ ਦਾ ਫੇਸ ਪੈਕ, ਇਹ ਹੈ ਤਿਆਰ ਕਰਨ ਦੀ ਵਿਧੀ

ਗਰਮੀ ਦੇ ਮੌਸਮ ਵਿੱਚ ਲੋਕਾਂ ਨੂੰ ਚਮੜੀ ਨਾਲ ਸਬੰਧਿਤ ਸ਼ਿਕਾਇਤਾਂ ਰਹਿੰਦੀਆਂ ਹਨ। ਖਾਸਕਰ ਉਹਨਾਂ ਨੂੰ ਜਿਹਨਾਂ ਦੀ ਚਮੜੀ ਖੁਸ਼ਕ ਹੁੰਦੀ ਹੈ। ਇਸ ਦੇ ਨਾਲ ਹੀ ਕੁਝ ਲੋਕਾਂ ਨੂੰ ਮੁਹਾਸੇ ਹੋਣ ਦੀਆਂ ਵੀ ਸ਼ਿਕਾਇਤਾਂ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਕੇਲੇ ਦੀ ਵਰਤੋਂ ਨਾਲ ਹੋਣ ਵਾਲੇ ਫਾਇਦਿਆਂ ਦੇ ਬਾਰੇ ਦੱਸਣ ਜਾ ਰਹੇ ਹਾਂ।
ਪੈਕ ਬਣਾਉਣ ਦਾ ਤਰੀਕਾ
ਇੱਕ ਪੱਕੇ ਕੇਲੇ ਨੂੰ ਮਸਲ ਲਓ ਅਤੇ ਇਸ ਨਾਲ ਆਪਣੀ ਚਮੜੀ ਦੀ ਮਾਲਸ਼ ਕਰੋ। ਕੇਲੇ ਵਿੱਚ ਨਮੀ, ਪੋਟਾਸ਼ੀਅਮ ਅਤੇ ਵਿਟਾਮਿਨ-ਈ ਅਤੇ ਸੀ ਹੁੰਦੇ ਹਨ। ਜੋ ਤੁਹਾਡੀ ਚਮੜੀ ਨੂੰ ਸਾਫ ਰੱਖਣ ਵਿੱਚ ਮਦਦ ਕਰਦੇ ਹਨ। ਧਿਆਨ ਰਹੇ ਕਿ ਸਿਰਫ ਪੱਕੇ ਹੋਏ ਕੇਲੇ ਦੀ ਵਰਤੋਂ ਕਰੋ, ਕਿਉਂਕਿ ਇਹ ਵਧੇਰੇ ਫਾਇਦੇਮੰਦ ਹੁੰਦਾ ਹੈ।
ਕੇਲੇ ਦਾ ਫੇਸ ਪੈਕ ਚਮੜੀ ਲਈ ਬਹੁਤ ਲਾਹੇਵੰਦ ਹੁੰਦਾ ਹੈ। ਇਸ ਵਿੱਚ ਪੋਟਾਸ਼ੀਅਮ ਹੁੰਦਾ ਹੈ ਜੋ ਕਿ ਚਮੜੀ ਨੂੰ ਹਾਈਡਰੇਟ ਕਰਨ ਲਈ ਇੱਕ ਉਤਮ ਖਣਿਜ ਹੈ। ਇਹ ਨਾ ਸਿਰਫ ਸੁੱਕੀ ਚਮੜੀ ਨੂੰ ਹਾਈਡਰੇਟ ਕਰਦਾ ਹੈ ਸਗੋਂ ਤੁਹਾਡੀ ਚਮੜੀ ਨੂੰ ਸੂਰਜ ਦੇ ਨੁਕਸਾਨ ਤੋਂ ਵੀ ਬਚਾਉਂਦਾ ਹੈ।
ਕੇਲੇ ਵਿੱਚ ਨਾਰੀਅਲ ਮਿਲਾ ਕੇ ਪੈਕ ਬਣਾਉਣ ਨਾਲ ਨਮੀ ਵਿੱਚ ਵਾਧਾ ਹੋ ਸਕਦਾ ਹੈ। ਇਸ ਦੇ ਲਈ ਇੱਕ ਪੱਕਿਆ ਕੇਲਾ, ਇੱਕ ਚਮਚ ਨਾਰੀਅਲ ਦਾ ਤੇਲ ਲਓ। ਕੇਲੇ ਨੂੰ ਇੱਕ ਕਟੋਰੇ ਵਿੱਚ ਪਾਓ। ਇਸ ਵਿੱਚ ਨਾਰੀਅਲ ਦਾ ਤੇਲ ਮਿਲਾਓ ਅਤੇ ਚੰਗੀ ਤਰ੍ਹਾਂ ਮਿਕਸ ਕਰੋ।
ਇਸ ਮਿਸ਼ਰਨ ਨੂੰ ਚਿਹਰੇ ਤੇ ਲਾ ਕੇ 5-10 ਮਿੰਟ ਲਈ ਸੁੱਕਣ ਦਿਓ। ਬਾਅਦ ਵਿੱਚ ਇਸ ਨੂੰ ਕੋਸੇ ਪਾਣੀ ਦੀ ਵਰਤੋਂ ਨਾਲ ਧੋ ਲਓ ਅਤੇ ਆਪਣੇ ਚਿਹਰੇ ਨੂੰ ਸੁਕਾਓ। ਚਿਹਰੇ ਤੇ ਕੁਝ ਮਾਇਸਚਰਾਈਜ਼ਰ ਲਾਓ। ਇਸ ਉਪਾਅ ਨੂੰ ਹਫ਼ਤੇ ਵਿੱਚ ਦੋ ਵਾਰ ਕਰੋ।
ਨੋਟ- ਪੰਜਾਬੀ ਲੋਕ ਚੈਨਲ ਇਸ ਲੇਖ ਵਿੱਚ ਦੱਸੇ ਗਏ ਤਰੀਕਿਆਂ ਜਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ ਸੁਝਾਅ ਵਜੋਂ ਲਓ।
