ਸੂਬੇ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਸਾਰੀਆਂ ਸੀਟਾਂ ਤੇ ਚੋਣ ਲੜੇਗੀ ਭਾਜਪਾ: ਅਸ਼ਵਨੀ ਸ਼ਰਮਾ

ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਜੋ ਕੌਮੀ ਕਾਰਜਕਾਰਨੀ ਦੀ ਮੀਟਿੰਗ ਵਿਚ ਸ਼ਾਮਿਲ ਹੋਏ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਭਾਜਪਾ ਸੂਬੇ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸਾਰੀਆਂ ਸੀਟਾਂ ‘ਤੇ ਚੋਣ ਲੜੇਗੀ। ਇਸ ਦੌਰਾਨ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਭਾਜਪਾ ਪ੍ਰਧਾਨ, ਸਾਬਕਾ ਪਾਰਟੀ ਮੁਖੀਆਂ ਨੇ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਨਮਾਨ ਕੀਤਾ ਤੇ ਕੋਰੋਨਾ ਨਾਲ ਲੜਾਈ ਵਿੱਚ ਉਹਨਾਂ ਦੀ ਅਗਵਾਈ ਦੀ ਸ਼ਲਾਘਾ ਕੀਤੀ।

ਧਰਮਿੰਦਰ ਪ੍ਰਧਾਨ ਨੇ ਕਿਹਾ, ਕੋਰੋਨਾ ਦੀ ਤ੍ਰਾਸਦੀ ਨੇ ਲੋਕਾਂ ਨੂੰ ਦੋ ਸਾਲਾਂ ਤੋਂ ਘੇਰਿਆ ਹੋਇਆ ਹੈ। ਇਸ ਨਾਲ ਸਭ ਕੁਝ ਪ੍ਰਭਾਵਿਤ ਹੋਇਆ, ਇਸੇ ਕਰਕੇ ਡੇਢ ਸਾਲ ਬਾਅਦ ਇਹ ਮੀਟਿੰਗ ਹੋਈ ਹੈ। ਮੀਟਿੰਗ ਵਿੱਚ 36 ਯੂਨਿਟਾਂ ਦੇ 346 ਮੈਂਬਰ ਹਾਜ਼ਰ ਸਨ। ਜਦਕਿ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਆਪੋ-ਆਪਣੇ ਘਰਾਂ ਤੋਂ ਜੁੜੇ ਸਨ।”
ਉਹਨਾਂ ਕਿਹਾ ਕਿ, ਪੀਐਮ ਵੱਲੋਂ ਕੀਤਾ ਗਿਆ ਕੰਮ ਇੱਕ ਉਦਾਹਰਨ ਹੈ ਜਿਸ ਲਈ ਅੱਜ ਕਾਰਜਕਾਰਨੀ ਦੀ ਮੀਟਿੰਗ ਵਿੱਚ ਉਹਨਾਂ ਦਾ ਧੰਨਵਾਦ ਕੀਤਾ ਗਿਆ। ਇਹ ਪ੍ਰਧਾਨ ਮੰਤਰੀ ਦੀ ਦੂਰਅੰਦੇਸ਼ੀ ਦਾ ਨਤੀਜਾ ਹੈ ਕਿ ਪੂਰੇ ਯੂਰਪ ਦੀ ਆਬਾਦੀ 750 ਮਿਲੀਅਨ ਹੈ, ਪਰ ਸਾਡੇ ਦੇਸ਼ ਵਿੱਚ ਪਿਛਲੇ ਇਕ ਸਾਲ ਤੋਂ ਪੀਐਮ ਮੋਦੀ ਨੇ ਗਰੀਬ ਅਨਾਜ ਯੋਜਨਾ ਦੇ ਜ਼ਰੀਏ ਗਰੀਬਾਂ ਨੂੰ ਭੋਜਨ ਦੇਣ ਦਾ ਕੰਮ ਕੀਤਾ।”
