News

ਸੂਬੇ ਦੇ 5 ਥਰਮਲਾਂ ’ਚ ਕੋਲੇ ਦੀ ਕਮੀ, ਕੋਲੇ ਦੇ ਪ੍ਰਬੰਧ ਲਈ ਇਕ ਹੋਰ ਮੈਨੇਜਮੈਂਟ ਟੀਮ ਗਠਿਤ

ਮੀਂਹ ਪੈਣ ਕਾਰਨ ਖਾਨਾਂ ਵਿੱਚੋਂ ਕੋਲਾ ਕੱਢਣ ਵਿੱਚ ਪੈਦਾ ਹੋਈਆਂ ਗੰਭੀਰ ਮੁਸ਼ਕਿਲਾਂ ਦੇ ਚਲਦੇ ਥਰਮਲ ਪਲਾਂਟਾਂ ਲਈ ਕੋਲੇ ਦੀ ਭਾਰੀ ਕਮੀ ਪੈਦਾ ਹੋ ਗਈ ਹੈ ਜਿਸ ਦੇ ਚਲਦੇ ਬਿਜਲੀ ਵਿਭਾਗ ਨੇ ਕੋਲੇ ਦੇ ਪ੍ਰਬੰਧ ਲਈ ਇਕ ਹੋਰ ਮੈਨੇਜਮੈਂਟ ਟੀਮ ਗਠਿਤ ਕੀਤੀ ਹੈ। ਇਸ ਟੀਮ ਵਿੱਚ ਬਿਜਲੀ ਵਿਭਾਗ ਦੇ ਚੀਫ਼ ਇੰਜੀਨੀਅਰ ਥਰਮਲ ਸੰਜੀਵ ਕੁਮਾਰ ਕੱਸੀ, ਚੀਫ਼ ਇੰਜੀਨੀਅਰ ਐਫ ਐਂਡ ਸੈਂਟਰਲ ਇਲੈਕਟ੍ਰੀਸਿਟੀ ਅਥਾਰਿਟੀ, ਰਾਜੀਵ ਕੁਮਾਰ ਡਾਇਰੈਕਟਰ ਐਫ ਐਸ ਸੀ ਬਿਜਲੀ ਵਿਭਾਗ, ਨਿਤਿਨ ਪ੍ਰਕਾਸ਼ ਡਿਪਟੀ ਡਾਇਰੈਕਟਰ ਸੈਂਟਰਲ ਇਲੈਕਟ੍ਰੀਸਿਟੀ ਅਥਾਰਿਟੀ ਅਤੇ ਐਸਕੇ ਮੇਰਕਾਪ ਜੀਐਸਆਈਐਲ ਨੂੰ ਸ਼ਾਮਲ ਕੀਤਾ ਗਿਆ ਹੈ।

Power crisis worsens in Punjab as 2nd unit of Talwandi Sabo thermal plant  develops snag

ਬਰਸਾਤਾਂ ਕਾਰਨ ਮਾਇਨਿੰਗ ਵਿੱਚ ਪੈਦਾ ਹੋਏ ਗੰਭੀਰ ਸੰਕਟ ਦੌਰਾਨ ਇਹ ਫ਼ੈਸਲਾ ਲਿਆ ਗਿਆ ਹੈ ਕਿ ਇਹੀ ਸੀਐਮਟੀ ਰੋਜ਼ਾਨਾ ਆਧਾਰ ਤੇ ਕੋਲਾ ਵਿਭਾਗ ਤੇ ਬਿਜਲੀ ਵਿਭਾਗ ਨਾਲ ਰਾਬਤਾ ਕਾਇਮ ਕਰ ਕੇ ਸੰਕਟ ਵਿੱਚ ਘਿਰੇ ਥਰਮਲ ਪਲਾਂਟਾਂ ਲਈ ਕੋਲੇ ਦੀ ਸਪਲਾਈ ਦੀ ਪ੍ਰਵਾਨਗੀ ਦੇਵੇਗੀ। ਇਹ ਫ਼ੈਸਲਾ ਲਿਆ ਗਿਆ ਹੈ ਕਿ ਜਿਹੜੇ ਥਰਮਲ ਪਲਾਂਟਾਂ ਵਿੱਚ 14 ਦਿਨਾਂ ਦਾ ਕੋਲਾ ਹੋਵੇਗਾ, ਉਹਨਾਂ ਵਾਸਤੇ ਅਗਲੇ 7 ਦਿਨਾਂ ਲਈ ਕੋਲੇ ਦੀ ਸਪਲਾਈ ਰੋਕ ਦਿੱਤੀ ਜਾਵੇਗੀ।

ਇਸੇ ਤਰੀਕੇ ਬਚਿਆ ਕੋਲਾ ਗੰਭੀਰ ਸੰਕਟ ਵਿੱਚ ਫਸੇ ਪਲਾਂਟਾਂ ਲਈ ਸਪਲਾਈ ਕੀਤਾ ਜਾਵੇਗਾ। ਕੋਲਾ ਵਿਭਾਗ ਨੇ 50.87 ਮੀਟਰਿਕ ਟਨ ਕੋਲ ਉਪਲੱਬਧ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਦੌਰਾਨ ਇਹ ਵੀ ਫ਼ੈਸਲਾ ਕੀਤਾ ਗਿਆ ਹੈ ਕਿ ਗੈਸ-ਆਧਾਰਿਤ ਪਲਾਂਟਾਂ ਅਤੇ ਨਿਊਕਲੀਅਰ ਬਿਜਲੀ ਸਟੇਸ਼ਨਾਂ ਤੋਂ ਬਿਜਲੀ ਪੈਦਾਵਾਰ ਤੇ ਜ਼ੋਰ ਦਿੱਤਾ ਜਾਵੇ। ਪੰਜਾਬ ਦੇ 5 ਥਰਮਲ ਪਲਾਂਟਾਂ ਯਾਨੀ ਪ੍ਰਾਈਵੇਟ ਦੇ ਤਿੰਨ ਅਤੇ ਸਰਕਾਰੀ ਦੇ ਦੋ ਪਲਾਂਟਾਂ ਵਿੱਚ ਬਿਜਲੀ ਭੰਡਾਰ 14 ਦਿਨਾਂ ਤੋਂ ਘੱਟ ਗਿਆ, ਜਿਸ ਕਾਰਨ ਪੰਜਾਬ ਦੇ ਮੁੜ ਤੋਂ ਕੋਲਾ ਸੰਕਟ ਵਿੱਚ ਉਲਝਣ ਦੇ ਆਸਾਰ ਹਨ।

ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦੀ ਰੋਜ਼ਾਨਾ ਰਿਪੋਰਟ ਮੁਤਾਬਕ ਇਸ ਵੇਲੇ ਰੋਪੜ ਸਥਿਤ ਗੁਰ ਹਰਿਗੋਬਿੰਦ ਥਰਮਲ ਪਲਾਂਟ ਵਿੱਚ 7 ਦਿਨ ਦਾ ਕੋਲੇ ਦਾ ਭੰਡਾਰ ਹੈ। ਪ੍ਰਾਈਵੇਟ ਪਲਾਂਟਾਂ ’ਚੋਂ ਤਲਵੰਡੀ ਸਾਬੋ ਪਲਾਂਟ ਕੋਲ 8 ਦਿਨ, ਰਾਜਪੁਰਾ ਪਲਾਂਟ ਕੋਲ 12 ਦਿਨ ਅਤੇ ਗੋਇੰਦਵਾਲ ਸਾਹਿਬ ਪਲਾਂਟ ਕੋਲ 4 ਦਿਨ ਦਾ ਕੋਲੇ ਦਾ ਭੰਡਾਰ ਬਾਕੀ ਹੈ। 

Click to comment

Leave a Reply

Your email address will not be published.

Most Popular

To Top